ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਆਖਿਆ ਕਿ ਹੰਕਾਰੀ ਰਾਜਿਆਂ ਨੇ ਹਮੇਸ਼ਾ ਮੂੰਹ ਦੀ ਖਾਧੀ ਹੈ ਮੌਜੂਦਾ ਹਾਕਮਾਂ ਦਾ ਹਾਲ ਵੀ ਇਹੋ ਜਿਹਾ ਹੋਵੇਗਾ। ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦੀ ਅਗਵਾਈ ਗੁਰਦੁਆਰਾ ਸੱਚਖੰਡ ਸੁਨਾਮ ਵਿਖੇ ਹੋਈ ਇਕੱਤਰਤਾ ਵਿੱਚ ਬੋਲਦਿਆਂ ਕਿਹਾ ਕਿ ਪੰਜ ਮਾਰਚ ਨੂੰ ਕਿਸਾਨ ਚੰਡੀਗੜ੍ਹ ਮੋਰਚੇ ਵੱਲ ਜਾ ਰਹੇ ਸਨ ਪਰੰਤੂ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿਚ ਨਾਕੇ ਲਾਕੇ ਰੋਕ ਦਿੱਤਾ ਅਤੇ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਨੇ ਬੌਖਲਾਹਟ ਵਿੱਚ ਆਕੇ ਪਹਿਲਾਂ ਤਾਂ ਕਿਸਾਨਾਂ ਨਾਲ ਹੋ ਰਹੀ ਮੀਟਿੰਗ ਅੱਧ ਵਾਟੇ ਛੱਡੀ ਅਤੇ ਮੰਨੀਆਂ ਮੰਗਾਂ ਨੂੰ ਵੀ ਰੱਦ ਕਰ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਨੂੰ ਧਮਕੀਆਂ ਭਰੇ ਲਹਿਜੇ ਵਿਚ ਕਿਹਾ ਕਿ ਲਾ ਲਓ ਧਰਨੇ ਕਰ ਲਵੋ ਜੋ ਕਰਨਾ ਇਹ ਪਹਿਲੀ ਵਾਰੀ ਹੈ ਸੱਤਾ ਦੇ ਨਸ਼ੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਬੁਰਾ ਭਲਾ ਕਹਿੰਦਾ ਮੀਟਿੰਗ ਵਿਚਾਲ਼ੇ ਛੱਡਕੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਹੰਕਾਰ ਵਿੱਚ ਆ ਕੇ ਡੰਡੇ ਦੇ ਜ਼ੋਰ ਨਾਲ ਰਾਜ ਨਹੀਂ ਚੱਲਦੇ ਜੇ ਡੰਡੇ ਦੇ ਜ਼ੋਰ ਰਾਜ ਚੱਲਦੇ ਹੁੰਦੇ ਤਾਂ ਭਾਰਤ ਦੀ ਧਰਤੀ ਤੇ ਮੁਗਲਾਂ ਅਤੇ ਅੰਗਰੇਜ਼ਾਂ ਦਾ ਕਬਜ਼ਾ ਰਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਭਰਮ ਹੈ ਕਿ ਮੈਂ ਡੰਡੇ ਦੇ ਜ਼ੋਰ ਸੰਘਰਸ਼ ਨੂੰ ਦਬਾ ਦੇਵਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 10 ਮਾਰਚ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ ਇਸ ਦੀਆਂ ਤਿਆਰੀ ਜੰਗੀ ਪੱਧਰ ਤੇ ਵਿੱਢ ਦਿੱਤੀਆਂ ਗਈਆਂ ਹਨ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜੀਤ ਸਿੰਘ ਮਹਿਲਾਂ, ਭਰਭੂਰ ਸਿੰਘ ਮੌੜਾਂ, ਜਗਤਾਰ ਸਿੰਘ ਲੱਡੀ, ਬਹਾਦਰ ਸਿੰਘ ਭੁਟਾਲ, ਕਰਨੈਲ ਸਿੰਘ ਗਨੌਟਾ, ਰਿੰਕੂ ਮੂਣਕ, ਰੋਸ਼ਨ ਮੂਣਕ, ਦਰਸ਼ਨ ਸਿੰਘ ਧੂਰੀ, ਰਾਮ ਸਿੰਘ ਕੱਕੜਵਾਲ ਆਦਿ ਆਗੂ ਹਾਜ਼ਰ ਸਨ।