ਸੁਨਾਮ : ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਸੁਨਾਮ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ 8 ਰੋਜ਼ਾ ਦਸਤਾਰ ਸਿਖਲਾਈ ਕੈਂਪ 3 ਅਪ੍ਰੈਲ ਤੋਂ ਆਰੰਭ ਹੋ ਚੁੱਕਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈ ਰਹੇ ਹਨ 11 ਅਪ੍ਰੈਲ ਨੂੰ ਦਸਤਾਰ ਮੁਕਾਬਲੇ ਕਰਾਏ ਜਾਣਗੇ ਜੇਤੂ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 11 ਅਪ੍ਰੈਲ ਨੂੰ ਸਵੇਰੇ ਸਾਢੇ ਨੌਂ ਵਜੇ ਵਿਸ਼ਾਲ ਦਸਤਾਰ ਚੇਤਨਾ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਅਤੇ ਅਕੈਡਮੀਆਂ ਦੇ ਦਸਤਾਰਧਾਰੀ ਵਿਦਿਆਰਥੀ ਸੋਹਣੀਆਂ ਪੱਗਾਂ ਦਾ ਪ੍ਰਦਰਸ਼ਨ ਕਰਨਗੇ ਇਸ ਦਸਤਾਰ ਮਾਰਚ ਦਾ ਨਿਰੋਲ ਉਦੇਸ਼ ਦਸਤਾਰ ਨੂੰ ਪ੍ਰਮੋਟ ਕਰਨਾ ਹੈ। ਇਹ ਦਸਤਾਰ ਮਾਰਚ 'ਸਾਡਾ ਖੁਆਬ ਪੱਗਾਂ ਵਾਲਾ ਪੰਜਾਬ' ਮੁਹਿੰਮ ਤਹਿਤ ਪੰਜਾਬ ਦੀ ਸਿਰਮੌਰ ਸੰਸਥਾ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਭਾਈ ਮੋਹਕਮ ਸਿੰਘ ਖਾਲਸਾ ਸੇਵਾ ਦਲ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਨੂੰ ਰਵਾਨਗੀ ਦੀ ਰਸਮ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਜੀ ਦੁਆਰਾ ਕੀਤੀ ਜਾਵੇਗੀ 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਕੀਰਤਨ ਦੀਵਾਨ ਹੋਣਗੇ ਜਿਸ ਵਿੱਚ ਭਾਈ ਜਗਮੇਲ ਸਿੰਘ ਛਾਜਲਾ ਹਜ਼ੂਰੀ ਰਾਗੀ ਆਪਣੇ ਅਮੋਲਕ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਜਗਮੇਲ ਸਿੰਘ ਛਾਜਲਾ ਵੱਲੋਂ ਨੌਜਵਾਨਾਂ ਨੂੰ ਇਸ ਦਸਤਾਰ ਚੇਤਨਾ ਮਾਰਚ ਵਿੱਚ ਵੱਡੀ ਗਿਣਤੀ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।