Friday, November 22, 2024

Articles

ਕਈ ਕਲਾਵਾਂ ਦਾ ਸੁਮੇਲ ਕਲਾਕਾਰ ਰਾਜ ਜੋਸ਼ੀ

June 13, 2021 07:01 PM
johri Mittal Samana

ਕਦੇ ਮਾਲਵੇ ਦੀ ਧਰਤੀ ਦੇ ਬੁਹਤ ਸਾਰੇ ਇਲਾਕਿਆਂ ਨੂੰ ਪੱਛੜੇਪਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਸ ਪੱਟੀ ਵਿੱਚ ਲੱਗੇ ਪੱਛੜੇਪਣ ਦੇ ਦਾਗ਼ ਨੂੰ ਇਥੇ ਪੈਂਦਾ ਹੋਇਆ ਸ਼ਖ਼ਸੀਅਤਾਂ ਨੇ ‌ਵੱਖੋ ਵੱਖਰੇ ਖੇਤਰਾਂ ਵਿੱਚ ਨਿਵੇਕਲੀ ਪਹਿਚਾਣ ਦਿਵਾ ਕੇ ਦੇਸ਼ ਵਿਦੇਸ਼ਾਂ ਤੱਕ ਆਪਣੇ ਖਿੱਤੇ ਦਾ ਨਾਂ ਚਮਕਾ ਕੇ ਦਾਗ਼ ਧੋ ਦਿੱਤਾ  ਜੇਕਰ ਇਸ ਵੇਲੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾ ਇਥੋਂ ਦੀ ਧਰਤੀ ਤੇ ਬੁਹਤ ਸਾਰੀਆਂ ਫਨਕਾਰਾ ਨੇ ਇਸ ਇਲਾਕੇ ਦਾ ਨਾਂ ਚੜ੍ਹਦੇ ਸੂਰਜ ਵਾਂਗ ਚਮਕਾਇਆ ਹੈ ਕਿਉਂਕਿ ਇਸ ਖ਼ੇਤਰ ਨੂੰ ਕਲਾਕਾਰਾਂ ਦੀ ਪਨੀਰੀ ਵਜੋਂ ਜਾਣਿਆ ਜਾਣ ਲੱਗਿਆਂ ਹੈ ਪੁਰਾਣੇ ਸਮਿਆਂ ਤੇ ਹੁਣ ਦੇ ਵਕ਼ਤ ਵਿੱਚ ਕਲਾਂ ਸੰਗੀਤ ਤੇ ਹੋਰ ਵੱਖ-ਵੱਖ ਕਲਾਵਾਂ ਨਾਲ਼ ਇਸ ਇਲਾਕੇ ਨੇ ਬੁਹਤ ਵੱਡੀ ਪੱਧਰ ਤੇ ਮੱਲਾ ਮਾਰਿਆ ਹਨ ਤੇ ਇਥੇ ਕਲਾਂ ਖੱਖੋ ਹਰ ਰੰਗ ਦੇ ਕਲਾਕਾਰ ਆਪਣਾਂ ਜਾਦੂ ਬਖੇਰ ਰਹੇ ਹਨ ਕਈ ਪਿਤਾ ਪੁਰਖੀ ਧੰਦੇ ਨੂੰ ਕਲਾਂ ਰਾਹੀ ਅਪਣਾ ਕੇ ਆਪਣੇ ਪੁਰਖਿਆਂ ਦੇ ਦਿੱਤੇ ਕਲਾਂ ਰੂਪੀ ਸੰਸਕਾਰਾਂ ਨੂੰ ਜਿਉਂਦਾ ਰੱਖੀ ਬੈਠੇ ਹਨ ਫ਼ਿਲਮੀ ਰੰਗਮੰਚ ਖ਼ੇਤਰ ਦੀ ਅਜਿਹੀ ਹੀ ਇੱਕ ਸ਼ਖ਼ਸੀਅਤ ਬਾਰੇ ਚਾਨਣਾਂ ਪਾਉਂਦੇ ਹਾ ਜਿਨ੍ਹਾ ਨੇ ਆਪਣੇ ਜੀਵਨ ਵਿੱਚ ਇੱਕ ਵੱਖਰੀ ਕਿਸਮ ਦਾ ਪੈਂਡਾ ਤੈਅ ਕਰਕੇ ਸਮਾਜਿਕ ਤੋਰ ਤੇ ਵਿਚਰਦਿਆਂ ਲੰਮੇਂ ਸਮੇਂ ਤੋਂ ਕਲਾਂ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਰਾਹੀ ਨਾਮਣਾਂ ਖੱਟਿਆ ਹੈ ਮੇਰੀ ਮੁਰਾਦ ਫ਼ਿਲਮ ਕਲਾਕਾਰ ਰਾਜ ਜੋਸ਼ੀ ਤੋਂ ਹੈ ਜਿਨ੍ਹਾਂ ਦੀ ਸ਼ਖ਼ਸੀਅਤ ਬਾਰੇ ਜਿਨਾਂ ਸੁਣਿਆਂ ਸੀ ਉਸ ਤੋਂ ਜ਼ਿਆਦਾ ਉਹ ਮਿਲਣਸਾਰ ਨਰਮ ਦਿਲ ਦੇ ਦਿਲਦਾਰ ਇਨਸਾਨ ਹਨ ਪਹਿਲੀਂ ਮੁਲਾਕਾਤ ਵਿੱਚ ਨਵੇਂ ਬੰਦੇ ਨੂੰ ਕਾਇਲ ਕਰਨਾ ਉਨਾਂ ਦੇ ਗੱਲਬਾਤ ਕਰਨ ਵਰਗਾ ਸਲੀਕਾ ਸ਼ਾਇਦ ਹੀ ਬੁਹਤ ਘੱਟ ਇਨਸਾਨਾ ਵਿਚ ਵੇਖਣ ਨੂੰ ਮਿਲਦਾ ਹੈ ਰਾਜ ਜੋਸ਼ੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਤੇ ਉਹ ਉਨਾਂ ਵੇਲਿਆ ਦਾ ਕਲਾਕਾਰਾਂ ਹੈ ਜਦ ਟਾਵੇ ਟਾਂਵੇ ਕਲਾਕਾਰ ਫ਼ਿਲਮਾਂ ਵਿੱਚ ਪ੍ਰਵੇਸ਼ ਕਰਦੇ ਸਨ ਦਰਸ਼ਕਾਂ ਕੋਲ ਫ਼ਿਲਮਾਂ ਦੇਖਣ ਲਈ ਟਾਂਵੇ ਟਾਂਵੇ ਟੈਲੀਵਿਜ਼ਨ ਜਾ ਫ਼ਿਰ ਵੀ ਸੀ ਆਰ ਮੰਨੋਰੰਜਨ ਦਾ ਇੱਕੋ ਇੱਕ ਸਾਧਨ ਹੁੰਦੇ ਸੀ  ਰਾਜ ਜੋਸ਼ੀ ਜਿਸ ਦਾ ਜਨਮ ਪਿਤਾ ਪੰਡਤ ਰਾਮ ਸਰੂਪ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਪ੍ਰਕਾਸ਼ ਦੇਵੀ ਦੀ ਕੁੱਖੋਂ ਮਾਨਸਾ ਵਿਖੇ ਹੋਇਆ ਰਾਜ ਜੋਸ਼ੀ ਦੇ ਦਾਦਾ ਪੰਡਤ ਪੂਰਨ ਚੰਦ ਵੀ ਆਪਣੇ ਸਮੇਂ ਦੇ ਬੁਹਤ ਹੀ ਵਧੀਆ ਕਵੀਸ਼ਰ ਤੇ ਕਿੱਸਾਕਾਰ ਸਨ ਰਾਜ ਜੋਸ਼ੀ ਨੇ ਆਪਣੀ ਮੁੱਢਲੀ ਸਿੱਖਿਆ ਤੇ ਬੀ ਏ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਤੇ ਨਹਿਰੂ ਕਾਲਜ ਮਾਨਸਾ ਤੋ ਕੀਤੀ ਇਸ ਤੋਂ ਬਾਅਦ ਬੀ ਐਡ ਮੁਕਤਸਰ ਕਾਲਜ਼ ਤੋ ਕੀਤੀ ਰਾਜ ਜੋਸ਼ੀ ਵਿੱਚ ਕਲਾਂ ਦਾ ਕੀੜਾ ਪਰਿਵਾਰਵਾਦੀ ਹੋਣ ਕਰਕੇ ਉਹ ਰੰਗਮੰਚ ਤੇ ਆਪਣੀ ਕਲਾਂ ਦਾ ਬਾਖੂਬੀ ਪ੍ਰਦਰਸ਼ਨ ਕਰਦੇ ਰਹੇ ਰਾਜ ਦਸਦਾ ਹੈ ਕਿ ਉਨਾਂ ਦੇ ਦਾਦਾ ਜੀ ਇੱਕ ਮੰਨੇ ਪ੍ਰਮੰਨੇ ਕਿੱਸਾਕਾਰ ਸਨ ਜਿਨ੍ਹਾਂ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੋਹਾਂ ਪਾਸੇ ਪਸੰਦ ਕੀਤਾ ਜਾਂਦਾ ਸੀ ਤੇ ਉਨਾਂ ਦੇ ਅਣਛਪੇ ਕਿਸਿਆਂ ਨੂੰ ਕਈ ਕਿਤਾਬਾਂ ਦੇ ਰੂਪ ਵਿੱਚ ਛਪ ਵਾਇਆ ਗਿਆ ਹੈ ਦਾਦਾ ਜੀ ਦੀ ਕਲਾਂ ਦਾ ਰੰਗ ਉਨਾਂ ਨੂੰ ਵੀ ਚੜਿਆਂ ਬੇਸ਼ੱਕ ਪਿਤਾ ਜੀ ਨੂੰ ਉਨ੍ਹਾਂ ਦਾ ਕਲਾਂ ਰੂਪੀ ਕਿੱਤਾ ਪਸੰਦ ਨਹੀਂ ਸੀ ਪਰ ਵਕ਼ਤ ਬੀਤਣ ਨਾਲ ਸਭ ਠੀਕ ਹੋ ਗਿਆਂ ਤੇ ਜਦੋਂ ਪਿਤਾ ਜੀ ਮੇਰਾ ਕੰਮ ਵੇਖਦੇ ਤਾਂ ਉਹ ਬੁਹਤ ਖੁਸ਼ ਹੋਏ ਤੇ ਇੱਕੋ ਦਿਨ ਮੈਨੂੰ ਕਹਿਣ ਲੱਗੇ ਕਿ ਰਾਜ ਪੁੱਤ ਮੈਨੂੰ ਵੀ ਕੋਈ ਛੋਟਾ ਮੋਟਾ ਰੋਲ ਕਰਵਾ ਦੇ ਤਾ ਫ਼ਿਰ ਕੀ ਸੀ ਐਨੀ ਗੱਲ਼ ਕਹਿਣ ਤੇ ਮੇਰਾ ਹੋਸਲਾ ਅਸਮਾਨ ਛੂੰਹਣ ਲੱਗ ਪਿਆ ਤੇ ਉਹ ਦਿਨ ਤੇ ਆ ਦਿਨ  ਫ਼ਿਰ ਮੈਂ ਪਿੱਛੇ ਮੁੜਕੇ ਨਹੀ ਵੇਖਿਆ ਤੇ ਅੱਜ ਤੁਹਾਡੇ ਸਾਹਮਣੇ ਆ ਰਾਜ ਜੋਸ਼ੀ ਅੰਦਰ ਇਕੱਲੀ ਕਲਾਂ ਹੀ ਨਹੀਂ ਛੂਪੀ ਹੋਈ ਸਗੋਂ ਇਸ ਦੇ ਨਾਲ ਨਾਲ ਉਹ ਇੱਕ ਦਾਨੀ ਸੱਜਣ ਵੀ ਹੈ ਜਿਸ ਨੇ ਹੁਣ ਤੱਕ ਕਰੀਬ 80 ਵਾਰ ਖ਼ੂਨਦਾਨ ਕਰਕੇ ਪਤਾ ਨਹੀਂ ਕਿੰਨੇ ਕਿੰਨੀਆਂ ਕੁ ਜ਼ਿੰਦਗੀਆਂ ਨੂੰ ਬਚਾਇਆਂ ਹੈ ਪ੍ਰੋਫੈਸਰ ਅਜਮੇਰ ਔਲਖ ਦਾ ਸ਼ਗਿਰਦ ਰਾਜ  ਕਈ ਵਰ੍ਹੇ ਲੋਕ ਕਲਾਂ ਮੰਚ ਮਾਨਸਾ ਨਾਲ਼ ਜੁੜਿਆਂ ਰਿਹਾਂ ਤੇ ਕਲਾਂ ਮੰਚ ਤੇ ਸਵਰਗੀ ਔਲਖ ਸਾਹਿਬ ਦੀ ਰਹਿਨੁਮਾਈ ਹੇਠ ਵੱਖ-ਵੱਖ ਨਾਟਕਾਂ ਰਾਹੀ ਬੁਹਤ ਸਾਰੇ ਨਾਟਕ ਖੇਡੇ ਤੇ ਡਰਾਇਰੈਕਟ ਵੀ ਕੀਤੇ ਪੋ ਸਾਹਿਬ ਨਾਲ ਖੇਡੇ ਨਾਟਕਾਂ ਅੰਨ੍ਹੇ ਨਿਸ਼ਾਨਚੀ ਵਿਚਲੇ ਫੱਟੇ ਚੱਕ ਦੇ ਪਾਤਰ ਨੇ ਉਸ ਨੂੰ ਰਾਜ ਫੱਟੇ ਚੱਕ ਦੇ ਨਾਂ ਨਾਲ ਪਹਿਚਾਣ ਦਿਵਾਈ ਤੇ ਇਸੇ ਤਰ੍ਹਾਂ ਹੀ ਨਾਟਕ ਜਦੋਂ ਬੋਹਲ ਰੋਂਦੇ ਨੇ ਵਿੱਚ ਨਿਭਾਏ ਤਾਏ ਦੇ ਕਰੈਕਟਰ ਕਰਕੇ ਉਸ ਨੂੰ ਸੱਜਣ ਬੇਲੀ ਰਾਜ ਫੱਟੇ ਚੱਕ ਤੇ ਤਾਇਆਂ ਕਹਿਣ ਲੱਗ ਪਏ ਰਾਜ ਜੋਸ਼ੀ ਨੇ ਪੰਜਾਬੀ ਰੰਗਮੰਚ ਤੇ ਉੱਘੇ ਫ਼ਿਲਮਸਾਜ਼ ਸਵਰਗੀ ਹਰਪਾਲ ਟਿਵਾਣਾ ਦੇ ਨਾਟਕ ਗੁਰੱਪ ਨਾਲ ਜੁੜ ਕੇ ਵੀ ਅਨੇਕਾ ਨਾਟਕਾ ਤੇ ਕੂਝ ਫ਼ਿਲਮਾਂ ਵਿਚ ਕੰਮ ਕਰਨ ਦਾ ਮੋਕਾ ਮਿਲਿਆ ਰਾਜ ਨੂੰ ਇਹਨਾਂ ਦੋਹਾਂ ਥੰਮਾਂ ਦਾ ਸਮੇਂ ਤੋਂ ਪਹਿਲਾਂ ਦੁਨੀਆਂ ਤੋਂ ਰੁਖ਼ਸਤ ਹੋਣ ਤੇ ਬੇਹੱਦ ਅਫਸੋਸ ਹੈ ਤਕਰੀਬਨ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਰੰਗਮੰਚ ਤੇ ਫ਼ਿਲਮਾਂ ਨਾਲ ਜੁੜੀ ਇਸ ਹਸਤੀਆਂ ਨੇ ਪਹਿਲੀ ਵਾਰ ਕਲੱਰ ਸਕਰੀਨ ਤੇ ਸੰਨ 1887-88 ਵਿੱਚ ਪੰਜਾਬੀ ਫ਼ਿਲਮ ਪਟੋਲਾ ਰਾਹੀ ਫ਼ਿਲਮ ਖ਼ੇਤਰ ਵਿਚ ਪ੍ਰਵੇਸ਼ ਕੀਤਾਂ ਤੇ ਹੁਣ ਤਾਈਂ ਕਈ ਵੱਡੇ ਬੈਨਰ ਦੀਆਂ ਫਿਲਮਾਂ ਪੰਜਾਬੀ ਪਟੋਲਾ,ਕਹਿਰ,ਸੱਗੀ ਫੁੱਲ,ਕਿੱਸਾ ਪੰਜਾਬ, ਰੁਪਿੰਦਰ ਗਾਂਧੀ 2, ਰਾਂਝਾ ਰਫਿਊਜੀ,ਨਾਢੂ ਖ਼ਾਂ ਸੂਚਾ ਸੁਰਮਾਂ ਤੇ ਰੀਲੀਜ਼ ਲਈ ਤਿਆਰ ਫ਼ਿਲਮ ਨਿਸ਼ਾਨਾ , ਆਦਿ ਵਿਚ ਅਦਾਕਾਰੀ ਕੀਤੀ ਹੈ,  ਇਸ ਤੋ ਇਲਾਵਾ ਟੀਵੀ ਚੈਨਲਾਂ ਤੇ ਪ੍ਰਸਾਰਿਤ ਸੀਰੀਅਲਾਂ ਸੁਰਖ਼ਾਬ, ਵਿਰਾਸਤ,ਪਰਿਵਰਤਨ,ਫਾਲਤੋ, ਲੋਰੀ,ਕੇਹਰ ਸਿੰਘ ਦੀ ਮੋਤ, ਤੂਤਾਂ ਵਾਲਾਂ ਖ਼ੂਹ, ਆਦਿ ਤੇ ਟੈਲੀ ਫ਼ਿਲਮਾਂ ਚ ਅਤਰੋ ਡਾਰਲਿੰਗ,ਸੁਤਾ ਨਾਗ,ਅਤਰੋ ਬੜੀ ਚੀਜ ਹੈ, ਦੇਸ਼ੀ ਪੁਲਸ ਥਾਣਾ,ਲੋਕ ਰਸਮ, ਤੇ ਧਾਰਮਿਕ ਟੈਲੀ ਫ਼ਿਲਮ ਜਪਿਉ ਜਿੰਨ ਅਰਜਨ ਦੇਵ ਗੁਰੂ  ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ ਜੇਕਰ ਉਨਾਂ ਨੂੰ ਮਿਲੇ ਮਾਣ-ਸਨਮਾਨ ਦਾ ਜ਼ਿਕਰ ਕੀਤਾ ਜਾਏ ਤਾ ਸਭ ਤੋ ਵੱਡਾ ਸਨਮਾਨ ਤਾ ਦਰਸ਼ਕਾਂ ਵਲੋਂ ਦਿੱਤਾ ਗਏ ਪਿਆਰ ਨੂੰ ਹੀ ਮੰਨਦੇ ਹਨ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਖ਼ੇਤਰ ਵਿੱਚ ਪਾਏ ਭਰਪੂਰ ਯੋਗਦਾਨ ਬਦਲੇ ਸਾਲ 1996 ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ ਤੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਵੈਸਟ ਭੰਗੜਾ ਡਾਂਸ,ਬੈਸਟ ਐਕਟਰ ਦੇ ਨਾਲ਼ ਸਨਮਾਨਿਤ ਹਨ ਜਦੋਂ ਕਿ ਆਪਣੇ ਲਈ ਉਹ ਸਭ ਤੋਂ ਵੱਡਾ ਐਵਾਰਡ ਉਸ ਨੂੰ ਮੰਨਦੇ ਹਨ ਜਦੋਂ ਉਨਾਂ ਨੂੰ ਮਾਨਸਾ ਸ਼ਹਿਰ ਦੇ ਲੋਕਾਂ ਨੇ ਇੱਕ ਮੰਚ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਸੀ ਜਿਸ ਦਾ ਰਿਣ ਉਹ ਕਦੇ ਵੀ ਨਹੀਂ ਚੁਕਾ ਸਕਦੇ ਉਨ੍ਹਾਂ ਦਾ ਕਹਿਣਾ ਹੈਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਘਰ ਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਿੱਧ ਪਰ ਮੇਰੇ ਸ਼ਹਿਰ ਨਿਵਾਸੀਆਂ ਨੇ ਮੈਨੂੰ ਸਨਮਾਨ ਦੇ ਕੇ ਇਸ ਕਥਨ ਨੂੰ ਉਲਟ ਕਰਕੇ ਇਹ ਸਿੱਧ ਕਰ ਦਿੱਤਾ ਸੀ ਕਿ ਘਰ ਦਾ ਜੋਗੀ ਵੀ ਸਿੱਧ ਹੋ ਜਾਂਦਾ ਹੈ ਰਾਜ ਜੋਸ਼ੀ ਅੱਜ ਕੱਲ੍ਹ ਆਪਣੀ ਪਤਨੀ ਕਰਮਜੀਤ ਜੋਸ਼ੀ ਬੇਟੇ ਅੰਤਰ ਜੀਤ ਜੋਸ਼ੀ ਤੇ ਬੇਟੀ ਅਰਸ਼ਦੀਪ ਨਾਲ ਮਾਨਸਾ ਵਿਖੇ ਰਹਿ ਰਹੇ ਹਨ ਬੇਟਾ ਜੋ ਪਿਤਾ ਦੇ ਨਕਸ਼ ਕਦਮ ਤੇ ਚਲਦਿਆਂ ਕਈ ਫਿਲਮਾਂ ਤੇ ਨਾਟਕਾਂ ਵਿੱਚ ਅਦਾਕਾਰੀ ਕਰ ਰਿਹੈ ਹੈਂ ਜੋ ਆਉਣ ਵਾਲੇ ਸਮੇਂ ਵਿੱਚ ਚੋਟੀ ਦਾ ਕਲਾਕਾਰ ਸਾਬਤ ਹੋਵੇਗਾ ਤੇ ਬੇਟੀ ਬਾਹਰਲੇ ਮੁਲਕ ਵਿਚ ਹੈ ਆਪਣਾ ਜੀਵਨ ਖੁਸ਼ੀ ਨਾਲ ਬਿਤਾਅ ਰਹੇ ਹਨ ਰਾਜ ਜੋਸ਼ੀ ਆਉਣ ਵਾਲੇ ਸਮੇਂ ਵਿੱਚ ਕਈ ਫਿਲਮਾਂ ਤੇ ਸੀਰੀਅਲਾਂ ਦੇ ਪ੍ਰੋਜੈਕਟਾਂ ਚ ਕੰਮ ਕਰਦਾ ਨਜ਼ਰ ਆਵੇਗੀ ਉਹਨਾਂ ਦੀ ਅਦਾਕਾਰੀ ਨੂੰ ਪਹਿਲਾਂ ਦੀ ਤਰ੍ਹਾਂ ਦਰਸ਼ਕਾਂ ਬੇਹੱਦ ਪਿਆਰ ਦੇਣ ਸਾਡੀਆਂ ਇਹੋ ਦੁਆਵਾਂ ਨੇ
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ 98762 20422

Have something to say? Post your comment