ਨਵੀਂ ਦਿੱਲੀ: ਦੇਸ਼ ਵਿਚ ਪਟਰੌਲ ਦੀਆਂ ਕੀਮਤਾਂ ਅੱਜ ਲਗਾਤਾਰ ਅਠਵੇਂ ਦਿਨ ਰੀਕਾਰਡ ਸਿਖਰ ’ਤੇ ਟਿਕੀਆਂ ਰਹੀਆਂ। ਡੀਜ਼ਲ ਦੇ ਮੁਲ ਵਿਚ ਵੀ ਲਗਾਤਾਰ 10ਵੇਂ ਦਿਨ ਕੋਈ ਤਬਦੀਲੀ ਨਹੀਂ ਕੀਤੀ ਗਈ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਐਤਵਾਰ ਨੂੰ ਦਿੱਲੀ ਵਿਚ ਪਟਰੌਲ 101.84 ਰੁਪਏ ਪ੍ਰਤੀ ਲਿਟਰ ’ਤੇ ਟਿਕਿਆ ਰਿਹਾ। ਦੇਸ਼ ਦੇ ਦੂਜੇ ਸ਼ਹਿਰਾਂ ਵਿਚ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਦਰਅਸਲ ਵਿਦੇਸ਼ੀ ਮੁਦਰਾ ਦਰਾਂ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਦੇ ਆਧਾਰ ’ਤੇ ਰੋਜ਼ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਤੇਲ ਮਾਰਕਟਿੰਗ ਕੰਪੀਆਂ ਕੀਮਤਾਂ ਦੀ ਸਮੀਖਿਆ ਦੇ ਬਾਅਦ ਰੋਜ਼ਾਨਾ ਪਟਰੌਲ ਅਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪਟਰੌਲੀਅਮ ਅਤੇ ਹਿੰਦੁਸਤਾਨ ਪਟਰੌਲੀਅਮ ਰੋਜ਼ਾਨਾ ਸਵੇਰੇ 6 ਵਜੇ ਦਰਾਂ ਵਿਚ ਸੋਧ ਦਾ ਐਲਾਨ ਕਰਦੀਆਂ ਹਨ।