ਹੁਸ਼ਿਆਰਪੁਰ : ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ. ਕਰਤਾਰਪੁਰ ਵੱਲੋਂ ਪਿਛਲੇ ਲਗਾਤਾਰ 39 ਸਾਲਾਂ ਤੋਂ ਕਰਵਾਏ ਜਾ ਰਹੇ ਦੋ ਦਿਨਾ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸੱਭਿਆਚਾਰ ਵਿਰਸੇ ਨੂੰ ਸਮਰਪਿਤ ਕਰਦਿਆ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਪੰਨ ਹੋਇਆ। ਇਸ ਦੋ ਦਿਨਾਂ 39ਵੇਂ ਸਰਬ ਭਾਰਤੀ ਲੋਕ ਕਲਾਵਾਂ ਮੇਲੇ ਨੂੰ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਦੀ ਗਰਾਉਂਡ ਪਿੰਡ ਰਾਏਪੁਰ-ਰਸੂਲਪੁਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਦੇ ਅਸ਼ੀਰਵਾਦ, ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ, ਮੀਤ ਪ੍ਰਧਾਨ ਪ੍ਰਿਥੀਪਾਲ ਸਿੰਘ ਐਸ ਪੀ, ਕੁਲਵਿੰਦਰ ਸਿੰਘ ਥਿਆੜਾ ਏ.ਆਈ.ਜੀ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਨਿਰਦੇਸ਼ਕ ਰਜਿੰਦਰ ਕਸ਼ਯਪ, ਐਡਵੋਕੇਟ ਹਰਸ਼ਰਨ ਸਿੰਘ, ਗੁਰਦੀਪ ਸਿੰਘ ਮਿੰਟੂ, ਅਰਵਿੰਦ ਢੰਡਾ,ਕਵਲੀਨ ਕੌਰ,ਅੰਨੂਦੀਪ ਕੌਰ ਡੀ.ਐਸ.ਪੀ ਸੰਜੀਵ ਭਨੋਟ ,ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਹੋਰ ਪ੍ਰੰਬਧਕਾਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਨੇ ਸ਼ਬਦ ਗਾਇਨ ਕਰਨ ਉਪਰੰਤ ਕੀਤੀ ਅਤੇ ਇਸ ਦਾ ਰਸਮੀ ਉਦਘਾਟਨ ਸੰਤ ਬਾਬਾ ਨਿਰਮਲ ਦਾਸ ਜੀ,ਸਾਬਕਾ ਮੰਤਰੀ ਬਲਕਾਰ ਸਿੰਘ ਵਿਧਾਇਕ ਕਰਤਾਰਪੁਰ ਅਤੇ ਪ੍ਰਬੰਧਕਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ। ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਮੇਲੇ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਅਨੇਕਾਂ ਕਲਾਕਾਰਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲਦੀ ਹੈ ਇਹ ਸਾਰੀ ਸੰਸਥਾ ਵਧਾਈ ਦੀ ਪਾਤਰ ਹੈ।
ਇਸ ਦੋ ਰੋਜ਼ਾ ਮੇਲੇ ਵਿਚ ਪੰਜਾਬ ਅਤੇ ਹੋਰ ਰਾਜਾਂ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੇਲੇ ਦੌਰਾਨ ਵਿਦਿਆਰਥੀਆਂ ਦੇ ਲੋਕ ਗੀਤ, ਢਾਡੀ ਵਾਰਾਂ, ਸੁਹਾਗ, ਸਿੱਠਣੀਆਂ, ਸਕਿਟਾਂ, ਫੈਂਸੀ ਡਰੈਸ, ਪੰਜਾਬ ਦਾ ਲੋਕ ਨਾਚ ਗਿੱਧੇ, ਭੰਗੜੇ ਤੇ ਲੁੱਡੀ ਪ੍ਰਤਿਯੋਗਿਤਾਵਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤੇ।ਜਿਸ ਵਿਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਿਸ਼ੇਸ਼ ਕਰ ਕੇ ਸੰਤ ਬਾਬਾ ਨਿਰਮਲ ਦਾਸ ਜੀ, ਕਰਮਪਾਲ ਸਿੰਘ ਢਿੱਲੋਂ, ਪ੍ਰਿਥੀਪਾਲ ਸਿੰਘ, ਭੈਣ ਸੰਤੋਸ਼ ਕੁਮਾਰੀ, ਬਾਬਾ ਜਗੀਰ ਸਿੰਘ ਡਾ. ਹਰਭਜਨ ਸਿੰਘ ਸਿੱਧੂ ਰਿਟਾ.ਜੱਜ ਸਨਮਾਨ ਚਿੰਨ੍ਹ ਨਕਦ ਇਨਾਮ ਤੇ ਪ੍ਰਸ਼ੰਸਾ-ਪੱਤਰ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਮੇਲੇ ਵਿੱਚ ਦੋ ਵਿਸ਼ੇਸ਼ ਸ਼ਖ਼ਸੀਅਤਾਂ ਜਿਨ੍ਹਾਂ ਕਮੇਡੀ ਕਲਾਕਾਰ ਦੀਪਕ ਰਾਜਾਂ ਨੂੰ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਾਲ ਦਾ ਲੋਕ ਕਲਾਵਾਂ ਅਵਾਰਡ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਸ ਨੇ ਆਪਣੇ ਕਲਾਕਾਰੀ ਦੇ ਜੀਵਨ ਦੀ ਸ਼ੁਰੂਆਤ ਇਸ ਮੇਲੇ ਤੋਂ ਕੀਤੀ ਸੀ ਅਤੇ ਉਸ ਨੇ ਆਪਣੀ ਸਖ਼ਤ ਮਿਹਨਤ ਨਾਲ ਜਿੱਥੇ ਆਪਣਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਉਥੇ ਉਸਨੇ ਵੱਡੀਆਂ ਫਿਲਮਾਂ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਮ ਰੌਸ਼ਨ ਕਰਨ ਵਾਲੇ ਹਰਫ਼ਨਮੌਲਾ ਕਲਾਕਾਰ ਗੁਰਪ੍ਰੀਤ ਘੁੱਗੀ ਨੂੰ ਦਿੱਤਾ ਗਿਆ। ਅਵਾਰਡ ਪ੍ਰਾਪਤ ਕਰਨ ਉਪਰੰਤ ਬਾਲੀਵੁਡ ਤੇ ਪਾਲੀਵੁਡ ਦੇ ਨਾਮਵਾਰ ਹਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੀ ਹਾਸ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਦਿਆਂ ਸਮੂੰਹ ਸਰਬ ਭਾਰਤੀ ਲੋਕ ਕਲਾਵਾਂ ਮੇਲੇ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਰਮਪਾਲ ਸਿੰਘ ਢਿੱਲੋ ਤੇ ਸਰਬ ਭਾਰਤੀ ਲੋਕ ਕਲਾਵਾਂ ਸੰਸਥਾਂ ਨਾਲ ਆਪਣੀਆਂ ਪੁਰਾਣੀਆਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ। ਇਸ ਮੇਲੇ ਦੌਰਾਨ ਪੰਜਾਬ ਦੇ ਨਾਮਵਾਰ ਗਾਇਕ ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਗੁਰਮੀਤ ਮੀਤ, ਰਿਹਾਨਾ ਭੱਟੀ, ਸ਼ੈਲੀ ਬੀ ਆਦਿ ਗਾਇਕ ਕਲਾਕਾਰਾਂ ਵੱਲੋਂ ਆਪਣੇ ਸੱਭਿਆਚਾਰ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਕਮੇਡੀਅਨ ਦੀਪਕ ਰਾਜਾ ਅਤੇ ਡਿਪਟੀ ਰਾਜਾ ਵੱਲੋਂ ਕਾਮੇਡੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੇਲੇ ਚ ਪਹੁੰਚੇ ਸੁਲਿੰਦਰ ਸਿੰਘ ਡਾਇਰੈਕਟਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ,ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਇੰਚਾਰਜ ਰਜਿੰਦਰ ਸਿੰਘ,ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ,ਪ੍ਰਵਾਸੀ ਭਾਰਤੀ ਅਰੁਣਦੀਪ ਢਿੱਲੋਂ ਕੈਨੇਡਾ,.ਬਲਦੇਵ ਸਿੰਘ ਫੁੱਲ, ਦਵਿੰਦਰ ਸਿੰਘ ਖਾਨਦਾਨੀ ਯੂ.ਕੇ.,ਹਰਪ੍ਰੀਤ ਕੌਰ ਪਤਨੀ ਵਿਧਾਇਕ ਬਲਕਾਰ ਸਿੰਘ, ਚੇਤਨ ਜੋਸ਼ੀ, ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ, ਗੁਰਜੀਤ ਗੌਰੀ,ਹਰੀਸ਼ ਦੂਰਦਰਸ਼ਨ, ਬਲਬੀਰ ਸੋਂਧੀ, ਰਜਨੀਸ਼ ਸੂਦ,ਹਰਵਿੰਦਰ ਸਿੰਘ ਰਿੰਕੂ, ਰਾਜ ਕੁਮਾਰ ਅਰੋੜਾ,ਕੌਂਸਲਰ ਅਮਰਜੀਤ ਕੌਰ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਕੌਰ, ਮਾਸਟਰ ਅਮਰੀਕ ਸਿੰਘ, ਜਗਜੀਵਨ ਰਾਮ ਦੂਰਦਰਸ਼ਨ ਕੇਂਦਰ, ਮਨੋਹਰ ਧਾਰੀਵਾਲ,ਮਨਜੀਤ ਸਿੰਘ ਡੀ.ਐੱਸ. ਪੀ. ਟ੍ਰੈਫਿਕ, ਹਰਵਿੰਦਰ ਸਿੰਘ ਰਿੰਕੂ, ਬਲਵਿੰਦਰ ਵਿੱਕੀ,ਅਮਰਜੀਤ ਕੌਰ ਢਿੱਲੋਂ,ਭਾਈ ਚਰਨਜੀਤ ਸਿੰਘ, ਮਦਨ ਲਾਲ ਬਿੱਟੂ, ਸਰਪੰਚ ਕੁਲਦੀਪ ਕਲੇਰ, ਵਿਜੇ ਨੰਗਲ, ਸਰਪੰਚ ਹਰਭਜਨ ਕੌਰ, ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਮਹੇ,ਹਰਸ਼ ਕੁਮਾਰ, ਅੰਬੇਡਕਰ ਸੇਵਾ ਦਲ ਪ੍ਰਧਾਨ ਕਰਨੈਲ ਸੰਤੋਖਪੁਰੀ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।