ਪੰਜਾਬੀ ਸਭਿਆਚਾਰ ਦੀ ਸੇਵਾ ਕਰਕੇ ਪੰਜਾਬੀ ਮਾਂ ਬੋਲੀ ਦਾ ਮਾਨ ਵਧਾ ਰਹੇ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤਕਾਰ ਰਣਜੀਤ ਸਿੰਘ ਰਾਣਾ ਯੂ ਕੇ ਤੇ ਬਾਪੂ ਦੇਵ ਥਰੀਕੇ ਵਾਲੇ ਜੀ ਦੇ ਅਸ਼ੀਰਵਾਦ ਨਾਲ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਆਪਣੀ ਸਾਫ ਸੁਥਰੀ ਗਾਇਕੀ ਰਾਹੀਂ ਆਪਣਾ ਨਾਮ ਚਮਕਾਉਣ ਵਾਲੇ ਗਾਇਕ ਗੁਰਮੀਤ ਮੀਤ ਦੀ ਅਵਾਜ਼ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਗੀਤ 'ਸਰਹੰਦ ਦੀ ਦੀਵਾਰ ਲੈ ਕੇ ਹਾਜ਼ਿਰ ਹੋਏ ਨੇ । ਇਸ ਗੀਤ ਨੂੰ ਰਿਲੀਜ ਕਰਨ ਲਈ ਗਾਇਕ ਗੁਰਮੀਤ ਮੀਤ ਦੇ ਇਗਲੈਡ ਦੀ ਧਰਤੀ ਤੇ ਪਹੁੰਚਣ ਤੇ ਗੀਤਕਾਰ ਰਣਜੀਤ ਸਿੰਘ ਰਾਣਾ ਸਮੈਦਿਕ ਯੂ ਕੇ ਵਾਲੇ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਗੀਤ ਨੂੰ ਪੇਸ਼ ਕੀਤਾ ਗਿਆ ਬਿੰਦਰ ਪ੍ਰੋਡਕਸ਼ਨ ਯੂ ਐੱਸ ਏ, ਅਵਾਜ਼ ਗੁਰਮੀਤ ਮੀਤ, ਇਸ ਗੀਤ ਨੂੰ ਲਿਖਿਆ ਗੀਤਕਾਰ ਰਣਜੀਤ ਸਿੰਘ ਰਾਣਾ ਯੂ ਕੇ , ਨਿਰਮਾਤਾ ਬਿੰਦਰ ਚੱਕਰਾਲੀਆ ਜੀ , ਸੰਗੀਤ ਤਾਰੀ ਬੀਟ ਬਰੇਕਰ ,ਕੈਮਰਾ ਮੈਨ ਨਰੇਸ਼ ਝੱਮਟ, ਚਰਨਜੀਤ ਸਿੰਘ ਢਿੱਲੋਂ, ਪੋਸਟਰ ਸਰਪੰਚ ਹਜਾਰਾਂ ਤੇ ਵੀਡੀਓ ਪਰਮਿੰਦਰ ਵਿਰਦੀ ਜ਼ੀਰੋ ਨਾਈਟ । ਗਾਇਕ ਗੁਰਮੀਤ ਮੀਤ ਨੇ ਇਗਲੈਡ ਤੋ ਇੱਕ ਸੁਨੇਹੇ ਰਾਹੀਂ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਕਲਮ ਦੇ ਧਨੀ ਤੇ ਪੰਜਾਬ ਤੇ ਪੰਜਾਬੀਅਤ ਲਈ ਮਨ ਵਿੱਚ ਗੂੜ੍ਹਾ ਪਿਆਰ ਰੱਖਣ ਵਾਲੇ ਗੀਤਕਾਰ ਰਣਜੀਤ ਸਿੰਘ ਰਾਣਾ ਸਮੈਦਿਕ ਯੂ ਕੇ। ਇਸ ਧਾਰਮਿਕ ਗੀਤ ਨੂੰ ਦੇਸ਼ ਵਿਦੇਸ਼ਾਂ ਵਿੱਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਗੀਤ ਨੂੰ ਬਹੁਤ ਹੀ ਵਧੀਆ ਵੱਖ ਵੱਖ ਖੂਬਸੂਰਤ ਥਾਵਾਂ ਤੇ ਰਿਕਾਰਡਿੰਗ ਕੀਤਾ ਗਿਆ। ਵੱਖ ਵੱਖ ਟੀ ਵੀ ਚੈਨਲਾਂ ਰਾਹੀਂ ਇਸ ਗੀਤ ਨੂੰ ਬਹੁਤ ਹੀ ਵੱਡੇ ਪੱਧਰ ਤੇ ਰਿਲੀਜ ਕਰ ਕੇ ਇਸ ਗੀਤ ਨੂੰ ਦਰਸ਼ਕਾਂ ਤੱਕ ਪਹੁੰਚਦਾ ਕੀਤਾ ਗਿਆ। ਇਸ ਗੀਤ ਨੂੰ ਸਾਰੀ ਹੀ ਟੀਮ ਵੱਲੋਂ ਬਹੁਤ ਹੀਂ ਮਿਹਨਤ ਸਦਕਾ ਤਿਆਰ ਕੀਤਾ ਗਿਆ। ਉਮੀਦ ਹੈ ਕਿ ਤੁਸੀਂ ਪਹਿਲੇ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਪਿਆਰ ਦੇਵੋਗੇ । ਆਉ ਆਪਾਂ ਸਭ ਰਲ ਮਿਲ ਕੇ ਇਸ ਧਾਰਮਿਕ ਗੀਤ ਨੂੰ ਸਭਨਾਂ ਤੱਕ ਪਹੁੰਚਦਾ ਕਰੀਏ।
ਰੇਸ਼ਮ ਸਿੰਘ 9815153111