ਖਨੌਰੀ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ. 295) ਦੇ ਬਲਾਕ ਖਨੋਰੀ ਦਾ ਸਲਾਨਾ ਇਜਲਾਸ ਹੋਇਆ। ਇਸ ਇਜਲਾਸ ਦੀ ਸ਼ੁਰੂਆਤ ਐਸੋਸੀਏਸ਼ਨ ਦਾ ਝੰਡਾ ਲਹਿਰਾ ਕੇ ਕੀਤੀ। ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਬਲਾਕ ਪ੍ਰਧਾਨ ਡਾ ਗੁਰਜੰਟ ਸਿੰਘ, ਵਾਇਸ ਪ੍ਰਧਾਨ ਡਾ. ਸੁਖਪਾਲ ਸਿੰਘ ਬੌਪੁਰ, ਸਕੱਤਰ ਡਾ. ਰਾਜਕੁਮਾਰ ਸਿੰਘ, ਵਾਈਸ ਸਕੱਤਰ ਡਾ. ਰਾਜਪ੍ਰੀਤ ਸਿੰਘ ਖਾਨੇਵਾਲ, ਖਜਾਨਚੀ ਡਾ.ਰਾਜਕੁਮਾਰ ਅਨਦਾਨਾ, ਸਹਿਯੋਗੀ ਖਜਾਨਚੀ ਡਾ. ਅਮੀਰ ਖਾਨ, ਮੁੱਖ ਸਲਾਹਕਾਰ ਡਾ. ਚਾਂਦੀ ਰਾਮ ਖਨੌਰੀ, ਡਾ.ਮਨੌਜ ਕੁਮਾਰ ਮਾਂਡਵੀ, ਡਾ. ਇੰਦਰਪਾਲ ਸਿੰਘ ਚੱਠਾ ਗੋਬਿੰਦਪੁਰਾ ਅਤੇ ਜਿਲਾ ਕਮੇਟੀ ਮੈਂਬਰ ਡਾ.ਰਾਮਾ ਨੰਦ ਖਨੌਰੀ, ਡਾ. ਜੋਗਿੰਦਰ ਸਿੰਘ ਅਨਦਾਨਾ, ਪ੍ਰੈੱਸ ਸਕੱਤਰ ਡਾ. ਬਲਕਾਰ ਸਿੰਘ ਨੂੰ ਚੁਣਿਆ ਗਿਆ। ਇਸ ਇਜਲਾਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੋੜ, ਡਾ. ਬਲਜਿੰਦਰ ਸਿੰਘ ਮਲੇਰਕੋਟਲਾ, ਜਿਲਾ ਸਕੱਤਰ ਡਾ ਹਰਮੇਸ਼ ਕਾਲੀਆਂ ਮੂਣਕ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੋੜ ਨੇ ਕਿਹਾ ਕਿ ਪਿੰਡਾਂ ਵਿੱਚ ਬੈਠੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟਰੇਸ਼ਨ ਦੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਧਿਆਨ ਵਿੱਚ ਹਨ। ਜਿਨ੍ਹਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ ਅਤੇ ਕਿਸੇ ਵੀ ਪ੍ਰੈਕਟਿਸਨਰ ਦੀ ਕਲੀਨਿਕ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਹਾਜ਼ਰ ਸਨ।