ਹੁਸ਼ਿਆਰਪੁਰ : ਸਰਕਾਰੀ ਕਾਲਜ, ਕਰਮਸਰ, ਰਾੜਾ ਸਾਹਿਬ ਦੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਯੋਗ ਅਗਵਾਈ ਵਿੱਚ ਅਤੇ ਖੇਡ ਇੰਚਾਰਜ ਪ੍ਰੋ. ਸੁਖਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠਾਂ ਕਾਲਜ ਦੇ 53ਵੇ ਸਲਾਨਾ ਖੇਡ ਸਮਾਰੋਹ ਦਾ ਆਯੋਜਨ ਹੋਇਆ। ਸਮਾਗਮ ਦਾ ਉਦਘਾਟਨ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਮੁਹੰਮਦ ਜਮੀਲ ਬਾਲੀ ਨੇ ਸ਼ਿਰਕਤ ਕੀਤੀ। ਸੰਤ ਬਾਬਾ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸੇ ਯਤਨ ਸਦਕਾ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਸੰਭਵ ਹੈ। ਜ਼ਿਕਰਯੋਗ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਦੌੜਾਂ, ਲੰਮੀ ਛਾਲ, ਉੱਚੀ ਛਾਲ, ਸ਼ਾਟ-ਪੁੱਟ ਵਰਗੇ ਅਨੇਕਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪ੍ਰਾਪਤੀਆਂ ਕੀਤੀਆਂ। ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਹਲਕਾ ਪਾਇਲ ਦੇ ਮਾਣਯੋਗ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਅਤੇ ਸਟੇਟ ਅਵਾਰਡੀ ਮੈਡਮ ਸ਼ਕੂਰਾਂ ਬੇਗਮ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਾਲਜ ਦੀ ਵਿਦਿਆਰਥਣ ਸਵਿਤਾ ਰਾਣੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਵੋਤਮ ਐਥਲੀਟ ਬਣੀ ਜਦਕਿ ਲੜਕਿਆਂ ਵਿੱਚ ਧਨਵੀਰ ਸਿੰਘ ਅਤੇ ਭਵਦੀਪ ਸਿੰਘ ਨੇ ਸਾਂਝੇ ਰੂਪ ਵਿੱਚ ਸਰਵੋਤਮ ਐਥਲੀਟ ਬਣਨ ਦਾ ਸਨਮਾਨ ਹਾਸਲ ਕੀਤਾ। ਸਰਵਿਸ ਸਟਾਫ ਵਿੱਚ ਧਰਮਜੀਤ ਸਿੰਘ ਬਲਵਿੰਦਰ ਸਿੰਘ ਅਤੇ ਦੀਪਕ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਮਿਊਜ਼ੀਕਲ ਚੇਅਰ ਰੇਸ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਪਹਿਲੇ ਸਥਾਨ ਤੇ, ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੂਜੇ ਅਤੇ ਸਰਪੰਚ ਮਨਦੀਪ ਸਿੰਘ ਭੀਖੀ ਤੀਸਰੇ ਸਥਾਨ ਤੇ ਰਹੇ। ਟੀਚਿੰਗ ਸਟਾਫ ਰੇਸ ਵਿੱਚ ਸੁਖਵੀਰ ਕੌਰ ਬੋਪਾਰਾਏ ਨੇ ਪਹਿਲਾ, ਪ੍ਰੋ. ਲਵੀਨਾ ਖਾਨ ਨੇ ਦੂਜਾ ਅਤੇ ਪ੍ਰੋ. ਪੂਨਮ ਨੇ ਤੀਜਾ ਸਥਾਨ ਹਾਸਲ ਕੀਤਾ। ਉੱਘੇ ਖੇਡ ਪ੍ਰਮੋਟਰ ਮਾਸਟਰ ਭੁਪਿੰਦਰ ਸਿੰਘ ਘਲੋਟੀ ਜੀ ਨੂੰ ਕਾਲਜ ਪ੍ਰਤੀ ਉਹਨਾਂ ਦੇ ਉੱਦਮਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੋ. ਜਗਦੀਪ ਸਿੰਘ ਨੇ ਇਸ ਸਮਾਗਮ ਵਿੱਚ ਤਕਨੀਕੀ ਪੱਖ ਤੋਂ ਬੜੀ ਸੁਹਿਰਦਤਾ ਨਾਲ ਸਹਿਯੋਗ ਦਿੱਤਾ। ਸਮਾਗਮ ਲਈ ਮੰਚ ਸੰਚਾਲਨ ਦਾ ਕਾਰਜ ਪ੍ਰੋ. ਇੰਦਰਪਾਲ ਸਿੰਘ ਅਤੇ ਪ੍ਰੋ. ਵਰਿੰਦਰ ਸਿੰਘ ਨੇ ਬਖੂਬੀ ਕੀਤਾ। ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ, ਪ੍ਰੋ. ਪ੍ਰਕਾਸ਼ ਸਿੰਘ, ਪ੍ਰੋ. ਰੁਪਿੰਦਰ ਕੌਰ ਗਰੇਵਾਲ, ਡਾ. ਚਰਾਗਦੀਨ ਮਲਿਕ, ਡਾ. ਸਿਰਾਜ ਬਾਲੀ, ਸ਼੍ਰੀਮਤੀ ਜਮੀਲਾ ਭੱਟੀ, ਸ਼੍ਰੀਮਤੀ ਫਰੀਦਾ, ਸ਼੍ਰੀ ਫੁਰਕਾਨ, ਜੌਬੀ, ਨਾਜ਼ੀਆ, ਸਾਬਾਜ਼, ਸਰਪੰਚ ਦਵਿੰਦਰ ਸਿੰਘ ਰਾੜਾ ਸਾਹਿਬ, ਸਰਪੰਚ ਮਨਦੀਪ ਸਿੰਘ ਕਟਾਹਰੀ, ਸਰਪੰਚ ਮਨਦੀਪ ਸਿੰਘ ਭੀਖੀ, ਸਰਪੰਚ ਹਰਵਿੰਦਰ ਸਿਮਘ ਘਣਗਸ, ਸਰਪੰਚ ਜਗਜੀਤ ਸਿੰਘ ਕਰਮਸਰ, ਸਰਪੰਚ ਲੱਕੀ ਔਜਲਾ ਘਰਾਲਾ, ਸਰਪੰਚ ਪ੍ਰਗਟ ਸਿੰਘ ਸਿਆੜ੍ਹ, ਸਾਬਕਾ ਸਰਪੰਚ ਦਵਿੰਦਰ ਸਿੰਘ ਝਾਬੇਵਾਲ, ਪ੍ਰੋ. ਹਰਗੁਰਪ੍ਰਤਾਪ ਸਿੰਘ, ਪ੍ਰੋ. ਵਨੀਤ ਕੁਮਾਰ, ਪ੍ਰੋ. ਅਲੋਕ ਸ਼ੁਕਲਾ ਉਚੇਚੇ ਤੌਰ ਤੇ ਹਾਜ਼ਰ ਰਹੇ।