ਸੁਨਾਮ : ਲਾਇਨਜ ਕਲੱਬ ਦੇ ਰੀਜ਼ਨ ਚੇਅਰਮੈਨ ਸੰਜੀਵ ਮੈਨਨ ਦੀ ਅਗਵਾਈ ਹੇਠ ਇੱਕ ਵਫ਼ਦ ਐਸ ਪੀ(ਡੀ) ਦਵਿੰਦਰ ਅੱਤਰੀ ਨੂੰ ਮਿਲਿਆ। ਲਾਇਨਜ ਕਲੱਬ ਰੀਜਨ ਵੱਲੋਂ ਲਗਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਚਰਚਾ ਕੀਤੀ। ਡਰੱਗਸ ਅਤੇ ਬਲੱਡ ਕੈਂਪਾਂ ਵਿੱਚ ਵਿਸ਼ੇਸ਼ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਕਲੱਬ ਦੇ ਰੀਜ਼ਨ ਚੇਅਰਮੈਨ ਸੰਜੀਵ ਮੈਨਨ ਨੇ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਐਸ ਪੀ ਦਵਿੰਦਰ ਅੱਤਰੀ ਸਮਾਜਿਕ ਕੰਮ ਕਰਨ ਵਾਲਿਆਂ ਨੂੰ ਹੌਸਲਾ ਦਿੰਦੇ ਆ ਰਹੇ ਹਨ। ਡਰੱਗਸ ਦੇ ਖਿਲਾਫ ਪਟਿਆਲਾ ਵਿੱਚ ਪੋਸਟਿੰਗ ਦੌਰਾਨ ਦਵਿੰਦਰ ਅੱਤਰੀ ਵੱਲੋਂ ਨਾਭਾ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ ਕੋਸ਼ਿਸ਼ ਕੀਤੀ ਇਸ ਦੇ ਬਦਲੇ ਡੀ.ਜੀ.ਪੀ ਪੰਜਾਬ ਦੁਆਰਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਮੈਨਨ ਰੀਜਨ ਚੇਅਰਮੈਨ ਲਾਈਨਜ ਕਲੱਬ, ਜੋਨ ਚੇਅਰਮੈਨ ਕਰਨ ਗੋਇਲ, ਕੁਲਵਿੰਦਰ ਸਿੰਘ ਨਾਮਧਾਰੀ, ਮੁਕੇਸ਼ ਨਾਗਪਾਲ ਤੇ ਹੋਰ ਮੈਂਬਰ ਹਾਜ਼ਰ ਸਨ।