ਹੁਸ਼ਿਆਰਪੁਰ : ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਦਿਨੀ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਸ਼ਰਾਇਨ ਬੋਰਡ ਦੇ ਜੀ. ਐਮ ਕੁਸ਼ਰਾਜ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ਬਿਨ੍ਹਾਂ ਵਜ੍ਹਾ ਸੈਸਪੇੰਡ ਕੀਤਾ ਗਿਆ ਹੈ ਜੋ ਬਹੁਤ ਹੀ ਨੀਂਦਣੀਏ ਹੈ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਪਿੱਛਲੇ ਡੇਢ ਸਾਲ ਤੋਂ ਜੀ. ਐਮ ਕੁਸ਼ਰਾਜ ਵੱਲੋਂ ਵਾਲਮੀਕਿ ਤੀਰਥ ਤੇ ਆਏ ਯਾਤਰੀਆਂ ਦੇ ਰਹਿਣ ਸਹਿਣ ਤੇ ਲੰਗਰ ਦਾਂ ਪ੍ਰਬੰਧ ਵਾਲਮੀਕਿ ਮੰਦਿਰ ਦੀ ਸਾਫ ਸਫਾਈ ਤੇ ਹੋਰ ਕੰਮਾਂਕਾਰਾ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਸੀ!ਉਨ੍ਹਾਂ ਨੇ ਕਿਹਾ ਕਿ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਕੁਸ਼ਰਾਜ ਨੂੰ ਜੀ. ਐਮ ਦੇ ਅਹੁਦੇ ਤੇ ਮੁੜ ਤੁਰੰਤ ਬਾਹਲ ਕੀਤਾ ਜਾਵੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਸਾਰਸਰ ਰਾਸ਼ਟਰੀ ਚੇਅਰਮੈਨ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ,ਲਖਵਿੰਦਰ ਸਿੰਘ ਧਰਮਕੋਟ ਪ੍ਰਧਾਨ ਪੰਜਾਬ, ਮਨੋਜ ਕੁਮਾਰ ਮੁਰਾਰ ਸੀਨੀਅਰ ਆਗੂ ਪੰਜਾਬ ਆਦਿ ਸਾਥੀ ਮੌਜੂਦ ਸਨ!