ਪਾਇਲ : ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਧਿਆਪਕਾ ਚਰਨਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਬਰਮਾਲੀਪੁਰ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਗਵਾਇਆ ਗਿਆ ਜਿਸ ਨੂੰ ਰਵਾਨਗੀ ਦੀ ਹਰੀ ਝੰਡੀ ਸਰਪੰਚ ਕਰਮਜੀਤ ਸਿੰਘ ਤੂਰ ਨੇ ਦਿੱਤੀ। ਮੈਡਮ ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਰੋਜ਼ਾ ਵਿੱਦਿਅਕ ਟੂਰ ਰਾਹੀ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਦੇ ਦਰਸ਼ਨ ਕਰਵਾਏ ਗਏ। ਰਵਾਨਗੀ ਸਮੇਂ ਗੱਲਬਾਤ ਕਰਦਿਆਂ ਸਰਪੰਚ ਕਰਮਜੀਤ ਸਿੰਘ ਤੂਰ ਨੇ ਆਖਿਆ ਕਿ ਵਿਦਿਆ ਸਿਰਫ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੁੰਦੀ ਅਤੇ ਇਸ ਦੇ ਪ੍ਰਸਾਰ ਲਈ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਦਾ ਹੋਣਾ ਅਤੀ ਜਰੂਰੀ ਹੈ ਕਿਉਂਕਿ ਇਹਨਾਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਪ੍ਰੈਕਟੀਕਲਲੀ ਸਿੱਖਿਆ ਪ੍ਰਾਪਤ ਕਰਦੇ ਹਨ ਜੋ ਕਿ ਉਹ ਸਾਰੀ ਉਮਰ ਨਹੀਂ ਭੁੱਲਦੇ। ਉਹਨਾਂ ਆਖਿਆ ਕਿ ਇਹ ਸਕੂਲ ਸਟਾਫ਼ ਦਾ ਬਹੁਤ ਹੀ ਸ਼ਲਾਂਘਾ ਯੋਗ ਕਦਮ ਹੈ ਅਤੇ ਉਹਨਾਂ ਆਪਣੇ ਵੱਲੋਂ ਸਕੂਲ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਸਹਿਯੋਗ ਲਈ ਬਚਨਵੱਧਤਾ ਪ੍ਰਗਟਾਈ। ਇਸ ਮੌਕੇ ਪੰਚ ਜਪਿੰਦਰ ਸਿੰਘ,ਜਗੀਰਦਾਰ ਜੱਗਾ ਸਿੰਘ, ਜਿੰਮ ਪ੍ਰਬੰਧਕ ਜਬਰਜੰਗ ਸਿੰਘ, ਜਸਵੀਰ ਸਿੰਘ ਜੱਸੀ, ਮੈਡਮ ਚਰਨਜੀਤ ਕੌਰ , ਮੈਡਮ ਅਮਨਦੀਪ ਕੌਰ, ਮੈਡਮ ਜਸਕਿਰਨਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।