ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਵਾਈਸ ਚੇਅਰਮੈਨ ਕ੍ਰਿਸ਼ਨ ਲਾਲ ਬਈਏਵਾਲ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਨੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਖਿਲਾਫ ਕੇਸ ਦਰਜ ਕਰਨ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਪੱਤਰਕਾਰ ਮਨਿੰਦਰਜੀਤ ਸਿੱਧੂ ਆਪਣੇ ਚੈਨਲ ਰਾਹੀਂ ਲੋਕਾਂ ਨਾਲ ਹੋ ਰਹੀ ਬੇ -ਇਨਸਾਫੀ ਅਤੇ ਸਰਕਾਰੀ ਧੱਕੇਸ਼ਾਹੀਆਂ ਦੇ ਖਿਲਾਫ ਬੋਲਦਾ ਰਿਹਾ ਹੈ ਅਤੇ ਮੰਨਿਦਰਜੀਤ ਵਲੋਂ ਸਰਕਾਰ ਦੇ ਬਰਖਿਲਾਫ ਲਾਈਆਂ ਖਬਰਾਂ ਅੱਖਾਂ ਵਿੱਚ ਪਈ ਰੇਤ ਦੀ ਤਰ੍ਹਾਂ ਸਰਕਾਰ ਦੇ ਰੜਕਦੀਆਂ ਹਨ। ਇਸ ਲਈ ਆਮ ਆਦਮੀ ਸਰਕਾਰ ਨੇ ਉਸਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਸ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਸੱਚ ਬੋਲਣ ਵਾਲੇ ਪੱਤਰਕਾਰ ਦੀ ਕੋਈ ਜੁਬਾਨ ਬੰਦ ਨਹੀਂ ਕਰ ਸਕਦਾ ।ਉਹਨਾਂ ਕਿਹਾ ਕਿ ਸਰਕਾਰ ਵਲੋਂ ਪੱਤਰਕਾਰਾ ਤੇ ਪ੍ਰਚਾ ਦਰਜ ਕਰਨਾ ਸ਼ਰੇਆਮ ਧੱਕੇਸ਼ਾਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਵੀ ਆਪਣੇ ਸਿਆਸੀ ਵਿਰੋਧੀਆਂ ਅਤੇ ਪੰਜਾਬ ਵਿੱਚ ਕਈ ਸਹਿਰਾ ਵਿੱਚ ਪੱਤਰਕਾਰਾਂ ਤੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਰਕਾਰ ਵਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਸਮੇਂ ਪਹਿਲਾਂ ਵਾਲੇ ਨਹੀਂ ਰਹੇ। ਉਹਨਾਂ ਕਿਹਾ ਕਿ ਜੇਕਰ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਖਿਲਾਫ ਕੀਤਾ ਝੂਠਾ ਪ੍ਰਚਾ ਕੈਂਸਲ ਨਾ ਕੀਤਾ ਜਾ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾ ਬੇਗਮਪੁਰਾ ਟਾਈਗਰ ਫੋਰਸ ਪੂਰੇ ਪੰਜਾਬ ਵਿੱਚ ਇਸ ਦਾ ਜ਼ਬਰਦਸਤ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਐਮਰਜੈਸੀ ਵਾਰਡ ਵਿੱਚ ਲਾਈਟ ਨਾ ਹੋਣ ਦੀ ਕਵਰੇਜ ਕਰਨ ਤੋਂ ਬਾਅਦ ਐਸਐਮਓ ਦਾ ਪੱਖ ਲੈਣ ਗਏ ਦੋ ਪੱਤਰਕਾਰਾਂ ਨਾਲ ਐਸਐਮਓ ਵੱਲੋਂ ਪੱਤਰਕਾਰਾਂ ਨਾਲ ਝਗੜਾ ਕਰਨ ਤੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ ਵੱਲੋਂ ਸੱਤਾ ਦੇ ਨਸ਼ੇ ਵਿੱਚ ਦੋ ਪੱਤਰਕਾਰਾਂ ਤੇ ਵੀ ਨਜਾਇਜ਼ ਅਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ।