ਹੁਸ਼ਿਆਰਪੁਰ : ਐਨ ਆਰ ਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਦੀ ਅਗਵਾਈ ਹੇਠ ਐਨ ਆਰ ਆਈ ਭਵਨ ਜਲੰਧਰ ਵਿਖੇ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਚ ਮਹਿਲਾ ਪੁਲਿਸ ਅਫਸਰ, ਮਹਿਲਾ ਜੱਜ, ਮਹਿਲਾ ਵਕੀਲ, ਮਹਿਲਾ ਡਾਕਟਰ, ਮਹਿਲਾ ਆਰਕੀਟੈਕਟ, ਮਹਿਲਾ ਸਰਪੰਚ ਅਤੇ ਮਹਿਲਾ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਮਹਿਲਾ ਪੁਲਿਸ ਅਫਸਰ ਹਰਸਪ੍ਰੀਤ ਕੌਰ, ਉਘੇ ਸਮਾਜ ਸੇਵੀ ਅਤੇ ਆਰਕੀਟੈਕਟ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਇਕੱਤਰ ਔਰਤਾਂ ਨੂੰ ਸੰਬੋਧਨ ਕਰਦਿਆਂ ਆਪਣੇ ਜੀਵਨ ਦੌਰਾਨ ਕਿਨ੍ਹਾਂ ਕਿਨ੍ਹਾਂ ਪ੍ਰਸਥਿਤੀਆਂ ਵਿਚੋਂ ਗੁਜ਼ਰ ਕੇ ਆਪਣਾ ਮੁਕਾਮ ਹਾਸਲ ਕਰਨ ਵਾਰੇ ਜਾਣਕਾਰੀ ਦਿੱਤੀ ਅਤੇ ਔਰਤਾਂ ਨੂੰ ਕਿਵੇਂ ਸਮਾਜ ਵਿਚ ਸਨਮਾਨ ਨਾਲ ਜਿਊਣ ਅਤੇ ਆਤਮਨਿਰਭਰ ਬਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ ਆਰ ਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਵਲੋਂ ਪੁਲਿਸ ਅਫਸਰ ਹਰਸ਼ਪ੍ਰੀਤ,ਭੈਣ ਸੰਤੋਸ਼ ਕੁਮਾਰੀ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਸੰਗੀਤਾ ਸ਼ਰਮਾ, ਸਾਬਕਾ ਸਰਪੰਚ ਕੁਲਵਿੰਦਰ ਬੋਲੀਨਾ ਅਤੇ ਮਹਿਮਾਨ ਮਹਿਲਾਵਾਂ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।