ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਸੰਵਿਧਾਨ ਦੇ ਸਿਰਜਣਹਾਰ ਭਾਰਤ ਰਤਨ ਨਾਰੀ ਸ਼ਕਤੀ ਦੇ ਮੁਕਤੀ ਦਾਤਾ ਹਰ ਵਰਗ ਨੂੰ ਸਵਿਧਾਨ ਵਿੱਚ ਬਰਾਬਰ ਦਾ ਅਧਿਕਾਰ ਦੇਣ ਵਾਲੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੇ ਜਨਮ ਦਿਨ ਨੂੰ ਮੁੱਖ ਰੱਖਦਿਆਂ
ਬੇਗਮਪੁਰਾ ਟਾਈਗਰ ਫੋਰਸ ਦੇ ਬਲਾਕ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਅਤੇ ਬਲਾਕ ਹਰਿਆਣਾ ਦੇ ਉਪ ਪ੍ਰਧਾਨ ਰਾਹੁਲ ਕਲੋਤਾ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਬਸੀ ਬਾਹਿਦ ਵਿਖੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਕਾਪੀਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿੱਖਿਆ ਵਿਕਾਸ ਦਾ ਧੁਰਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ।
ਉਹਨਾਂ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੂੰ ਆਪਣੀ ਮੁੱਢਲੀ ਸਿਖਿਆ ਦੋਰਾਨ ਹੀ ਸਮਾਜ ਦੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ ਲੇਕਿਨ ਉਹ ਪੜ੍ਹੋ,ਜੁੜ੍ਹੋ ਅਤੇ ਸੰਘਰਸ਼ ਕਰੋ ਨੂੰ ਆਪਣੇ ਮੰਨ ਵਿੱਚ ਵਸਾ ਕੇ ਆਪਣੀ ਮੰਜਿਲ ਤੇ ਪਹੁੰਚ ਕੇ ਭਾਰਤ ਦੇਸ਼ ਨੂੰ ਸੰਵਿਧਾਨ ਵਰਗੀ ਅਣਮੁੱਲੀ ਸੋਗਾਤ ਦਿੱਤੀ । ਉਹਨਾਂ ਉਹਨਾਂ ਹਰ ਵਰਗੇ ਦੇ ਬੱਚਿਆਂ ਤੇ ਵਿਸ਼ੇਸ਼ ਜੋਰ ਦਿੱਤਾ ਕਿ ਉਹ ਪੜ੍ਹ -ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਸਮਾਜ ਦੀ ਸੇਵਾ ਕਰ ਸਕਣ । ਉਹਨਾਂ ਬਾਲ ਵਿਆਹ ਅਤੇ ਸਤੀ ਪ੍ਰਥਾ ਦਾ ਵਿਰੋਧ ਵੀ ਆਪਣੇ ਜੀਵਨ ਵਿੱਚ ਕੀਤਾ । ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਕਾਰਨ ਸਮਾਜ ਵਿੱਚ ਭਾਵੇਂ ਕਿ ਅੱਜ ਕਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਰ ਫਿਰ ਵੀ ਉਹਨਾਂ ਦੇ ਆਦਰਸ਼ਾਂ ਅਤੇ ਸਿਧਾਤਾਂ ਤੇ ਕੁੱਝ ਲੋਕ ਚੱਲਣ ਲਈ ਤਿਆਰ ਨਹੀਂ ਹਨ ਜਿਸ ਕਾਰਨ ਸਮਾਜਿਕ ਭੇਦਭਾਵ ਹੁਣ ਵੀ ਦੇਖਣ ਨੂੰ ਮਿਲ ਰਿਹਾ ਹੈ । ਜਿਸ ਦਾ ਦੇਸ਼ ਵਿੱਚੋਂ ਅੰਤ ਹੋਣਾ ਚਾਹੀਦਾ ਹੈ ! ਇਸ ਮੌਕੇ ਸਕੂਲ ਮੁਖੀ ਮੋਹਨ ਲਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰੀਕ ਸਿੰਘ ਰਾਜੂ ਮਨਪ੍ਰੀਤ ਖਲੋਤਾ, ਸਤੀਸ਼ ਕੁਮਾਰ ਬਸੀ ਬਾਹਦ, ਨਵਤੋਜ, ਮੋਹਨ ਲਾਲ, ਅਨੀਤਾ ਰਾਣੀ, ਗੁਰਜੀਤ ਕੌਰ, ਸਪਨਾ, ਬਲਜੀਤ ਕੌਰ, ਨਵਜੋਤ ਸਿੰਘ, ਸੁਨੀਲ ਦੱਤਾ,ਸੁਰਿੰਦਰ ਪਾਲ ਨੰਬਰਦਾਰ, ਸੋਮਨਾਥ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਸ਼ੀਲਾ ਰਾਣੀ, ਕਮਲਜੀਤ ਕੌਰ ਸਮੇਤ ਪਿੰਡ ਵਾਸੀ ਹਾਜ਼ਰ ਸਨ।