ਤਰਨ ਤਾਰਨ, ਭਿੱਖੀਵਿੰਡ, ਪਟਿਆਲਾ : ਨੇੜੇ ਪਿੰਡ ਖਬੇ ਡੋਗਰਾ ਦੇ ਡੇਰੇ ਉਪਰ ਬੀਤੀ ਸਾਮ ਖੇਤਾਂ ਵਿਚ ਪਾਣੀ ਲਾਉਣ ਸਮੇ ਮੋਟਰ ਦੇ ਸਵਿਚ ਵਿਚ ਕੰਰਟ ਆਉਣ ਨਾਲ 16 ਸਾਲਾ ਨੋਜਵਾਨ ਸਾਗਰ ਨਾਮਕ ਨੌਜਵਾਨ ਦੀ ਮੌਤ ਹੋ ਗਈ । ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਨੋਜਵਾਨ ਦੀ ਲਾਸ਼ ਤਰਨ ਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਲਿਆਂਦੀ ਗਈ। ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਇਸ ਗਰੀਬ ਪਰਿਵਾਰ ਨੁੰ ਸਰਕਾਰੀ ਸਹਾਇਤਾ ਦਿਤੀ ਜਾਵੇ ।
ਇਸੇ ਤਰ੍ਹਾਂ ਤਰਨ ਤਾਰਨ ਦੇ ਇਲਾਕੇ ਭਿੱਖੀਵਿੰਡ ਦੀ ਚੇਲਾ ਕਾਲੋਨੀ ਦੇ ਦੀ ਪਿੰਡ ਵਾਂ ਤਾਰਾ ਸਿੰਘ ਦੀ ਨਹਿਰ ਵਿੱਚ ਡੁੱਬਣ ਕਾਰਨ ਜਸ਼ਨ ਸਿੰਘ ਪਿਤਾ ਅਮਨਦੀਪ ਸਿੰਘ ਮੌਤ ਹੋਈ ਹੈ ਅਤੇ ਨੌਜਵਾਨ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ, ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਲੜਕੇ ਦੀ ਫੋਟੋ ਵਾਇਰਲ ਹੋਈ ਤਾਂ ਕਿਸੇ ਨੇ ਆ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕੀ ਤੁਹਾਡੇ ਲੜਕੇ ਦੀ ਯੁਵਾ ਤਾਰਾ ਸਿੰਘ ਦੇ ਡਰੇਨ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ । ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ।
ਇਸੇ ਤਰ੍ਹਾਂ ਪਟਿਆਲਾ ਦੁਖ-ਨਿਵਾਰਨ ਸਾਹਿਬ ਦੇ ਨਜ਼ਦੀਕ ਖੰਡਾ ਚੌਕ ਵਿਖੇ ਇਕ ਸਕੂਟਰੀ ਸਵਾਰ ਵਿਅਕਤੀ ਦੀ ਕੈਂਟਰ ਦੇ ਥੱਲੇ ਆਉਣ ਨਾਲ ਮੌਤ ਹੋਈ ਹੈ l ਆਸੇ-ਪਾਸੇ ਦੇ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਸਕੂਟਰੀ 'ਤੇ ਜਾ ਰਿਹਾ ਸੀ ਜਿਸ ਨੂੰ ਫੋਰਚੂਨਰ ਕਾਰ ਨੇ ਟੱਕਰ ਮਾਰੀ ਜਿਸ ਕਰਕੇ ਇਹ ਰਾਹ ਜਾਂਦੇ ਕੈਂਟਰ ਦੇ ਪਿਛਲੇ ਟਾਇਰਾਂ ਥੱਲੇ ਆ ਗਿਆ lਇਸ ਕਰਕੇ ਇਸ ਦੀ ਮੌਤ ਹੋ ਗਈ l ਪੁਲਿਸ ਨੇ ਵੀ ਦੱਸਿਆ ਕਿ ਕੈਂਟਰ ਚਾਲਕ ਦੀ ਕੋਈ ਵੀ ਗਲਤੀ ਨਹੀਂ ਹੈ ਗਲ਼ਤੀ ਫੋਰਚੂਨਰ ਕਾਰ ਵਾਲੇ ਡਰਾਈਵਰ ਦੀ ਸੀ ਜੋ ਕਿ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਟੱਕਰ ਵੱਜਣ ਨਾਲ ਇਹ ਸਕੂਟਰ ਸਵਾਰ ਵਿਅਕਤੀ ਨਿਚੇ ਗਿਰੀਆਂ ਜਿਸ ਉੱਪਰ ਕੈਂਟਰ ਚੜ੍ਹ ਗਿਆ ਇਸ ਕਰ ਕੇ ਇਸ ਦੀ ਮੌਤ ਹੋ ਗਈ ਹਾਲਾਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੌਕੇ ਤੇ ਐਂਬੂਲੈਂਸ ਨਾ ਪਹੁੰਚੇ l