ਖਾਲੜਾ : ਸੰਵਿਧਾਨ ਰਚੇਤਾ ਡਾ ਭੀਮ ਰਾਉ ਅੰਬੇਦਕਰ ਜੀ ਗਰੀਬਾਂ ਦੇ ਮਸੀਹਾ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਦਕਰ ਜੀ ਦਾ 134 ਵਾ ਜਨਮ ਦਿਵਸ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਅਤੇ ਮਜਦੂਰ ਏਕਤਾ ਆਟੋ ਯੂਨੀਅਨ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਖਾਲੜਾ ਮੰਡੀ ਤੋਂ ਇੱਕ ਸ਼ੋਭਾ ਯਾਤਰਾ ਕੱਡੀ ਗਈ ਜੋ ਭਿੱਖੀਵਿੰਡ ਦੇ ਬਜਾਰਾਂ ਤੋਂ ਪਿਆਰ ਕਬੂਲਦੀ ਹੋਈ ਸਾਥੀਆਂ ਵੱਲੋਂ ਲਗਾਏ ਗਏ ਚਾਹ ਪਾਣੀ ਦੇ ਲੰਗਰ ਛਕਦੀ ਹੋਈ ਪਹੂਵਿੰਡ ਸਾਹਿਬ ਸੂਰਜ ਪੈਲਸ ਵਿੱਖੇ ਪਹੁੰਚ ਕੇ ਆਏ ਹੋਏ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਹਰਿ ਕੀ ਸੇਵਾ ਫਰੀ ਪੜਾਈ ਸੁਸਾਇਟੀ ਪਿੰਡ ਮਦਰ ਮਥਰਾ ਭਾਗੀ ਸਕੂਲ ਦੇ ਬੱਚਿਆਂ ਨੇ ਕਵਿਤਾਵਾਂ ਅਤੇ ਸਪੀਚਾ ਦਿੱਤੀਆਂ ਹਰਸਿਮਰਨਦੀਪ ਕੋਰ ਖਾਲੜਾ, ਸ਼ਰਨਦੀਪ ਕੋਰ ਨੇਹਾ, ਮਨਦੀਪ ਕੋਰ ਮਾਨਸੀ ਪੜਾਈ ਦਾ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਬਚਿਆ ਨੂੰ ਬਾਬਾ ਸਾਹਿਬ ਦੀਆਂ ਫੋਟੋਆ ਅਤੇ ਵਿਚਾਰਾਂ ਵਾਲੀਆ ਸ਼ੀਲਡਾ ਦਿੱਤੀਆਂ ਗਈਆਂ ਆਏ ਹੋਏ ਚੀਫ ਗੈਸਟ ਕਮਾਂਡਟ ਜਸਕਰਨ ਸਿੰਘ ਜੀ ਅਤੇ ਬੀ ਡੀ ਪੀ ਉ ਬਲਜਿੰਦਰ ਸਿੰਘ ਜੀ ਖਾਲੜਾ ਨੇ ਬਚਿਆਂ ਨੂੰ ਉੱਚੀ ਵਿਦਿਆ ਪੜਨ ਲਿਖਨ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ

ਪੰਜਾਬ ਪ੍ਰਧਾਨ ਜਸਪਾਲ ਸਿੰਘ ਅਤੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਮਜਦੂਰ ਏਕਤਾ ਆਟੇ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਭਿੱਖੀਵਿੰਡ ਨੇ ਆਏ ਹੋਏ ਸਤਿਕਾਰ ਯੋਗ ਸਾਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਚੀਫ ਗੈਸਟ ਕਮਾਂਡਟ ਜਸਕਰਨ ਸਿੰਘ ਜੀ ਅਤੇ ਬਲਜਿੰਦਰ ਸਿੰਘ ਜੀ ਖਾਲੜਾ ਮੰਡੀ ਦੇ ਸਰਪੰਚ ਗੁਰਜੀਤ ਸਿੰਘ ਜੰਡ, ਜੱਜਪਾਲ ਸਿੰਘ ਖਾਲੜਾ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਜੰਡ ਸਾਜਨ ਸ਼ਰਮਾਂ, ਅਮਨ ਸਰਮਾ, ਅਰਸ਼ ਉਦੋਂਕੇ, ਵਿੱਕੀ ਭਿੱਖੀਵਿੰਡ, ਹਰਜੀਤ ਧਵਨ ਬੱਬੂ ਭਿੱਖੀਵਿੰਡ ਆਦਿ ਨੂੰ ਸਿਰੋਪਾਉ ਬਾਬਾ ਸਾਹਿਬ ਦੀ ਫੋਟੋ ਵਾਲੀਆ ਸ਼ੀਲਡਾ ਅਤੇ ਮਠਿਆਈ ਦੇ ਡੱਬੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਨਿਰਵੈਲ ਸਿੰਘ ਮਹਿਲ ਸਿੰਘ, ਡਾ ਕਾਬਲ ਸਿੰਘ, ਬਲਵਿੰਦਰ ਸਿੰਘ ਪਹੂਵਿੰਡ, ਸਤਨਾਮ ਸਿੰਘ ਗੁਰਵਿੰਦਰ ਸਿੰਘ, ਅਮਰ ਸਿੰਘ ਅਮੀਸਾਹ, ਸੂਬੇ ਬਲਦੇਵ ਸਿੰਘ, ਨਿਰੰਜਨ ਸਿੰਘ, ਕੁਲਦੀਪ ਸਿੰਘ ਪੱਟੀ, ਮਾ ਜਗੀਰ ਸਿੰਘ, ਕੁਲਦੀਪ ਕੋਰ ਖਾਲੜਾ ਪ੍ਰਧਾਨ ਹਲਕਾ ਖੇਮਕਰਨ, ਮਹਿਲਾਂ ਵਿੰਗ, ਜਸਪਾਲ ਕੌਰ ਡਲੀਰੀ ਮੀਤ ਪ੍ਰਧਾਨ ਰਾਜਵਿੰਦਰ ਕੋਰ ਭਿੱਖੀਵਿੰਡ, ਬਲਜਿੰਦਰ ਕੋਰ ਪਹੂਵਿੰਡ ਸੰਦੀਪ ਕੋਰ ਮਰਗਿੰਦਪੁਰਾ ਰਾਜਵਿੰਦਰ ਕੋਰ ਚੇਲਾ, ਗੁਰਪ੍ਰੀਤ ਕੋਰ ਦਿਆਲਪੁਰਾ ਮਨਦੀਪ ਕੋਰ ਧੁੰਨ, ਚਰਨਜੀਤ ਕੋਰ ਧੁੰਨ, ਕਵਲਜੀਤ ਕੋਰ ਨਾਰਲੀ ਕਵਿਤਾ ਦੇਵੀ ਗਿੱਲਪੰਨ ਬਲਜੀਤ ਕੋਰ ਭਿੱਖੀਵਿੰਡ, ਰਾਜਪਾਲ ਕੋਰ ਮਾੜੀ ਮੇਗਾ, ਰਵਨੀਤ ਕੋਰ ਸੁਰ ਸਿੰਘ ਗੁਰਮੇਲ ਕੋਰ ਦਿਆਲਪੁਰਾ ਆਦਿ ਹਾਜਰ ਸਨ।