ਜੀਰਕਪੁਰ : ਜ਼ੀਰਕਪੁਰ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਮਨੁੱਖੀ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਜ਼ੀਰਕਪੁਰ ਵੱਲੋਂ ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਅੱਜ 10ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਮਹਾਰਾਜਾ ਅਗਰਸੈਨ ਸਭਾ ਦੇ ਸਹਿਯੋਗ ਨਾਲ ਪਿੰਡ ਲੋਹਗੜ੍ਹ ਦੇ ਗਰੀਨ ਪਾਰਕ ਦੇ ਨਜ਼ਦੀਕ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਲਗਾਇਆ ਗਿਆ ਸੀ। ਸੰਸਥਾ ਦੇ ਸਰਪ੍ਰਸਤ ਅਤੇ ਪ੍ਰਸਿੱਧ ਸਮਾਜ ਸੇਵੀ ਪ੍ਰੇਮ ਸਿੰਘ ਢਕੋਲੀ ਵੱਲੋਂ ਇਸ ਸਿਹਤ ਜਾਂਚ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਕਰੀਬ 150 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਜਿਸ ਵਿੱਚ ਜਰਨਲ ਦੇ 100 ਮਰੀਜ਼, ਫਿਜਿਓਥਰੈਪੀ ਦੇ 10, ਦੰਦਾਂ ਦੇ 11, ਅੱਖਾਂ ਦੇ 32 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ। ਇਸ ਸਿਹਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੇ ਲੋੜੀਦੇ ਟੈਸਟ ਬਹੁਤ ਹੀ ਵਾਜਬ ਰੇਟਾਂ ਤੇ ਕੀਤੇ ਗਏ। ਸੰਸਥਾ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਲਟਾਣਾ ਨੇ ਦੱਸਿਆ ਕਿ ਉਹਨਾਂ ਵੱਲੋਂ ਬੀਤੇ ਕਰੀਬ 25 ਸਾਲ ਤੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਨਵੇਂ ਸਾਲ ਦੀ ਖੁਸ਼ੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਸੰਸਥਾ ਵੱਲੋਂ ਦਸਵਾਂ ਸਿਹਤ ਜਾਂਚ ਕੈਂਪ ਲਗਾਇਆ ਗਿਆ ਸੀ ਉਹਨਾਂ ਦੱਸਿਆ ਕਿ ਠੰਡ ਦੇ ਬਾਵਜੂਦ ਖੇਤਰ ਦੇ ਵਸਨੀਕਾਂ ਵੱਲੋਂ ਇਸ ਕੈਂਪ ਵਿੱਚ ਬਹੁਤ ਹੀ ਉਤਸਾਹ ਨਾਲ ਭਾਗ ਲਿਆ ਗਿਆ ਉਹਨਾਂ ਆਪਣੀ ਸਮੁੱਚੀ ਸੰਸਥਾ ਵੱਲੋਂ ਇਸ ਸਿਹਤ ਜਾਂਚ ਕੈਂਪ ਵਿੱਚ ਸੇਵਾਵਾਂ ਦੇਣ ਲਈ ਵੱਖ ਵੱਖ ਬਿਮਾਰੀਆਂ ਦੇ ਡਾਕਟਰ ਅਸ਼ਵਨੀ ਬੰਸਲ ਡਾਕਟਰ ਗਰੋਵਰ ਅਤੇ ਡਾਕਟਰ ਗਾਂਧੀ ਦਾ ਵਿਸ਼ੇਸ਼ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਸਮਾਜ ਸੇਵਾ ਦੇ ਕੰਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ ਅਤੇ ਜਲਦ ਹੀ ਉਹਨਾਂ ਦੀ ਸੰਸਥਾ ਵੱਲੋਂ ਅਜਿਹੇ ਸਿਹਤ ਜਾਂਚ ਕੈਂਪ ਦਾ ਬਲਟਾਣਾ ਖੇਤਰ ਵਿੱਚ ਵੀ ਆਯੋਜਨ ਕੀਤਾ ਜਾਵੇਗਾ ਇਸ ਮੌਕੇ ਸੰਸਥਾ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਲਟਾਣਾ ਸਮੇਤ ਰਾਣਾ ਆਰਐਸ ਵਿਰਕ ,ਸਕੱਤਰ ਜਨਰਲ ਚਰਨਜੀਤ ਸਿੰਘ ਮਹਿਤਾ,ਕੈਸ਼ੀਅਰ ਰਾਜਵਿੰਦਰ ਜੌੜਾ, ਮੀਨਾ ਸ਼ਰਮਾਂ, ਜਤਿੰਦਰਪਾਲ ਕੌਰ ਬੱਬੂ, ਦਰਸ਼ਨ ਅਨੰਦ,ਐਨ ਏ ਖਾਨ,ਮੱਖਣ ਸਿੰਘ, ਜਸਵਿੰਦਰ ਕੌਰ ,ਬੰਤ ਸਿੰਘ ਢਕੌਲਾ, ਸੋਹਣ ਸਿੰਘ ਅਗਰਸੇਨ ਸੰਸਥਾ ਦੇ ਵਾਈਸ ਪ੍ਰਧਾਨ ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।