ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿੱਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਾਲਜ਼ ਵਿੱਚ ਹਸਤਾਖਰ ਮੁਹਿੰਮ ਚਲਾਉਣ ਤੋਂ ਬਾਅਦ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜ਼ਿਲ੍ਹਾ ਸਕੱਤਰ ਸੁਖਪ੍ਰੀਤ ਲੌਂਗੋਵਾਲ, ਜ਼ਿਲ੍ਹਾ ਕਮੇਟੀ ਮੈਂਬਰ ਰਾਜਵੀਰ ਭਵਾਨੀਗੜ੍ਹ, ਅਕਾਸ਼ ਜਵਾਹਰਵਾਲਾ, ਗੁਰੀ ਸੁਨਾਮ ਅਤੇ ਅੰਮ੍ਰਿਤਪਾਲ ਲੌਂਗੋਵਾਲ ਨੇ ਕਿਹਾ ਕਿ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਬੱਸ ਸਟੈਂਡ (ਸੁਨਾਮ) ਵਿੱਚ ਬੱਸ ਪਾਸ ਬਣਾਉਣ ਸਮੇਂ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ।ਇਸ ਲਈ ਸਰਕਾਰੀ ਬੱਸਾਂ ਦੇ ਬੱਸ ਪਾਸ ਕਾਲਜ ਦੇ ਵਿੱਚ ਹੀ ਬਣਾਏ ਜਾਣ ।ਦੂਸਰੀ ਸਭ ਤੋਂ ਵੱਡੀ ਸਮੱਸਿਆ ਕਾਲਜ਼ ਵਿੱਚ ਆ ਰਹੇ ਆਊਟ ਸਾਈਡਰਾਂ ਦੀ ਹੈ ਜਿਸ ਕਾਰਨ ਕਾਲਜ਼ ਵਿੱਚ ਅਨੁਸ਼ਾਸਨ ਹੀਣਤਾ ਸਮੇਤ ਲੜਾਈ ਝਗੜੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਕਾਲਜ ਵਿੱਚ ਐਂਟਰੀ ਸਮੇਂ ਆਈ. ਡੀ. ਕਾਰਡ ਚੈੱਕ ਕੀਤੇ ਜਾਣ ਅਤੇ ਜੇਕਰ ਕਿਸੇ ਨੇ ਕਾਲਜ ਵਿੱਚ ਆਉਣਾ ਹੈ ਤਾਂ ਰਜਿਸਟਰ ਉੱਪਰ ਐਂਟਰੀ ਜ਼ਰੂਰ ਕੀਤੀ ਜਾਵੇ। ਆਊਟ ਸਾਈਡਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਜੇਕਰ ਲੋਕਲ ਜਾਂ ਕੋਈ ਵੀ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਉਸਦਾ ਨੋਟੀਫੀਕੇਸਨ ਸਮੇਂ ਸਿਰ ਜਾਰੀ ਕੀਤਾ ਜਾਵੇ। ਲੜਕੇ ਅਤੇ ਲੜਕੀਆਂ ਦੇ ਬਾਥਰੂਮਾਂ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਕਾਲਜ਼ ਪ੍ਰਸਾਸ਼ਨ ਵੱਲੋਂ ਇਹਨਾਂ ਮੰਗਾਂ ਉੱਪਰ ਤੁਰੰਤ ਕਾਰਵਾਈ ਕਾਰਨ ਦਾ ਭਰੋਸਾ ਦਿੱਤਾ ਗਿਆ।