ਤਿੱਬਤ : ਅਸਲ ਕੰਟਰੋਲ ਰੇਖਾ ਤੋਂ ਫੌਜਾਂ ਪਿੱਛੇ ਹਟਾਉਣ ਦੇ ਸਮਝੌਤੇ ਦੇ ਬਾਵਜ਼ੂਦ ਚੀਨੀ ਫੌਜ ਨੇ ਭਾਰਤੀ ਖੇਤਰ 'ਚ ਦਾਖਲ ਹੋ ਕੇ ਇੱਕ ਵਾਰ ਫਿਰ ਸਰਹੱਦੀ ਵਿਵਾਦ ਨੂੰ ਗਰਮਾ ਦਿੱਤਾ ਹੈ। ਦਰਅਸਲ ਪਹਿਲਾਂ ਕੀਤੇ ਸਮਝੌਤੇ ਨੂੰ ਦਰਕਿਨਾਰ ਕਰਦੇ ਹੋਏ ਅੱਜ ਚੀਨੀ ਫ਼ੌਜੀ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਏ ਹਨ। ਇਥੇ ਦਸ ਦਈਏ ਕਿ ਕਰੀਬ ਦੋ ਸਾਲ ਪਹਿਲਾਂ ਗਲਵਾਨ ਘਾਟੀ 'ਚ ਚੀਨੀ ਫੌਜ ਦਾ ਭਾਰਤੀ ਫੌਜ 'ਤੇ ਕੀਤੇ ਗਏ ਖ਼ਤਰਨਾਕ ਹਮਲੇ ਨਾਲ ਟਕਰਾਅ ਵਾਲੇ ਹਾਲਾਤ ਪੈਦਾ ਹੋ ਗਏ ਸਨ ਫਿਰ ਵੀ ਭਾਰਤ ਨੇ ਸੰਜਮ ਵਰਤਿਆ ਕਮਾਂਡਰ ਪੱਧਰ ਦੀਆਂ ਕਈ ਮੀਟਿੰਗਾਂ ਤੋਂ ਬਾਦ ਮਸਲਾ ਸ਼ਾਂਤ ਹੋਇਆ ਸੀ ਆਖਰਕਾਰ ਦੋਵੇਂ ਮੁਲਕ ਫੌਜਾਂ ਦੀ ਵਾਪਸੀ ਲਈ ਸਹਿਮਤ ਹੋਏ ਸਨ ਪਿਛਲੇ ਮਹੀਨੇ ਵੀ ਸਰਹੱਦ 'ਤੇ ਚੀਨੀ ਫੌਜ ਦੇ ਇਕੱਠੀ ਹੋਣ ਦੀਆਂ ਖਬਰਾਂ ਚਰਚਾ 'ਚ ਰਹੀਆਂ ਜ਼ਰੂਰੀ ਹੈ ਕਿ ਸਮਝੌਤਿਆਂ ਦੀ ਸਹੀ ਢੰਗ ਨਾਲ ਪਾਲਣਾ ਹੋਵੇ। ਚਿੰਤਾ ਵਾਲੀ ਗੱਲ ਇਹ ਹੈ ਕਿ ਚੀਨ ਆਪਣੀ ਕਹੀ ਗੱਲ ਤੋਂ ਵਾਰ-ਵਾਰ ਮੁੱਕਰਦਾ ਆਇਆ ਹੈ, 1962 ਦੇ ਹਮਲੇ ਤੋਂ ਪਹਿਲਾਂ ਇਹੀ ਚੀਨ ਹਿੰਦੀ-ਚੀਨੀ ਭਾਈ-ਭਾਈ ਦਾ ਨਾਅਰਾ ਵੀ ਲਾ ਚੁੱਕਾ ਸੀ ਗਲਵਾਨ ਘਾਟੀ 'ਚ ਸਮਝੌਤੇ ਅਨੁਸਾਰ ਗੋਲੀ ਚਲਾਉਣੀ ਮਨ੍ਹਾ ਸੀ ਪਰ ਚੀਨੀ ਫੌਜੀਆਂ ਨੇ ਕੰਡਿਆਲੀ ਤਾਰ ਵਾਲੇ ਡੰਡੇ ਮਾਰ-ਮਾਰ ਕੇ 20 ਭਾਰਤੀ ਫੌਜੀ ਮਾਰ ਦਿੱਤੇ ਇਸ ਤੋਂ ਬਾਦ ਗੋਲੀ ਚੱਲਣ ਦੀ ਘਟਨਾ ਵੀ ਵਾਪਰੀ ਹੁਣ ਫਿਰ ਸਮਝੌਤੇ ਦੀ ਉਲੰਘਣਾ ਕਰਕੇ ਸਰਹੱਦ ਪਾਰ ਕੀਤੀ ਗਈ ਹੈ ਚੀਨ ਵੱਲੋਂ ਪਹਿਲਾਂ ਵੀ ਲੱਦਾਖ 'ਚ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ ਜੋ ਬਾਦ 'ਚ ਚੀਨ ਨੂੰ ਹਟਾਉਣੀਆਂ ਪਈਆਂ। ਬਿਨਾਂ ਸ਼ੱਕ ਭਾਰਤ ਨੇ ਚੀਨੀ ਫੌਜ ਨੂੰ ਮੁੜਨ ਲਈ ਮਜ਼ਬੂਰ ਕਰਕੇ ਸਖ਼ਤ ਕਦਮ ਚੁੱਕਿਆ ਹੈ ਪਰ ਸਮਝੌਤਿਆਂ ਦੇ ਬਾਵਜ਼ੂਦ ਨਿਯਮਾਂ ਦੀ ਵਾਰ-ਵਾਰ ਉਲੰਘਣਾ ਚੀਨ ਦੀ ਨੀਅਤ 'ਤੇ ਸ਼ੱਕ ਪੈਦਾ ਕਰਦਾ ਹੈ ਚੀਨ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੋ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹਟਦਾ ਹੈ ਤੇ ਵਿਸ਼ਵਾਸ ਬਣਾ ਕੇ, ਮਾਰ ਕਰਦਾ ਹੈ ਦਰਅਸਲ ਇੱਥੇ ਇਸ ਗੱਲ ਵੱਲ ਗੌਰ ਕਰਨੀ ਪਵੇਗੀ ਕਿ ਤਾਕਤਵਰ ਦੁਸ਼ਮਣ ਨਾਲ ਲੜਨਾ ਓਨਾ ਔਖਾ ਨਹੀਂ ਜਿੰਨਾ ਛਲੀ-ਕਪਟੀ ਦੁਸ਼ਮਣ ਨਾਲ ਚੀਨ ਦੀਆਂ ਨੀਤੀਆਂ 'ਚ ਅੰਦਰੂਨੀ ਮਾਰ 'ਤੇ ਜ਼ੋਰ ਜ਼ਿਆਦਾ ਹੈ ਭਾਰਤ ਸਰਕਾਰ ਨੂੰ ਚੀਨ ਦੀ ਤਾਕਤ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਸ ਦੀ ਨੀਅਤ 'ਤੇ ਵੱਧ ਨਜ਼ਰ ਰੱਖਣੀ ਪਵੇਗੀ।