ਜੀਰਕਪੁਰ : ਡੇਰਾਬਸੀ ਹਲਕੇ ਵਿੱਚ ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬੀ ਅਖ਼ਬਾਰਾਂ ਲਈ ਪੱਤਰਕਾਰੀ ਕਰ ਰਹੇ ਜਰਨੈਲ ਸਿੰਘ ਜੋ ਬੀਤੇ ਦਿਨੀਂ 48 ਸਾਲ ਦੀ ਉਮਰ ਭੋਗ ਕੇ ਸ਼ਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ ਨਮਿੱਤ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਨੌਲੀ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਹੋਈ ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਬੋਲਦਿਆਂ ਕਿਹਾ ਕਿ ਜਰਨੈਲ ਸਿੰਘ ਬੇਹੱਦ ਸ਼ਰੀਫ਼, ਇਮਾਨਦਾਰ ਅਤੇ ਮਿਲਣਸਾਰ ਇਨਸਾਨ ਸੀ, ਜਿਸਦੀ ਬੇਵਕਤੀ ਮੌਤ ਹੋਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ ਤੇ ਘਾਟਾ ਪਿਆ ਹੈ। ਉਹ ਹਰ ਕਲਾ ਵਿੱਚ ਨਿਪੁੰਨ ਸੀ। ਸ੍ਰੀ ਐਨ.ਕੇ. ਸ਼ਰਮਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿਵਾਇਆ ਕਿ ਜਰਨੈਲ ਸਿੰਘ ਦੀਆਂ ਤਿੰਨੋਂ ਧੀਆਂ ਨੂੰ ਵਧੀਆ ਸਕੂਲਾਂ ਵਿੱਚੋਂ ਮਿਆਰੀ ਸਿੱਖਿਆ ਪ੍ਰਦਾਨ ਕਰਵਾਈ ਜਾਵੇਗੀ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਉਨ੍ਹਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਐਨ.ਕੇ. ਸ਼ਰਮਾ ਨੇ ਪਰਿਵਾਰ ਵੱਲੋਂ ਆਈ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਕਾਲੀ ਆਗੂ ਕੇ ਪੀ ਸ਼ਰਮਾ, ਪ੍ਰੈੱਸ ਕਲੱਬ ਸਬ- ਡਵੀਜ਼ਨ ਡੇਰਾਬਸੀ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ, ਪ੍ਰੈੱਸ ਕਲੱਬ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਕਰਮ ਸਿੰਘ, ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ, ਸਰਪੰਚ ਜਸਪਾਲ ਸਿੰਘ ਜ਼ੀਰਕਪੁਰ, ਸਰਕਲ ਪ੍ਰਧਾਨ ਜਥੇਦਾਰ ਰਾਜਿੰਦਰ ਸਿੰਘ ਈਸਾਪੁਰ, ਭਾਜਪਾ ਦੇ ਸੂਬਾ ਵਾਈਸ ਪ੍ਰਧਾਨ ਰਵਿੰਦਰ ਵੈਸ਼ਨਵ, ਜਥੇਦਾਰ ਅਮਰੀਕ ਸਿੰਘ ਮਲਕਪੁਰ, ਰਾਹੁਲ ਕੌਸ਼ਿਕ ਮੁਬਾਰਿਕਪੁਰ, ਅਮਰਿੰਦਰ ਸਿੰਘ ਰਾਜੂ ਡੇਰਾਬਸੀ, ਰਣਜੀਤ ਸਿੰਘ ਰੈਡੀ ਕਾਰਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ, ਚੋਪੜਾ ਅਸਟੇਟ ਤੋਂ ਬਿਮਲ ਚੋਪੜਾ, ਸੀਨੀਅਰ ਪੱਤਰਕਾਰ ਮਨੋਜ ਰਾਜਪੂਤ, ਰਣਬੀਰ ਸਿੰਘ ਸੈਣੀ, ਸੁਖਵਿੰਦਰ ਸਿੰਘ ਸੈਣੀ ਜ਼ੀਰਕਪੁਰ, ਅਵਤਾਰ ਧੀਮਾਨ, ਜ਼ੀਰਕਪੁਰ, ਜਗਜੀਤ ਸਿੰਘ ਕਲੇਰ, ਸੁਖਵਿੰਦਰ ਸਿੰਘ ਸੈਣੀ ਡੇਰਾਬੱਸੀ, ਅਨਿਲ ਸ਼ਰਮਾ ਡੇਰਾਬਸੀ, ਉਜੱਵਲ ਸ਼ਰਮਾ, ਮਧੁਕਰ ਸ਼ਰਮਾ, ਅਵਤਾਰ ਸਿੰਘ ਪਾਬਲਾ, ਗੁਰਪ੍ਰੀਤ ਸਿੰਘ ਬੱਬੂ, ਯਸ਼ਪਾਲ ਚੌਹਾਨ, ਸੁਰਜੀਤ ਸਿੰਘ ਧਰਮਗੜ੍ਹ, ਦਿਨੇਸ਼ ਵੈਸ਼ਨਵ, ਯੂਥ ਅਕਾਲੀ ਆਗੂ ਮਨਜੀਤ ਸਿੰਘ ਮਲਕਪੁਰ, ਜਗਜੀਤ ਸਿੰਘ ਚੌਂਦਹੇੜੀ, ਸਾਬਕਾ ਸਰਪੰਚ ਸਨੌਲੀ ਗੁਰਦੀਪ ਸਿੰਘ ਅਤੇ ਦਿਲਬਾਗ ਸਿੰਘ, ਜ਼ੈਲਦਾਰ ਗੁਰਜਿੰਦਰ ਸਿੰਘ ਸਨੌਲੀ, ਗੁਰਮੁੱਖ ਸਿੰਘ ਨਗਲਾ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਡਾ. ਅੰਬੇਡਕਰ ਇੰਸਟੀਚਿਊਟ ਮੋਹਾਲੀ ਦੇ ਪ੍ਰਧਾਨ ਤੇਜਿੰਦਰ ਸਿੰਘ, ਪਰਮਜੀਤ ਸਿੰਘ ਘੋਲੂਮਾਜਰਾ, ਐਡਵੋਕੇਟ ਜਸਵੀਰ ਸਿੰਘ ਚੌਹਾਨ, ਐਡਵੋਕੇਟ ਅਨਮੋਲ ਸਿੰਘ, ਪੰਜਾਬੀ ਸਾਹਿਤ ਸਭਾ ਤੋਂ ਜੈਪਾਲ, ਜਸਬੀਰ ਸਿੰਘ ਫਤਿਹਪੁਰ ਜੱਟਾਂ, ਸੈਕਟਰੀ ਗਿਆਨ ਸਿੰਘ, ਅਵਤਾਰ ਸਿੰਘ ਨਗਲਾ, ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਧਨੌਨੀ, ਬਲਾਕ ਪ੍ਰਧਾਨ ਜਸਵਿੰਦਰ ਕੌਰ ਦਫਰਪੁਰ, ਪ੍ਰੈੱਸ ਸਕੱਤਰ ਜਸਵਿੰਦਰ ਕੌਰ ਸ਼ੇਖਪੁਰ ਕਲਾਂ, ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕਰਦਿਆਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ। ਇਸ ਮੌਕੇ ਪ੍ਰੈੱਸ ਕਲੱਬ ਸਬ ਡਵੀਜ਼ਨ ਡੇਰਾਬਸੀ, ਲਾਇਨਜ਼ ਕਲੱਬ ਡੇਰਾਬੱਸੀ ਅਤੇ ਡਾਕਟਰ ਅੰਬੇਡਕਰ ਇੰਸਟੀਚਿਊਟ ਮੋਹਾਲੀ ਵੱਲੋਂ ਪਰਿਵਾਰ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ ਹੈ।