ਮੋਗਾ: Indian Air Force ਦਾ ਇਕ ਜਹਾਜ ਬੀਤੀ ਰਾਤ ਮੋਗਾ ਨੇੜੇ ਕ੍ਰੈਸ਼ ਹੋ ਗਿਆ। ਮਿੱਗ-21 ਰੁਟੀਨ ਟ੍ਰੇਨਿੰਗ ਸੀ ਜਦੋਂ ਇਹ ਹਾਦਸਾ ਵਾਪਰਿਆ। ਰਾਜਸਥਾਨ ਦੇ ਸੂਰਤਗੜ ਏਅਰ ਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ ਜਗਰਾਵਾਂ ਦੇ ਕੋਲ ਪੈਂਦੇ ਇਨਾਇਤਪੁਰਾ ਲਈ ਉਡ਼ਾਨ ਭਰੀ ਸੀ। ਪ੍ਰੈਕਟਿਸ ਲਈ ਗਏ ਪਾਇਲਟ ਅਭਿਨਵ ਚੌਧਰੀ ਨੇ ਜਦੋਂ ਇਨਾਇਤਪੁਰਾ ਤੋਂ ਵਾਪਸ ਸੂਰਤਗੜ ਲਈ ਉਡ਼ਾਨ ਭਰੀ ਤਾਂ ਮੋਗੇ ਦੇ ਪਿੰਡ ਲੰਗੇਆਨਾ ਦੇ ਕੋਲ ਆਕੇ ਉਨ੍ਹਾਂ ਦਾ ਜਹਾਜ਼ ਦੁਰਘਟਨਾਗਰਸਤ ਹੋ ਗਿਆ। ਗਨੀਮਤ ਇਹ ਰਹੀ ਕਿ ਜਹਾਜ਼ ਘਰਾਂ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਖੇਤਾਂ ਵਿੱਚ ਜਾ ਡਿੱਗਿਆ। ਜਿਸ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ।
ਐਸਪੀ ਹੇਡ ਕੁਆਟਰ ਗੁਰਦੀਪ ਸਿੰਘ ਨੇ ਕਿਹਾ ਕਿ ਮੋਗਾ ਦੇ ਪਿੰਡ ਲਾਂਗਿਆਨਾ ਦੇ ਕੋਲ ਇੱਕ ਜਹਾਜ ਦੁਰਘਟਨਾਗ੍ਰਸਤ ਹੋਣ ਦਾ ਕੰਟਰੋਲ ਰੂਮ ਵੱਲੋਂ ਮੈਸੇਜ ਪ੍ਰਾਪਤ ਹੋਇਆ ਸੀ। ਉਦੋਂ ਮੋਗੇ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਪੁਲਿਸ ਦੇ ਤਮਾਮ ਆਲਾ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਪਾਇਲਟ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਹੀ ਬਠਿੰਡਾ ਏਇਰਫੋਰਸ ਅਤੇ ਹਲਵਾਰਾ ਏਇਰਫੋਰਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਸੀ ਜਿਨ੍ਹਾਂ ਨੇ ਪਾਇਲਟ ਅਭਿਨਵ ਚੌਧਰੀ ਨੂੰ ਭਾਲਣਾ ਸ਼ੁਰੂ ਕੀਤਾ। ਉਨ੍ਹਾਂਨੇ ਦੱਸਿਆ ਕਿ ਲੱਗਪਗ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਇਲਟ ਅਭਿਨਵ ਚੌਧਰੀ ਦੀ ਲਾਸ਼ ਖੇਤਾਂ ਤੋਂ ਮਿਲੀ।