ਸੁਨਾਮ : ਬਰਾਬਰਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਭਗਤੀ ਲਹਿਰ ਦੇ ਮੋਢੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ 12 ਨਵੰਬਰ ਨੂੰ ਮਹਾਰਾਸ਼ਟਰ ਦੇ ਪੰਡਰਪੁਰ ਤੋਂ ਆਰੰਭ ਹੋਈ ਸਾਈਕਲ ਅਤੇ ਰਥ ਯਾਤਰਾ ਐਤਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵਿਖੇ ਪਹੁੰਚੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਇਕਲ ਅਤੇ ਰਥ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਉਕਤ ਸਾਈਕਲ ਅਤੇ ਰਥ ਯਾਤਰਾ ਚਾਰ ਦਸੰਬਰ ਨੂੰ ਘੁਮਾਣ (ਗੁਰਦਾਸਪੁਰ) ਵਿਖੇ ਬਾਬਾ ਨਾਮਦੇਵ ਜੀ ਦੇ ਤਪ ਅਸਥਾਨ 'ਤੇ ਪੁੱਜੇਗੀ। ਬਾਬਾ ਨਾਮਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਮਹਾਂਰਾਸ਼ਟਰ ਤੋਂ ਆਏ ਜਥੇ ਦਾ ਸਨਮਾਨ ਕੀਤਾ ਗਿਆ। ਮਹਾਰਾਸ਼ਟਰ ਤੋਂ ਪਹੁੰਚੇ ਸੂਰਿਆਕਾਂਤ ਵਿਸ਼ੇ, ਮਨੋਜ ਮਾਂਡਰੇ, ਪ੍ਰਦੀਪ ਸ਼ਿੰਦੇਕਰ, ਜੈ ਸ਼੍ਰੀ ਯਾਦਵ, ਪ੍ਰਸ਼ਾਂਤ ਪੰਦਰਕਾਮੀ, ਦਿਲਿਪਕਾਕਾ ਲਾਂਸਡੇ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਪੰਡਰਪੁਰ ਤੋਂ ਆਰੰਭ ਹੋਈ ਸਾਈਕਲ ਅਤੇ ਰਥ ਯਾਤਰਾ ਬਰਾਬਰਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ 18 ਤੋਂ 75 ਸਾਲ ਤੱਕ ਦੇ ਸਾਈਕਲਿਸਟ ਸ਼ਾਮਲ ਹਨ ਮਹਿਲਾਵਾਂ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੰਡਰਪੁਰ ਬਾਬਾ ਨਾਮਦੇਵ ਜੀ ਦੇ ਜਨਮ ਅਸਥਾਨ ਨਾਲ ਜੁੜਿਆ ਹੋਇਆ ਇਲਾਕਾ ਹੈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ, ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ, ਖਜਾਨਚੀ ਤਰਲੋਚਨ ਸਿੰਘ ਮੋਹਲ, ਮਹਿੰਦਰ ਸਿੰਘ ਜੌੜਾ, ਮਲਕੀਤ ਸਿੰਘ, ਰਣਜੀਤ ਸਿੰਘ ਕੈਂਥ, ਜਸਵਿੰਦਰ ਸਿੰਘ ਤੱਗੜ, ਜਸਵੰਤ ਸਿੰਘ ਔਲਖ, ਦੁਰਗਾ ਸਿੰਘ, ਅਰਸ਼ਪ੍ਰੀਤ ਸਿੰਘ ਮੋਹਲ, ਬਲਵਿੰਦਰ ਕੌਰ ਔਲਖ, ਇਸਤਰੀ ਸਿੰਘ ਸਭਾ ਅਤੇ ਇਸਤਰੀ ਲੰਗਰ ਕਮੇਟੀ ਦੇ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।