ਗੁਰਦਾਸਪੁਰ : ਵਿਦੇਸ਼ ਜਾਣ ਦੀ ਚਾਹ ਨੇ ਇਕ ਹੋਰ ਗੱਭਰੂ ਦੇ ਸੁਪਨੇ ਚੂਰ ਕਰ ਦਿਤੀ। ਦਰਅਸਲ ਹੁਣ ਇਕ ਗੋਰੀ ਨਾਲ ਮੁੰਡੇ ਵੱਲੋਂ ਬਾਹਰ ਜਾਣ ਲਈ ਸਕੀਮ ਲਗਾਈ ਗਈ ਸੀ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੜਕੇ ਵੱਲੋਂ ਵਿਦੇਸ਼ ਜਾ ਕੇ ਰਹਿਣ ਵਾਸਤੇ ਇੱਕ ਗੋਰੀ ਨਾਲ ਕੰਟਰੈਕਟ ਮੈਰਿਜ ਕਰਵਾਈ ਗਈ ਸੀ। ਜਿਸ ਨੇ ਉਸ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੇ ਵਿਕਰਾਂਤ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਉਸਦਾ ਜਰਮਨ ਰਿਸ਼ਤਾ ਕਰਵਾਏ ਜਾਣ ਦੀ ਗੱਲ ਆਖੀ ਗਈ ਸੀ। ਤਾਂ ਜੋ ਉਹ ਵਿਦੇਸ਼ ਵਿੱਚ ਆ ਕੇ ਰਹਿ ਸਕੇ। ਜਿਸ ਲਈ ਇਕ ਗੋਰੀ ਨਾਲ ਵਿਆਹ ਕਰਵਾਉਣ ਬਦਲੇ 22 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਸਮਝੌਤੇ ਦੇ ਤਹਿਤ ਹੀ 11 ਲੱਖ ਰੁਪਏ ਵਿਕਰਾਂਤ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੇ ਗਏ ਅਤੇ 11 ਲੱਖ ਰੁਪਏ ਜਰਮਨ ਜਾ ਕੇ ਦੇਣ ਦਾ ਇਕਰਾਰ ਕੀਤਾ ਗਿਆ ਸੀ। ਜਿੱਥੇ ਵਿਕਰਾਂਤ ਵੱਲੋਂ ਇਸ ਰਿਸ਼ਤੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ 12 ਲੱਖ ਰੁਪਏ ਦਿੱਤੇ ਗਏ ਉਥੇ ਹੀ ਤਿੰਨ ਵਾਰ ਗੋਰੀ ਦੇ ਭਾਰਤ ਆਉਣ ਜਾਣ ਦਾ ਸਾਰਾ ਖਰਚਾ ਵੱਲੋਂ ਕੀਤਾ ਗਿਆ। ਜਿੱਥੇ ਉਸ ਵੱਲੋਂ ਇਸ ਗੋਰੀ ਨਾਲ ਵਿਆਹ ਕਰਵਾਇਆ ਗਿਆ ਉਥੇ ਹੀ ਸਾਰੇ ਸਬੂਤ ਵੀ ਉਸ ਕੋਲ ਮੌਜੂਦ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਰਾਂਤ ਨੇ ਦੱਸਿਆ ਕਿ ਅੰਬੈਸੀ ਵੱਲੋਂ ਗੋਰੀ ਨੂੰ ਤਿੰਨ ਵਾਰ ਭਾਰਤ ਬੁਲਾਇਆ ਗਿਆ, ਦੋ ਵਾਰ ਨਹੀਂ ਆਈ ਅਤੇ ਤੀਸਰੀ ਵਾਰ ਆਉਣ ਤੇ ਉਸ ਵੱਲੋਂ ਇਸ ਵਿਆਹ ਨੂੰ ਸ਼ੱਕੀ ਕਰਾਰ ਦੇਣ ਕਾਰਨ ਵੀ ਰੱਦ ਕਰ ਦਿੱਤਾ ਗਿਆ। ਵਿਕਰਾਂਤ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਗੁਰਦਾਸਪੁਰ ਵਿੱਚ ਕੀਤੀ ਗਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਵਿਕਰਾਂਤ ਵੱਲੋਂ 18 ਲੱਖ ਰੁਪਏ ਦਾ ਖਰਚਾ ਕੀਤਾ ਜਾ ਚੁੱਕਾ ਹੈ, ਉਸਨੇ ਇਹ ਰਕਮ ਗੋਰੀ ਅਤੇ ਆਪਣੇ ਰਿਸ਼ਤੇਦਾਰਾਂ ਪਾਸੋਂ ਮੰਗੀ ਹੈ ਅਤੇ ਜਿਸ ਕਾਰਨ ਫੋਨ ਅਤੇ ਸੋਸ਼ਲ ਮੀਡੀਆ ਤੋਂ ਉਸ ਨੂੰ ਬਲਾਕ ਕਰ ਦਿੱਤਾ ਗਿਆ ਹੈ।