ਹੁਸ਼ਿਆਰਪੁਰ : ਪ੍ਰਾਇਮਰੀ ਸਕੂਲ ਕਕੋਂ ਵਿਖੇ 24 ਅਤੇ 25 ਜਨਵਰੀ 2025 ਨੂੰ ਲਗਾਏ ਗਏ ਦੋ ਦਿਨਾਂ ਕੈਂਪ ਨੇ ਇਲਾਕੇ ਦੇ ਰਹਿਣ ਵਾਲਿਆਂ ਨੂੰ ਬੇਹਤਰੀਨ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆ ਹਨ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਪਲਾਨਿੰਗ ਅਤੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਵੱਲੋਂ ਕੀਤਾ ਗਿਆ। ਕੈਂਪ ਵਿੱਚ ਲੋਕਾਂ ਲਈ ਨਵੇਂ ਅਧਾਰ ਕਾਰਡ ਬਣਾਉਣ, ਪੁਰਾਣੇ ਅਧਾਰ ਕਾਰਡ ਵਿੱਚ ਸੋਧ ਕਰਨ, ਵੋਟਰ ਕਾਰਡ ਤਿਆਰ ਕਰਨ, ਵਿਧਵਾ ਪੈਨਸ਼ਨ ਅਤੇ ਬੁੱਢਾਪਾ ਪੈਨਸ਼ਨ ਜਿਵੇਂ ਕੰਮ ਤੁਰੰਤ ਕੀਤੇ ਗਏ। ਉਹਨਾਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਕੈਂਪ ਲੋਕਾਂ ਦੀ ਜ਼ਿੰਦਗੀ ਵਿੱਚ ਆਸਾਨੀ ਲਿਆਉਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜੇਹੇ ਕੈਂਪ ਦੇਸ਼ ਦੇ ਹਰੇਕ ਕੋਨੇ ਵਿੱਚ ਲਗਾਉਣ ਦੀ ਲੋੜ ਹੈ ਤਾਂ ਜੋ ਸਰਕਾਰੀ ਸਹੂਲਤਾਂ ਸਿਧੀ ਤਰ੍ਹਾਂ ਲੋਕਾਂ ਤੱਕ ਪਹੁੰਚ ਸਕਣ। ਕੈਂਪ ਵਿੱਚ ਸਥਾਨਕ ਆਗੂਆਂ ਵੱਲੋਂ ਵੀ ਵੱਡੇ ਪੱਧਰ 'ਤੇ ਯੋਗਦਾਨ ਦਿੱਤਾ ਗਿਆ। ਇਸ ਮੌਕੇ ਤੇ ਸਰਪੰਚ ਅਨੀਤਾ ਰਾਣੀ, ਮੈਂਬਰ ਪੰਚਾਇਤ ਪਰਮਜੀਤ ਕੌਰ, ਰੰਜੂ ਕੁਮਾਰੀ, ਜੀਵਨ ਕੌਰ, ਮੈਂਬਰ ਪੰਚਾਇਤ ਕਰਮ ਸਿੰਘ ਤੇ ਕੁਲਵਿੰਦਰ ਕੁਮਾਰ ਅਤੇ ਹੋਰ ਸਥਾਨਕ ਆਗੂ ਜਿਵੇਂ ਕਿ ਦੀਪੂ ਬੇਦੀ, ਮਨੋਹਰ ਲਾਲ ਹੈਪੀ, ਸੁਖਦੀਪ ਪਾਲ, ਸੁਨੀਲ ਕੁਮਾਰ, ਕੇਵਲ ਕੁਮਾਰ ਕਾਕੂ, ਰਾਜਿੰਦਰ ਕੁਮਾਰ ਜਿੰਦਾਹਾ ਵੀ ਮੌਜੂਦ ਸਨ। ਲੋਕਾਂ ਨੇ ਕੈਂਪ ਦੀਆਂ ਸਹੂਲਤਾਂ ਦੀ ਖੂਬ ਸਰਾ੍ਹਣਾ ਕੀਤੀ ਅਤੇ ਕਿਹਾ ਕਿ ਇਹਨਾਂ ਦੀ ਵਰਤੋਂ ਨਾਲ ਉਹਨਾਂ ਦੇ ਵੱਡੇ ਮੁੱਦੇ ਛੇਤੀ ਹੱਲ ਹੋਏ। ਕੈਂਪ ਵਿੱਚ ਹਾਜ਼ਰ ਕੁਝ ਵਧੀਕ ਸਹੂਲਤਾਂ ਜਿਵੇਂ ਪੈਨਸ਼ਨ ਸਬੰਧੀ ਨਵੇਂ ਫਾਰਮ ਭਰਨ ਅਤੇ ਅਧਿਕਾਰੀ ਸਹਾਇਤਾ ਨੇ ਲੋਕਾਂ ਨੂੰ ਬਹੁਤ ਲਾਭਪ੍ਰਦ ਕੀਤਾ। ਇਲਾਕੇ ਦੇ ਲੋਕਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਕੈਂਪ ਆਗਾਮੀ ਸਮੇਂ ਵਿੱਚ ਵੀ ਲਗਾਏ ਜਾਣ।ਕੈਂਪ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਇਲਾਕੇ ਦੇ ਵੱਡੇ ਵਰਗ ਨੇ ਅਜਿਹੇ ਪੂਰਾ ਕੈਂਪ ਨੂੰ ਸਫਲਤਾ ਦਿਲਾਉਣ ਲਈ ਆਪਣਾ ਯੋਗਦਾਨ ਦਿੱਤਾ। ਕਈ ਵੱਡੇ ਪੱਧਰ ਦੀਆਂ ਸਮੱਸਿਆਵਾਂ ਦਾ ਹੱਲ ਮਿਲਣ ਕਰਕੇ ਲੋਕਾਂ ਨੇ ਇਸ ਪ੍ਰਯਾਸ ਦੀ ਖੂਬ ਪ੍ਰਸ਼ੰਸਾ ਕੀਤੀ। ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੈਂਪ ਲਗਵਾਉਂਦੇ ਰਹਿਣ ਦਾ ਭਰੋਸਾ ਵੀ ਦਿੱਤਾ।