ਸੁਨਾਮ : ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾਜੀ ਚੈਰੀਟੇਬਲ ਟਰੱਸਟ ਸੁਨਾਮ ਵੱਲੋਂ ਆਯੋਜਿਤ ਚਾਰ ਧਾਮ ਯਾਤਰਾ ਸ਼੍ਰੀ ਬਾਲਾਜੀ ਮਹਾਰਾਜ ਦੀ ਆਪਾਰ ਕਿਰਪਾ ਨਾਲ ਸਫਲਤਾ ਪੂਰਵਕ ਸੰਪੰਨ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾਜੀ ਟਰੱਸਟ ਅਤੇ ਯਾਤਰਾ ਦੇ ਪ੍ਰਬੰਧਕ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਸ਼੍ਰੀ ਵਰਿੰਦਾਵਨ ਧਾਮ, ਸ਼੍ਰੀ ਮਹਿੰਦੀਪੁਰ ਧਾਮ, ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਧਾਮ ਦੇ ਦਰਸ਼ਨ ਕਰਵਾਏ ਗਏ। ਸ਼੍ਰੀ ਬਾਲਾਜੀ ਟਰੱਸਟ ਵੱਲੋਂ ਸ਼੍ਰੀ ਰਾਮ ਆਸ਼ਰਮ ਮਹਿੰਦੀਪੁਰ, ਰਾਜਸਥਾਨ ਵਿੱਚ ਸ਼੍ਰੀ ਬਾਲਾਜੀ ਮਹਾਰਾਜ ਦਾ ਵਿਸ਼ਾਲ ਸੰਕੀਰਤਨ ਕੀਤਾ ਗਿਆ ਜਿਸ ਵਿੱਚ ਵਰਿੰਦਰ ਗੁਪਤਾ (ਬਿੱਟੂ) ਵੱਲੋਂ ਸ਼੍ਰੀ ਬਾਲਾਜੀ ਮਹਾਰਾਜ ਦੀ ਪਵਿੱਤਰ ਜੋਤ ਪ੍ਰਚੰਡ ਕੀਤੀ ਗਈ ਅਤੇ ਝੰਡਾ ਲਹਿਰਾਉਣ ਦੀ ਰਸਮ ਮੰਗਤ ਰਾਮ ਜਿੰਦਲ ਵੱਲੋਂ ਅਦਾ ਕੀਤੀ ਗਈ। ਸ਼੍ਰੀ ਰਾਮ ਆਸ਼ਰਮ, ਮਹਿੰਦੀਪੁਰ ਦੇ ਮੈਨੇਜਰ ਰਾਜੀਵ ਮਿੱਤਲ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਭਜਨ ਪ੍ਰਵਾਹਕ ਮੁਨੀਸ਼ ਅਰੋੜਾ ਨੇ ਆਪਣੇ ਭਜਨਾਂ ਨਾਲ ਸਾਰੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਸੰਕੀਰਤਨ ਵਿੱਚ ਸਾਰੇ ਸ਼ਰਧਾਲੂ ਸ਼੍ਰੀ ਬਾਲਾਜੀ ਮਹਾਰਾਜ ਦੇ ਰੰਗ ਵਿੱਚ ਰੰਗੇ ਨਜ਼ਰ ਆਏ ਅਤੇ ਸਾਰੇ ਸ਼ਰਧਾਲੂਆਂ ਨੇ ਸਾਮੂਹਿਕ ਰੂਪ ਵਿੱਚ ਸ਼੍ਰੀ ਬਾਲਾਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਸ਼੍ਰੀ ਬਾਲਾਜੀ ਟਰੱਸਟ ਵੱਲੋਂ ਉਕਤ ਧਾਰਮਿਕ ਸਥਾਨਾਂ 'ਤੇ ਪਹਿਲੀ ਵਾਰ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਸਾਰੇ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸ਼ਰਧਾਲੂਆਂ ਵੱਲੋਂ ਸ਼੍ਰੀ ਬਾਲਾਜੀ ਟਰੱਸਟ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਅਤੇ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਟਰੱਸਟ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀ ਧਾਰਮਿਕ ਯਾਤਰਾ ਦਾ ਆਯੋਜਨ ਕਰਦਾ ਰਹੇਗਾ ਤਾਂ ਜੋ ਅਸੀਂ ਸਮੇਂ-ਸਮੇਂ 'ਤੇ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋ ਕੇ ਪ੍ਰਭੂ ਕਿਰਪਾ ਦੇ ਪਾਤਰ ਬਣਦੇ ਰਹੀਏ। ਸ਼੍ਰੀ ਬਾਲਾਜੀ ਟਰੱਸਟ ਵੱਲੋਂ ਯਾਤਰਾ ਵਿੱਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ ਅਤੇ ਸ਼ਰਧਾਲੂਆਂ ਵੱਲੋਂ ਟਰੱਸਟ ਨੂੰ ਦਿੱਤੇ ਗਏ ਹਰ ਤਰ੍ਹਾਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਰਜਤ ਜੈਨ, ਰਵੀ ਗਰਗ, ਪ੍ਰਵੇਸ਼ ਅਗਰਵਾਲ, ਸ਼ੀਤਲ ਮਿੱਤਲ, ਕੇਸ਼ਵ ਗੁਪਤਾ, ਕਮਲ ਸਿੰਗਲਾ, ਵਿਨੈ ਖੋਸਲਾ, ਮਨੀਸ਼ ਕੁਮਾਰ, ਪਰਮਾਨੰਦ ਅਰੋੜਾ, ਸਤੀਸ਼ ਕੁਮਾਰ,ਮਾਧਵ, ਚਕਸ਼ੂ, ਪ੍ਰਦੀਪ ਬਾਵਾ, ਕਮਲ ਗੋਇਲ, ਜਤਿਨ, ਗੌਤਮ, ਲੱਕੀ ਆਦਿ ਹਾਜ਼ਰ ਸਨ।