ਹੁਸ਼ਿਆਰਪੁਰ : ਪੰਜਾਬ ਪੰਜਾਬੀ ਪੰਜਾਬੀਅਤ ਨੂੰ ਦਿਲ ਵਿੱਚ ਰੱਖੀਏ ਜਿਸ ਦਾ ਜ਼ਿਕਰ ਦਿਲ 'ਤੇ ਹਰ ਮਹਿਫ਼ਲ ਵਿੱਚ ਰੱਖੀਏ ਬਾਕੀਆਂ ਦੇ ਵਿਰਸੇ ਦਾ ਵੀ ਖਿਆਲ ਰੱਖੀਏ ਪਰ ਪੰਜਾਬੀਅਤ ਦੀ ਸਭ ਤੋਂ ਪਹਿਲਾਂ ਗੁਡਵਿਲ ਵਿੱਚ ਰੱਖੀਏ, ਅਜਿਹੀ ਉਦਾਹਰਣ ਸਰਵ ਭਾਰਤੀ ਲੋਕ ਕਲਾਵਾਂ ਸੰਸਥਾਂ ਵੱਲੋਂ 1 ਅਤੇ 2 ਮਾਰਚ 2025 ਦਿਨ ਸ਼ਨੀਵਾਰ ਤੇ ਐਤਵਾਰ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੇ ਹੈਰੀਟੇਜ ਹਾਲ ਡੇਰਾ ਬਾਬਾ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਬੋਹੁਤ ਵੱਡੇ ਪੱਧਰ ਉੱਤੇ ਕਰਵਾਏ ਜਾ ਰਹੇ 39 ਵੇਂ ਸਰਬ ਭਾਰਤੀ ਲੋਕ ਕਲਾਵਾਂ ਦੇ ਮੇਲੇ ਦੌਰਾਨ ਦਿੱਤੀ ਜਾ ਰਹੀ ਹੈ। ਸੰਸਥਾਂ ਦੇ ਚੀਫ ਪੈਟਰਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵੱਲੋਂ ਦੱਸਿਆ ਗਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਾਏਪੁਰ ਰਸੂਲਪੁਰ ਜ਼ਿਲ੍ਹਾ ਜਲੰਧਰ ਵਿਖੇ ਸਰਵ ਭਾਰਤੀ ਲੋਕ ਕਲਾਵਾਂ ਸੰਸਥਾ ਵੱਲੋਂ ਸਰਵ ਭਾਰਤੀ ਲੋਕ ਕਲਾਵਾਂ ਦਾ 39ਵਾਂ ਮੇਲਾ 1 ਅਤੇ 2 ਮਾਰਚ ਦਿਨ ਸ਼ਨੀਵਾਰ ਅਤੇ ਐਤਵਾਰ ਸਵੇਰੇ 9 ਵਜੇ ਤੋਂ ਬਹੁਤ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਸੰਪੂਰਨ ਸੰਸਥਾਂ ਅਧਿਕਾਰੀਆਂ ਵੱਲੋਂ ਬੀਤੇ ਦਿਨੀ ਡੇਰਾ ਬਾਬਾ ਜੋੜੇ ਵਿਖੇ ਬੈਠਕ ਦੌਰਾਨ ਸਰਵ ਲੋਕ ਕਲਾਵਾਂ ਦੇ ਵਿਸ਼ਾਲ ਮੇਲੇ ਦੀਆਂ ਸੰਪੂਰਨ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ।
ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਮੇਲੇ ਦੌਰਾਨ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਕਾਲਜਾਂ ਅਤੇ ਇੰਸਟੀਟਿਊਟਾਂ ਅਤੇ ਸੰਬੰਧੀ ਟੀਮਾਂ ਨੂੰ ਖੁੱਲ੍ਹਾ ਸੱਦਾ ਵੀ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਕੋਲੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਨਹੀਂ ਲਈ ਗਈ ਇਸ ਦੌਰਾਨ 2000 ਦੇ ਕਰੀਬ ਲੋਕ ਕਲਾਂਵਾਂ ਨਾਲ ਸਬੰਧੀ ਕਲਾਕਾਰਾਂ ਦੇ ਪੇਸ਼ਕਾਰੀ ਦੀ ਤਿਆਰੀ ਵੀ ਸੰਪੂਰਨ ਕੀਤੀ ਜਾ ਚੁੱਕੀ ਹੈ। ਸਰਵ ਭਾਰਤੀ ਲੋਕ ਕਲਾਵਾਂ ਸੰਸਥਾਂ ਸਕੱਤਰ ਸੰਤੋਸ਼ ਕੁਮਾਰੀ ਵੱਲੋਂ ਦੱਸਿਆ ਗਿਆ ਕਿ 39ਵੇਂ ਸਰਵ ਭਾਰਤੀ ਲੋਕ ਕਲਾਵਾਂ ਦੇ ਮੇਲੇ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਿੱਖਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਾਲਜਾਂ ਯੂਨੀਵਰਸਿਟੀਆਂ ਸਮਾਜਿਕ ਸੰਸਥਾਵਾਂ ਦੇ ਐਨ ਸੀ ਸੀ ਅਤੇ ਐਨ ਐਸ ਐਸ ਵਿਭਾਗਾਂ ਦੇ ਵਲੰਟੀਅਰਾਂ, ਸਰਵ ਲੋਕ ਕਲਾਂ ਸੰਸਥਾਂ ਤੇ ਜ਼ਿਲ੍ਹਾਂ ਜਲੰਧਰ ਪ੍ਰਸ਼ਾਸ਼ਨ ਵੱਲੋਂ ਸਾਰੇ ਪੁੱਖਤਾਂ ਪ੍ਰਬੰਧ ਕੀਤੇ ਗਏ ਹਨ। ਸਰਵ ਭਾਰਤੀ ਲੋਕ ਕਲਾਵਾਂ ਸੰਸਥਾ ਦੇ ਪ੍ਰਧਾਨ ਕਰਮ ਪਾਲ ਸਿੰਘ ਢਿੱਲੋ ਵੱਲੋਂ ਦੱਸਿਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਲੋਕ ਕਲਾਂ ਸੱਭਿਆਚਾਰ ਦੀ ਸੇਵਾ ਕਰਦੀ ਆ ਰਹੀ ਹੈ ਜੋ ਕਿ ਇਸ ਵਾਰ ਵੀ ਸਰਵ ਭਾਰਤੀ ਲੋਕ ਕਲਾਵਾਂ ਦੇ ਮੇਲੇ ਦੇ ਰੂਪ ਵਿੱਚ ਪੰਜਾਬੀ ਲੋਕ ਗੀਤ ਢਾਡੀਵਾਰ ਗਾਇਨ ਕਾਵਿਸ਼ਰੀ ਵਿਆਹਾਂ ਦੇ ਗੀਤ ਲੋਕ ਨਾਂਚ ਭੰਗੜਾ ਗਿੱਧਾ ਮੈਂਮਿਕਰੀ ਸਕਿੱਟਾਂ ਫੈਂਸੀ ਡਰੈਸ ਅਤੇ ਅਨੇਕਾਂ ਲੋਕ ਕਲਾਵਾਂ ਨਾਲ ਸਬੰਧੀ ਪ੍ਰਤਿਯੋਗੀਤਾਵਾਂ ਕਾਲਜ ਇੰਸਟੀਟਿਊਟ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸੰਗ ਕਰਵਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਪੰਜਾਬ ਦੇ ਮਸ਼ਹੂਰ ਤੇ ਨਾਮਣੇ ਕਲਾਕਾਰ ਜੱਜ ਸਾਹਿਬਾਨਾਂ ਵੱਲੋਂ ਓਵਰ ਆਲ ਚੁਣੇ ਗਏ ਪ੍ਰਤੀਯੋਗੀਤਾਂਵਾਂ ਨੂੰ ਸਰਵ ਭਾਰਤੀ ਲੋਕ ਕਲਾਵਾਂ ਸੰਸਥਾ ਵੱਲੋਂ ਕੈਸ਼ ਪ੍ਰਾਈਜ਼ ਦੇ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਪੰਜਾਬ ਦੇ ਮਕਬੂਲ ਅਤੇ ਮਹਾਨ ਕਮੇਡੀਅਨ ਪੰਜਾਬ ਦੀ ਸ਼ਾਨ ਸਰਦਾਰ ਗੁਰਪ੍ਰੀਤ ਸਿੰਘ ਘੁੰਘੀ ਨੂੰ ਪੰਜਾਬ ਲੋਕ ਕਲਾਂ 2025 ਦੇ ਸਨਮਾਨ ਨਾਲ ਨਵਾਜਿਆ ਵੀ ਜਾ ਰਿਹਾ 'ਤੇ ਮੇਲੇ ਦੌਰਾਨ ਭਾਰਤ ਦੇ ਮਸ਼ਹੂਰ ਅਦਾਕਾਰਾਂ ਕਲਾਕਾਰਾਂ ਤੇ ਉੱਚ ਅਧਿਕਾਰੀ ਸਰਵ ਭਾਰਤੀ ਲੋਕ ਕਲਾਵਾਂ ਦੇ ਮੇਲੇ ਦੌਰਾਨ ਹਾਜ਼ਰ ਵੀ ਹੋਣਗੇ।
ਇਸ ਮੌਕੇ ਸੰਸਥਾ ਚੀਫ ਪੈਟਰਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਪੈਟਰਨ ਕੁਲਵਿੰਦਰ ਸਿੰਘ ਖਹਿਰਾ ਪੀ ਪੀ ਐਸ ਸੰਸਥਾਂ ਪ੍ਰਧਾਨ ਕਰਮ ਪਾਲ ਸਿੰਘ ਢਿੱਲੋ ਵਾਈਜ ਪ੍ਰਧਾਨ ਪ੍ਰਿਥੀਪਾਲ ਸਿੰਘ ਐਸ ਪੀ ਪੰਜਾਬ ਪੁਲਿਸ ਜਨਰਲ ਸੈਕਟਰੀ ਸੰਤੋਸ਼ ਕੁਮਾਰ ਪੈਟਰਨ ਬਲਦੇਵ ਸਿੰਘ ਫੁੱਲ ਯੂ ਕੇ ਪ੍ਰਦੀਪ ਸਿੰਘ ਗੋਸਲ ਯੂ ਕੇ ਹਰਪ੍ਰੀਤ ਸਿੰਘ ਯੂ ਕੇ ਐਡਵਾਈਜਰੀ ਕਮੇਟੀ ਵੀਨਾ ਦਾਦਾ ਆਦਰਸ਼ ਭਾਰਤੀ ਹਰੀਸ਼ ਕੁਮਾਰ ਡੀ ਡੀ ਕੇ ਸਾਬਕਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਕੈਪਟਨ ਆਈ ਐਸ ਧਾਮੀ ਪ੍ਰੋਫੈਸਰ ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਜਲੰਧਰ ਸੁਖਵਿੰਦਰ ਸਿੰਘ ਬਾਗਰੀ ਮਾਸਟਰ ਅਮਰੀਕ ਸਿੰਘ ਪਲਾਹਾ ਦਵਿੰਦਰ ਸਿੰਘ ਸਿਹਰਾ ਜਗਜੀਵਨ ਰਾਮ ਡੀ ਡੀ ਕੇ ਜਸਪਾਲ ਸਿੰਘ ਭੁੱਲਰ ਗੁਰਪ੍ਰੀਤ ਗੋਰੀ ਢਾਡੀ ਪ੍ਰੋਗਰਾਮ ਡਾਇਰੈਕਟਰ ਅਰਵਿੰਦਰ ਢਾਡੀ ਸਲਿੰਦਰ ਸਿੰਘ ਵਾਈਸ ਪ੍ਰਧਾਨ ਮੰਨਾ ਢਿੱਲੋ ਯੂ ਐਸ ਏ ਅਰੁਣ ਦੀਪ ਢਿੱਲੋ ਕੈਨੇਡਾ ਸੰਜੀਵ ਕੁਮਾਰ ਬਨੋਟ ਦਲਵਿੰਦਰ ਦਿਆਲਪੁਰੀ ਰਮੇਸ਼ ਕੁਮਾਰ ਸੂਰੀ ਰਾਜ ਕੁਮਾਰ ਅਰੋੜਾ ਰਕੇਸ਼ ਕੁਮਾਰ ਸਵੀਟੀ ਰਜਨੀਸ਼ ਸੂਦ ਗੁਰਦੀਪ ਸਿੰਘ ਮਿੰਟੂ ਕਮਲਜੀਤ ਸਿੰਘ ਸੈਣੀ ਚਰਨਜੀਤ ਸਿੰਘ ਜਗਤਾਰ ਸਿੰਘ ਸਰਾਈ ਬਲਬੀਰ ਕੁਮਾਰ ਸੋਦੀ ਔਰਗਨਾਈਜ਼ਰ ਸੈਕਟਰੀ ਐਡਵੋਕੇਟ ਹਰਸ਼ਰਨਜੀਤ ਸਿੰਘ ਰਾਘਵ ਬਨੋਟ ਰਾਹੁਲ ਅਰੋੜਾ ਪ੍ਰੈਸ ਸੈਕਟਰੀ ਬੋਧ ਪ੍ਰਕਾਸ਼ ਸਾਨੀ ਭੁਪਿੰਦਰ ਸਿੰਘ ਮਾਹੀ ਸੈਕਟਰੀ ਅਨੁਦੀਪ ਕੌਰ ਲਹਿਲ ਕਵਲੀਨ ਕੌਰ ਬਿੰਦਰ ਮੀਡੀਆ ਆਰਗਨਾਈਜ਼ਰ ਜਸ਼ਨ ਗਿੱਲ ਅਤੇ ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਅਤੇ ਡਾਇਰੈਕਟਰ ਪੂਨਮ ਭਾਟੀਆ ਮੌਜੂਦ ਸਨ।