ਅਕਸਰ ਹਰ ਵਿਅਕਤੀ ਨੂੰ ਖੰਘ-ਜੁਕਾਮ ਦੇ ਹੋਰ ਆਮ ਬੀਮਾਰੀ ਹੋ ਹੀ ਜਾਂਦੀ ਹੈ। ਇਸ ਸਬੰਧੀ ਸਾਡੇ ਘਰ ਵਿਚ ਹੀ ਇਲਾਜ ਮੌਜੂਦ ਹੁੰਦਾ ਹੈ ਪਰ ਅਸੀ ਡਾਕਟਰਾਂ ਕੋਲ ਭਜ ਜਾਂਦੇ ਹਾਂ। ਅੱਜ ਅਸੀ ਤੁਹਾਨੂੰ ਦਸਦੇ ਹਾਂ ਕਾਲੀ ਮਿਰਚ ਦੇ ਫ਼ਾਇਦੇ। ਕਾਲੀ ਮਿਰਚ ਦੀ ਵਰਤੋਂ ਰਸੋਈ ਵਿਚ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਤੁਸੀਂ ਇਸ ਨੂੰ ਹੋਰ ਕੰਮਾਂ ਲਈ ਵੀ ਵਰਤ ਸਕਦੇ ਹੋ। ਤੁਸੀਂ ਕਾਲੀ ਮਿਰਚ ਦੀ ਵਰਤੋਂ ਕਰ ਕੇ ਘਰੇਲੂ ਕੰਮਾਂ ਨੂੰ ਸੌਖਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਖਾਣੇ ਦਾ ਸਵਾਦ ਵਧਾਉਣ ਤੋਂ ਇਲਾਵਾ ਕਾਲੀ ਮਿਰਚ ਦੀ ਵਰਤੋਂ ਕਿਵੇਂ ਕਰੀਏ
ਸਰਦੀ ਜ਼ੁਕਾਮ ਅਤੇ ਬੁਖ਼ਾਰ
ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਕਰ ਕੇ ਮੌਸਮੀ ਸਰਦੀ ਜ਼ੁਕਾਮ, ਖਾਂਸੀ ਅਤੇ ਬੁਖ਼ਾਰ ਤੋਂ ਆਰਾਮ ਮਿਲਦਾ ਹੈ। ਜੇ ਤੁਹਾਨੂੰ ਵੀ ਇਨ੍ਹਾਂ ਵਿਚੋਂ ਕੋਈ ਸਮੱਸਿਆ ਹੈ, ਤਾਂ ਕਾਲੀ ਮਿਰਚ ਪਾਊਡਰ ਨੂੰ ਸ਼ਹਿਦ ਨਾਲ ਮਿਕਸ ਕਰ ਕੇ ਸੇਵਨ ਕਰੋ। ਇਸ ਨਾਲ ਤੁਰੰਤ ਸਰਦੀ ਜ਼ੁਕਾਮ ਤੋਂ ਛੁਟਕਾਰਾ ਮਿਲੇਗਾ।
ਕਾਲੀ ਮਿਰਚ ਅਤੇ ਸ਼ਹਿਦ ਵਿਚ ਐਂਟੀ ਆਕਸੀਡੈਂਟ, ਐਂਟੀਵਾਇਰਲ ਗੁਣ ਹੋਣ ਕਾਰਨ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਢਿੱਡ ਫੁੱਲਣਾ, ਐਸੀਡਿਟੀ, ਅਲਸਰ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। ਇੱਕ ਰਿਸਰਚ ਅਨੁਸਾਰ ਕਾਲੀ ਮਿਰਚ ਵਿਚ ਪਾਏ ਜਾਣ ਵਾਲੇ ਪੋਸ਼ਕ ਗੁਣ ਸਰੀਰ ਵਿੱਚ ਮੌਜੂਦ ਗੁੱਡ ਬੈਕਟੀਰੀਆ ਨੂੰ ਵਧਾਉਂਦੇ ਹਨ, ਜਿਸ ਨਾਲ ਢਿੱਡ ਦੀਆਂ ਬੀਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।
ਅਸਥਮਾ ਅਤੇ ਦਮਾ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਅਸਥਮਾ ਅਤੇ ਦਮਾ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਜਲਦ ਰਾਹਤ ਮਿਲਦੀ ਹੈ।
ਕਪੜਿਆਂ ਦੀ ਚਮਕ ਵਧਾਓ- ਤੁਸੀਂ ਕੱਪੜੇ ਦੀ ਗੁਆਚੀ ਚਮਕ ਨੂੰ ਵਾਪਸ ਲਿਆਉਣ ਲਈ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੱਪੜੇ ਧੋਣ ਵੇਲੇ, ਮਸ਼ੀਨ ਵਿਚ 1 ਚਮਚ ਕਾਲੀ ਮਿਰਚ ਦਾ ਪਾਊਡਰ ਮਿਲਾਓ। ਇਸ ਨਾਲ ਕਪੜੇ ਦੀ ਚਮਕ ਮੱਧਮ ਨਹੀਂ ਹੋਏਗੀ।
ਪੌਦੇ ਵਿਚ ਕੀੜੇ ਨਹੀਂ ਲਗਣਗੇ- ਕਾਲੀ ਮਿਰਚ ਅਤੇ ਆਟਾ ਮਿਲਾਓ ਅਤੇ ਬੂਟੇ ਉੱਤੇ ਛੜਕਾ ਕਰੋ। ਇਸ ਦੀ ਤੀਬਰ ਗੰਧ ਪੌਦਿਆਂ ਦੇ ਕੀੜਿਆਂ ਨੂੰ ਦੂਰ ਕਰੇਗੀ। ਨਾਲ ਹੀ ਇਹ ਪੌਦਿਆਂ ਦੇ ਵਾਧੇ ਵਿਚ ਵੀ ਸੁਧਾਰ ਕਰੇਗਾ।
ਕੀੜੀਆਂ ਦੂਰ ਰਹਿਣਗੀਆਂ- ਜੇ ਗੁੜ, ਚੀਨੀ ਜਾਂ ਆਟੇ ਦੇ ਡੱਬੇ ਵਿਚ ਕੀੜੀਆਂ ਹੋਣ ਤਾਂ ਕਾਲੀ ਮਿਰਚ ਦੇ ਬੀਜ ਪਾਓ। ਇਸ ਤੋਂ ਇਲਾਵਾ ਘਰ ਦੇ ਕਿਸੇ ਵੀ ਹਿੱਸੇ ਵਿਚ ਕਾਲੀ ਮਿਰਚ ਦਾ ਪਾਊਡਰ ਛਿੜਕ ਦਿਓ ਜਿੱਥੇ ਕਿ ਕੀੜੀਆਂ ਰਹਿੰਦੀਆਂ ਹਨ। ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।
ਮਿਰਚ ਨੂੰ ਬਿਜਲੀ ਦੀਆਂ ਤਾਰਾਂ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ, ਜਿੱਥੇ ਵੀ ਚੂਹੇ ਵਧੇਰੇ ਘੁੰਮਦੇ ਹਨ, ਕਾਲੀ ਮਿਰਚ ਛਿੜਕੋ। ਇਹ ਚੂਹਿਆਂ ਨੂੰ ਉਨ੍ਹਾਂ ਥਾਵਾਂ ਤੋਂ ਦੂਰ ਰੱਖੇਗੀ।
ਜੇ ਕੰਮ ਕਰਦਿਆਂ ਤੁਹਾਨੂੰ ਮਾਮੂਲੀ ਸੱਟਾਂ ਲੱਗਦੀਆਂ ਹਨ, ਤਾਂ ਕਾਲੀ ਮਿਰਚ ਲਗਾਓ। ਇਸ ਵਿਚ ਮੌਜੂਦ ਐਂਟੀ-ਸੈਪਟਿਕ ਅਤੇ ਐਂਟੀ-ਬੈਕਟੀਰੀਆ ਸੱਟ ਨੂੰ ਜਲਦੀ ਠੀਕ ਕਰਦੇ ਹਨ।
ਕਾਲੀ ਮਿਰਚ ਦੇ ਤੇਲ ਦੀ ਖੁਸ਼ਬੂ ਨੂੰ ਸੁੰਘਣ ਨਾਲ ਤੰਬਾਕੂਨੋਸ਼ੀ ਦੀ ਲਾਲਸਾ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵੀ ਤੰਬਾਕੂਨੋਸ਼ੀ ਦੀ ਲਤ ਤੋਂ ਪ੍ਰੇਸ਼ਾਨ ਹੋ, ਤਾਂ ਜ਼ਰੂਰ ਇਸ ਦੀ ਬੂੰਦਾਂ ਨੂੰ ਹਰ ਰੋਜ਼ ਸੁੰਘੋਂ।