ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਹਥੌੜੇ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ। ਹੇ ਨਾਨਕ ਜੀ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥ (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ ਜੀ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥ ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਪ੍ਰਭੂ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
सलोकु मः ३ ॥ हसती सिरि जिउ अंकसु है अहरणि जिउ सिरु देइ ॥ मनु तनु आगै राखि कै ऊभी सेव करेइ ॥ इउ गुरमुखि आपु निवारीऐ सभु राजु स्रिसटि का लेइ ॥ नानक गुरमुखि बुझीऐ जा आपे नदरि करेइ ॥१॥ मः ३ ॥ जिन गुरमुखि नामु धिआइआ आए ते परवाणु ॥ नानक कुल उधारहि आपणा दरगह पावहि माणु ॥२॥ पउड़ी ॥ गुरमुखि सखीआ सिख गुरू मेलाईआ ॥ इकि सेवक गुर पासि इकि गुरि कारै लाईआ ॥ जिना गुरु पिआरा मनि चिति तिना भाउ गुरू देवाईआ ॥ गुर सिखा इको पिआरु गुर मिता पुता भाईआ ॥ गुरु सतिगुरु बोलहु सभि गुरु आखि गुरू जीवाईआ ॥१४॥
अर्थ: जैसे हाथी के सिर पर कुंडा है और जैसे अहरण (हथौड़े के नीचे) सिर देती है, वैसे शरीर और मन (सतिगुरू को) अर्पित कर के सावधान हो कर सेवा करो; सतिगुरू के सनमुख हो कर मनुष्य इस तरह आपा-भाव खत्म कर लेता है और, मानों, सारी सिृसटी का राज ले लेता है। हे नानक जी! जब हरी आप कृपा की निगाह करता है तब सतिगुरू के सनमुख हो कर यह समझ आती है ॥१॥ (संसार में) आए वह मनुष्य सफल हैं जिन्होंने सतिगुरू के बताए मार्ग पर चल कर नाम सिमरिया है; हे नानक जी! वह मनुष्य अपनी कुल को तार लेते हैं और आप दरगह में आदर पाते हैं* *॥२॥ सतिगुरू ने गुरमुख सिक्ख (-रूप) सहेलियाँ (प्रभू में) मिलाइयाँ हैं; उन में से कई सतिगुरू के पास सेवा करती हैं, कइयों को सतिगुरू ने (ओर) कार्य में लगाया हुआ है; जिन के मन में प्यारा गुरू वसता है, सतिगुरू उन को अपना प्यार बख़्श़ता है, सतिगुरू का अपने सिक्खों मित्रों पुत्रों और भाइयों से एक जैसा प्यार होता है। (हे सिक्ख सहेलियों!) सभी ‘गुरू, गुरू’ कहो, ‘गुरू, गुरू’ कहने से गुरू आतमिक जीवन दे देता है ॥१४॥
Salok Ma 3 || Hastee Sir Jiu Ankas Hai Ahran Jiu Sir De || Man Tan Aagai Raakh Kai Oobhee Sev Kare || Eu Gurmukh Aap Nivaareeai Sabh Raaj Srisatt Kaa Le || Naanak Gurmukh Bujheeai Jaa Aape Nadar Kare ||1|| Ma 3 || Jin Gurmukh Naam Dhhiaaeaa Aae Te Parvaan || Naanak Kul Oudhhaareh Aapnaa Dargeh Paaveh Maan ||2|| Paurree || Gurmukh Sakheeaa Sikh Guroo Melaaeeaa || Ik Sevak Gur Paas Ik Gur Kaarai Laaeeaa || Jinaa Gur Pyaaraa Man Chit Tinaa Bhaau Guroo Devaaeeaa || Gur Sikhaa Iko Pyaar Gur Mitaa Putaa Bhaaeeaa || Gur Satgur Bolahu Sabh Gur Aakh Guroo Jeevaaeeaa ||14||
Meaning: The elephant offers its head to the reins, and the anvil offers itself to the hammer; Just so, we offer our minds and bodies to our Guru; we stand before Him, and serve Him. This is how the Gurmukhs eliminate their self-conceit, and come to rule the whole world. O Nanak Ji, the Gurmukh understands, when the Lord casts His Glance of Grace. ||1|| Third Mahalaa: Blessed and approved is the coming into the world, of those Gurmukhs who meditate on the Naam, the Name of the Lord. O Nanak Ji, they save their families, and they are honored in the Court of the Lord. ||2|| Pauree: The Guru unites His Sikhs, the Gurmukhs, with the Lord. The Guru keeps some of them with Himself, and engages others in His Service. Those who cherish their Beloved in their conscious minds, the Guru blesses them with His Love. The Guru loves all of His Gursikhs equally well, like friends, children and siblings. So chant the Name of the Guru, the True Guru, everyone! Chanting the Name of the Guru, Guru, you shall be rejuvenated. ||14||
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ