ਹੁਸ਼ਿਆਰਪੁਰ : ਡੇਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਿੰਡ ਥੀਗਲੀ ਯੂਨਿਟ ਪ੍ਰਧਾਨ ਸੁਲੱਖਣ ਸਿੰਘ ਦੇ ਗ੍ਰਹਿ ਵਿਖ਼ੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਕੀਤੀ ਗਈ! ਇਸ ਮੌਕੇ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਵਿਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਲਵਪ੍ਰੀਤ ਸਿੰਘ ਨੂੰ ਪ੍ਰਧਾਨ ਸਰਕਲ ਕਰਤਾਰਪੁਰ, ਪਰਵੇਜ ਅਖਤਰ ਪ੍ਰਧਾਨ ਯੂਨਿਟ ਸ਼ੇਖੂਪੁਰ, ਸਾਬ ਸਿੰਘ ਉਪ ਪ੍ਰਧਾਨ ਯੂਨਿਟ ਥੀਗਲੀ, ਬਲਵਿੰਦਰ ਸਿੰਘ ਸਕੱਤਰ ਯੂਨਿਟ ਥੀਗਲੀ, ਬਲਵੀਰ ਸਿੰਘ ਜਨਰਲ ਸਕੱਤਰ ਯੂਨਿਟ ਥੀਗਲੀ, ਬਖਸ਼ੀਸ਼ ਸਿੰਘ ਪ੍ਰਧਾਨ ਯੂਨਿਟ ਕਾਹਲਵਾਂ, ਭੁਪਿੰਦਰ ਸਿੰਘ ਅਡਵਾਈਜ਼ਰ ਯੂਨਿਟ ਥਿਗਲੀ, ਸੋਹੁਨ ਲਾਲ ਪ੍ਰਧਾਨ ਯੂਨਿਟ ਜੈਨ ਪੁਰ ਤੋਂ ਨਿੱਯੁਕਤ ਕੀਤਾ ਗਿਆ ਗੁਰਮੁੱਖ ਸਿੰਘ ਖੋਸਲਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ੁਰੂ ਤੋ ਲੈਕੇ ਹੁਣ ਤੱਕ ਨਸ਼ਿਆਂ ਨੂੰ ਮੁੱਦਾ ਬਣਾ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ ਇੱਕ ਦੂਸਰੇ ਨੂੰ ਭੰਡ ਕੇ ਪਹਿਲੀ ਸਰਕਾਰ ਸਿਰ ਠੀਕਰਾ ਭੰਨ ਕੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੋਂ ਨਾਮੋ ਨਿਸ਼ਾਨ ਮਿਟਾਉਣ ਦੇ ਵਾਅਦੇ ਕਸਮਾਂ ਖਾ ਕੇ ਸਰਕਾਰ ਬਣਾ ਕੇ ਮੁੜ ਆਪਣੀਆਂ ਕਸਮਾਂ ਨੂੰ ਭੁੱਲ ਜਾਂਦੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਵਿੱਚ ਲੈ ਕੇ ਕਸਮ ਖਾਦੀ ਸੀ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਕਈ ਸਾਲ ਬੀਤ ਗਏ ਨਸ਼ਾ ਖ਼ਤਮ ਤਾ ਕੀ ਹੋਣਾ ਸੀ ਉਲਟਾ ਪਹਿਲੇ ਨਾਲੋਂ ਕਈ ਗੁਣਾ ਵਧਿਆ ਹੈ
ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਸ਼ੇ ਦੇ ਸੌਦਾਗਰਾਂ ਦੀਆਂ ਹਮੇਸ਼ਾਂ ਪੌ ਬਾਰਾਂ ਹੀ ਰਹਿੰਦੀਆਂ ਹਨ ਜਿਸ ਕਰਕੇ ਨਸ਼ਾ ਸ਼ਰੇਆਮ ਹਰ ਜਗ੍ਹਾ ਤੋਂ ਮਿਲਦਾ ਹੈ ਜਿਸਦੀਆਂ ਅਨੇਕਾਂ ਮਿਸਾਲਾ ਹਨ ਤਾਜ਼ਾ ਮਿਸਾਲ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਔਰਤ ਨਸ਼ਾ ਤਸਕਰ ਵਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਲਲਕਾਰਦੀ ਹੈ ਕਿ ਮੈ ਨਸ਼ਾ ਪਹਿਲਾ ਵੀ ਵੇਚਦੀ ਸੀ ਤੇ ਹੁਣ ਵੀ ਵੇਚਦੀ ਹਾ ਜੇ ਕਿਸੇ 'ਚ ਹਿੰਮਤ ਹੈ ਤਾ ਮੈਨੂੰ ਰੋਕ ਕੇ ਦਿਖਾਓ? ਉਹਨਾਂ ਕਿਹਾ ਕਿ ਇਸ ਲਲਕਾਰ ਪਿੱਛੇ ਵੀ ਮਹੀਨਾ ਭਰ ਦੀ ਗਵਾਹੀ ਬੋਲਦੀ ਹੈ ਐਵੇਂ ਨਹੀਂ ਸ਼ਰੇਆਮ ਬੜਕਾਂ ਵੱਜਦੀਆਂ ,ਉਸ ਪਿੱਛੇ ਵੀ ਕੋਈ ਰਾਜ ਹੁੰਦਾ ਹੈ। ਉਹਨਾਂ ਕਿਹਾ ਕਿ ਥਾਣੇ ਦਾ ਇੰਚਾਰਜ ਤੇ ਪਿੰਡ ਦਾ ਸਰਪੰਚ ਚਾਹੇ ਤਾਂ ਨਸ਼ਾ ਨਹੀਂ ਵਿੱਕ ਸਕਦਾ ਸਰਪੰਚ ਦੀ ਪਾਵਰ ਤਾਂ ਬਹੁਤ ਛੋਟੀ ਹੈ, ਉਹ ਵੀ ਵੋਟਾਂ ਦੇ ਦਾਇਰੇ ਵਿਚ ਬੱਝਾ ਹੁੰਦਾ ਹੈ, ਪਰ ਅਗਰ ਥਾਣੇ ਦੇ ਇੰਚਾਰਜ ਨੂੰ ਐਮ ਐਲ ਏ, ਜਾਂ ਉਸਦੇ ਸੀਨੀਅਰ ਅਫ਼ਸਰ ਦਾ ਫੋਨ ਨਸ਼ਾ ਤਸਕਰ ਦੇ ਹੱਕ ਵਿੱਚ ਨਾ ਆਵੇ ਤੇ ਉਹ ਇੰਚਾਰਜ ਦਿਲੋਂ ਸਾਫ ਹੋ ਕੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸੇ ਤਾ ਨਸ਼ਾ ਤਸਕਰਾਂ ਦੀ ਕੀ ਮਿਜਾਲ ਹੈ ਉਹ ਨਸ਼ਾ ਵੇਚ ਜਾਣ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਪੰਜਾਬ ਲਈ ਬਹੁਤ ਵੱਡੀ ਵੰਗਾਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਲੁਧਿਆਣੇ ਵਾਲੀ ਵੱਡੀ ਤਸਕਰ ਦੇ ਘਰ ਤੇ ਬੁਲਡੋਜਰ ਚਲਾਇਆ ਬਹੁਤ ਹੀ ਚੰਗੀ ਕਾਰਵਾਈ ਹੈ ਅੱਗੇ ਤੋ ਵੀ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਾਕੀ ਤਸਕਰਾਂ ਦੀ ਰੂਹ ਨੂੰ ਵੀ ਕੰਬਣੀ ਛਿੜੂਗੀ, ਉਹਨਾਂ ਕਿਹਾ ਕੀ ਬਿਨਾਂ ਕਿਸੇ ਦੀ ਸਰਪ੍ਰਸਤੀ ਤੋਂ ਕੋਈ ਵੀ ਨਸ਼ੇ ਦਾ ਸੌਦਾਗਰ ਨਹੀਂ ਬਣਦਾ ਹੈ । ਉਹਨਾਂ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਇਸ ਨਾਮੁਰਾਦ ਕੋਹੜ ਰੂਪੀ ਬਿਮਾਰੀ ਦਾ ਵਿਰੋਧ ਕਰੀਏ ਤਾਂ ਹੀ ਅਸੀਂ ਆਪਣੀਆਂ ਨਸਲਾਂ ਨੂੰ ਬਚਾ ਸਕਦੇ ਹਾਂ। ਇੱਕ ਦੂਸਰੇ ਦੇ ਪਾਲ਼ੇ ਵਿਚ ਗੇਂਦ ਸੁੱਟਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਦੇਵ ਸਿੰਘ ਪੱਤੜ ਪ੍ਰਧਾਨ ਜਿਲ੍ਹਾ ਜਲੰਧਰ, ਰਾਮ ਸਿੰਘ ਪ੍ਰਧਾਨ ਵਿਧਾਨ ਸਭਾ ਹਲਕਾ ਕਰਤਾਰ ਪੁਰ, ਵਿਕਰਮਜੀਤ ਉਪ ਪ੍ਰਧਾਨ ਥੀਗਲੀ ਆਦਿ ਸਾਥੀ ਮੌਜੂਦ ਸਨ !