Friday, September 20, 2024

National

ਜੱਦੀ ਪਿੰਡ ਪੁੱਜ ਕੇ ਭਾਵੁਕ ਹੋਏ ਰਾਸ਼ਟਰਪਤੀ : ਸੋਚਿਆ ਨਹੀਂ ਸੀ ਕਿ ਕਦੇ ਸਭ ਤੋਂ ਵੱਡੇ ਅਹੁਦੇ ’ਤੇ ਪੁੱਜਾਂਗਾ

June 27, 2021 06:34 PM
SehajTimes

ਕਾਨਪੁਰ : ਰਾਸ਼ਟਰਪਤੀ ਰਾਮਨਾਥ ਕੋਵਿਦ ਐਤਵਾਰ ਨੂੰ ਯੂਪੀ ਦੇ ਕਾਨਪੁਰ ਦੇਹਾਤ ਵਿਚ ਪੈਂਦੇ ਅਪਣੇ ਜੱਦੀ ਪਿੰਡ ਪਹੁੰਚੇ। ਇਥੇ ਆਉਣ ਮਗਰੋਂ ਉਹ ਜਜ਼ਬਾਤੀ ਹੋ ਗਏ। ਹੈਲੀਪੇਡ ’ਤੇ ਉਤਰ ਕੇ ਉਨ੍ਹਾਂ ਅਪਣੀ ਜਨਮਭੂਮੀ ਨੂੰ ਨਤਮਸਤਕ ਹੋ ਕੇ ਮਿੱਟੀ ਨੂੰ ਛੂਹਿਆ ਅਤੇ ਮੱਥੇ ਨਾਲ ਲਾਇਆ। ਉਨ੍ਹਾਂ ਕਿਹਾ, ‘ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਪਿੰਡ ਦੇ ਮੇਰੇ ਜਿਹੇ ਆਮ ਮੁੰਡੇ ਨੂੰ ਦੇਸ਼ ਦੇ ਸਭ ਤੋਂ ਉਚੇ ਅਹੁਦੇ ’ਤੇ ਜਾਣ ਦਾ ਮੌਕਾ ਮਿਲੇਗਾ ਪਰ ਸਾਡੀ ਜਮਹੂਰੀ ਵਿਵਸਥਾ ਨੇ ਇਹ ਕਰ ਕੇ ਵਿਖਾਇਆ ਹੈ।’ ਇਥੇ ਸਵਾਗਤੀ ਸਮਾਗਮ ਵਿਚ ਉਨ੍ਹਾਂ ਕਿਹਾ, ‘ਮੈਂ ਕਿਥੇ ਵੀ ਰਹਾਂ, ਮੇਰਾ ਪਿੰਡ ਹਮੇਸ਼ਾ ਮੇਰਾ ਨਾਲ ਰਹਿੰਦਾ ਹੈ। ਮੇਰੇ ਲਈ ਪਰੌਂਖ ਕੇਵਲ ਇਕ ਪਿੰਡ ਨਹੀਂ ਹੈ ਸਗੋਂ ਮੇਰੀ ਮਾਤਭੂਮੀ ਹੈ। ਇਥੋਂ ਮੈਨੂੰ ਦੇਸ਼ ਸੇਵਾ ਦੀ ਪ੍ਰੇਰਨਾ ਅਪਣੇ ਆਪ ਮਿਲਦੀ ਹੈ।’ ਉਨ੍ਹਾਂ ਕਿਹਾ ਕਿ ਸਾਡੇ ਘਰ ਵਿਚ ਵੀ ਸੇਵਾ ਦੀ ਸਿਖਿਆ ਦਿਤੀ ਜਾਂਦੀ ਸੀ। ਮਾਤਾ ਪਿਤਾ ਅਤੇ ਗੁਰੂ ਅਤੇ ਵੱਡਿਆਂ ਦਾ ਸਨਮਾਨ ਕਰਨਾ ਸਾਡੇ ਪੇਂਡੂ ਸਭਿਆਚਾਰ ਵਿਚ ਜ਼ਿਆਦਾ ਸਪੱਸ਼ਟ ਵਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਘਾੜਿਆਂ ਦੇ ਅਮੁੱਲ ਯੋਗਦਾਨ ਲਈ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਕਿਹਾ, ‘ਮੈਂ ਅੱਜ ਜਿਥੇ ਪਹੁੰਚਿਆ ਹਾਂ, ਉਸ ਦਾ ਸਿਹਰ ਇਸ ਪਿੰਡ ਦੀ ਮਿੱਟੀ ਅਤੇ ਇਸ ਖੇਤਰ ਅਤੇ ਤੁਹਾਡੇ ਸਾਰੇ ਲੋਕਾਂ ਦੇ ਸਨੇਹ ਅਤੇ ਆਸ਼ੀਰਵਾਦ ਨੂੰ ਜਾਂਦਾ ਹੈ।’ 

Have something to say? Post your comment