ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕੇ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਏ ਗਏ ਹਨ, ਜਿਸ 'ਤੇ ਗੁੰਮਸ਼ੁਦਾ ਦੀ ਤਲਾਸ਼ ਲਿਖਿਆ ਗਿਆ ਹੈ। ਨਾਲ ਹੀ ਲੱਭਣ ਵਾਲੇ ਨੂੰ 50,000 ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਕਰੀਬ 300 ਪੋਸਟਰ ਲਗਾਏ ਹਨ। ਇਥੇ ਦਸ ਦਈਏ ਕਿ ਸਿੱਧੂ ਨੇ ਇਥੇ ਹੀ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਅੱਜਕੱਲ ਦੇ ਹਾਲਤਾ ਅਨੁਸਾਰ ਕਾਂਗਰਸ ਪਾਰਟੀ 'ਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਲੇਸ਼ ਚਲ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਜੌੜਾ ਫਾਟਕ ਨੇੜੇ ਸਥਿਤ ਰਸੂਲਪੁਰ ਕਲਰ 'ਚ ਇਹ ਪੋਸਟਰ ਲਗਾਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕੇ 'ਚ ਨਹੀਂ ਆਉਂਦੇ। ਲੋਕ ਉਨ੍ਹਾਂ ਨੂੰ ਲੱਭ ਰਹੇ ਹਨ। ਰਸੂਲਪੁਰ ਕਲਰ ਉਹ ਖੇਤਰ ਹੈ ਜਿਸ ਨੂੰ ਜੌੜਾ ਫਾਟਕ ਰੇਲ ਹਾਦਸੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਗੋਦ ਲੈਣ ਦੀ ਗੱਲ ਆਖੀ ਸੀ। ਜਿਕਰਯੋਗ ਹੈ ਕਿ ਕਈ ਕਾਂਗਰਸੀ ਲੀਡਰਾਂ ਨੇ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਖੁੱਲ੍ਹ ਕੇ ਸਵਾਲ ਉਠਾਏ ਹਨ ਜਿਸ ਵਿਚ ਸੱਭ ਤੋਂ ਅੱਗੇ ਨਵਜੋਤ ਸਿੱਧੂ ਹੀ ਨਜ਼ਰ ਆਏ ਹਨ।। ਲੀਡਰਾਂ ਨੇ ਕਿਹਾ ਸੀ ਕਿ ਸਾਲ 2017 'ਚ ਪਾਰਟੀ ਨੇ ਜਿਹੜੇ ਮੁੱਦਿਆਂ ਦੀ ਬਦੌਲਤ ਸੱਤਾ ਹਾਸਲ ਕੀਤੀ ਸੀ, ਉਹ ਮੁੱਦੇ ਹੁਣ ਹਾਸ਼ੀਏ 'ਤੇ ਹਨ, ਹੁਣ ਵੇਖਣਾ ਇਹ ਹੈ ਕਿ ਇਸ ਸਬੰਧੀ ਕੀ ਪ੍ਰੀਤੀਕ੍ਰਿਆ ਆਉਂਦੀ ਹੈ।