Monday, January 06, 2025
BREAKING NEWS
ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ 7 ਜਨਵਰੀ ਤੱਕ ਛੁੱਟੀਆਂ ‘ਚ ਵਾਧਾ: ਡਾ. ਬਲਜੀਤ ਕੌਰਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ ਸੁਨਾਮ ਦੇ ਪਤੀ- ਪਤਨੀ ਜੋੜੇ ਦੀ ਜੌਰਜੀਆ ਵਿੱਚ ਮੌਤ ਫਰਜ਼ੀ ਮੰਗੇਤਰ ਬਣਾ ਕੇ ਕਰਵਾਈ ਕੋਰਟ ਮੈਰਿਜ, ਮਾਮਲਾ ਦਰਜ ਹੋਣ ਤੋਂ ਬਾਅਦ ਵੀ ਨਹੀਂ ਹੋਈ ਕੋਈ ਗ੍ਰਿਫਤਾਰੀਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗUSA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆਖੁਫ਼ੀਆ ਏਜੰਸੀਆਂ ਦੀ ਨਜ਼ਰ ਹੇਠ ਸੀ ਨਰਾਇਣ ਸਿੰਘ ਚੌੜਾਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗ

Chandigarh

ਮੋਹਿੰਦਰ ਭਗਤ ਵੱਲੋਂ ਮੁਹਾਲੀ ਡੰਪਿੰਗ ਗਰਾਊਂਡ ਨੂੰ ਹਟਾਉਣ ਦੇ ਕੰਮ 'ਚ ਤੇਜ਼ੀ ਲਿਆਉਣ ਨਿਰਦੇਸ਼

January 04, 2025 04:18 PM
SehajTimes

ਚੰਡੀਗੜ੍ਹ : ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਸ਼ੁਕਰਵਾਰ ਨੂੰ ਮੁਹਾਲੀ ਦੇ ਫੇਜ਼ 8ਬੀ ਦੇ ਉਦਯੋਗਪਤੀਆਂ ਅਤੇ ਵਸਨੀਕਾਂ ਦੇ ਵਫਦ ਨਾਲ ਗਾਰਬੇਜ ਡੰਪਿੰਗ ਗਰਾਊਂਡ ਨੂੰ ਹਟਾਉਣ ਅਤੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਨਾਗਰਿਕ ਸ਼ਿਕਾਇਤਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ । ਇਸ ਮੌਕੇ ਮੰਤਰੀ ਨੇ ਵਫ਼ਦ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਉਦਯੋਗਪਤੀਆਂ ਅਤੇ ਵਸਨੀਕਾਂ ਨੇ ਆਪੋ -ਆਪਣੀਆਂ ਸਮੱਸਿਆਵਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਕੂੜਾ ਡੰਪਿੰਗ ਗਰਾਊਂਡ ਨੂੰ ਹਟਾਉਣ ਲਈ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੋਹਾਲੀ ਦੇ ਫੇਜ਼ 8ਬੀ ਵਿੱਚ ਸਨਅਤਾਂ ਲਈ ਸਾਫ਼-ਸਫ਼ਾਈ ਰੱਖਣ ਅਤੇ ਉਦਯੋਗਾਂ ਲਈ ਸੌਖਾ ਮਾਹੌਲ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ। 

ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ.ਬੇਨੀਥ ਅਤੇ ਐਕਸੀਅਨ ਰਜਿੰਦਰ ਕੁਮਾਰ ਨੇ ਮੰਤਰੀ ਨੂੰ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਕੰਮ ਨੂੰ ਜਲਦੀ ਹੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ।

ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਦਾ ਦੌਰਾ ਕਰਨ ਅਤੇ ਡੰਪਿੰਗ ਗਰਾਊਂਡ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬੁਨਿਆਦੀ ਢਾਂਚੇ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜ ਕੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ ।

ਮੀਟਿੰਗ ਵਿੱਚ ਮੌਜੂਦ ਉਦਯੋਗਪਤੀਆਂ ਵਿਚ ਤਜਿੰਦਰ ਕੁਮਾਰ ਬਾਂਸਲ, ਨਵੀਨ ਸਿੰਗਲਾ, ਆਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਨਾਗਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment

 

More in Chandigarh

ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਮੁੜ ਹੋ ਸਕਦੀਆਂ ਪ੍ਰਭਾਵਿਤ

ਮੁੱਖ ਮੰਤਰੀ ਨੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ, ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ

ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਨੇ ਲਗਾਇਆ 10ਵਾਂ ਮੁਫ਼ਤ ਸਿਹਤ ਜਾਂਚ ਕੈਂਪ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ

ਚੰਡੀਗੜ੍ਹ 'ਚ ਪ੍ਰਵਾਸੀ ਬਦਮਾਸ਼ਾਂ ਵੱਲੋਂ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ

ਪੱਤਰਕਾਰ ਜਰਨੈਲ ਸਿੰਘ ਸਨੌਲੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਪੀ.ਐਸ.ਪੀ.ਸੀ.ਐਲ ਨੂੰ ਵਿੱਤੀ ਸਾਲ 2022-23 ਦੌਰਾਨ 60.51 ਮੈਗਾਵਾਟ ਰੂਫਟਾਪ ਸੋਲਰ ਊਰਜਾ ਵਾਧੇ ਲਈ ਮਿਲਿਆ 11.39 ਕਰੋੜ ਰੁਪਏ ਦਾ ਪੁਰਸਕਾਰ: ਹਰਭਜਨ ਸਿੰਘ ਈ.ਟੀ.ਓ

ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾ

ਬਰਿੰਦਰ ਕੁਮਾਰ ਗੋਇਲ ਵਲੋਂ ਹਲਕਾ ਸ਼ੁਤਰਾਣਾ ‘ਚ 70 ਕਰੋੜ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ