23 ਸਾਲ ਦੀ ਉਮਰ ਵਿੱਚ ਦੇਸ਼ ਲਈ ਜਾਨ ਨਿਛਾਵਰ ਕਰਨ ਵਾਲੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਨੌਜਵਾਨ ਕਦੇ ਨਾ ਭੁੱਲਣ : ਅਨਮੋਲ ਗਗਨ ਮਾਨ
ਜ਼ਿਲ੍ਹਾ ਪ੍ਰਸ਼ਾਸਨ, ਪ੍ਰੰਪਰਾ ਆਰਟਸ ਅਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰੋਗਰਾਮ
ਐਸ ਏ ਐਸ ਨਗਰ : ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਐੱਸਏਐੱਸ ਨਗਰ, ਪ੍ਰੰਪਰਾ ਆਰਟਸ ਅਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਿਸਾਨ ਵਿਕਾਸ ਚੈਂਬਰ ਵਿਖੇ ਬੀਤੀ ਸ਼ਾਮ "ਗਗਨ ਦਮਾਮਾ ਬਾਜਿਓ" ਨਾਟਕ ਦਾ ਮੰਚਨ ਕੀਤਾ ਗਿਆ। ਇਸ ਸਮਾਗਮ ਵਿੱਚ ਮੈਡਮ ਅਨਮੋਲ ਗਗਨ ਮਾਨ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਪੰਜਾਬ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਐਸ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਰਬਜੀਤ ਕੌਰ ਐੱਸ ਡੀ ਐੱਮ ਮੋਹਾਲੀ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਰਹੇ। ਸਕੂਲੀ ਬੱਚੇ ਅਤੇ ਅਧਿਆਪਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਗਗਨ ਦਮਾਮਾ ਬਾਜਿਓ ਨਾਟਕ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਗਏ ਉਨ੍ਹਾਂ ਦੇ ਯੋਗਦਾਨ ਸੰਘਰਸ਼ ਦੀ ਗਾਥਾ ਸੀ ਇਸ ਨਾਟਕ ਵਿੱਚ ਭਗਤ ਸਿੰਘ ਦਾ ਕਿਰਦਾਰ ਵਰੁਣ ਸ਼ਰਮਾ ਜੋ ਕਿ ਇਸ ਨਾਟਕ ਦੇ ਡਾਇਰੈਕਟਰ ਵੀ ਸਨ ਵੱਲੋਂ ਨਿਭਾਇਆ ਗਿਆ ।
ਇਸ ਨਾਟਕ ਦੇ ਮੰਚਨ ਮਗਰੋਂ ਹਾਜ਼ਰ ਦਰਸ਼ਕਾਂ ਨੂੰ ਭਾਵੁਕ ਅੰਦਾਜ਼ ਚ ਸੰਬੋਧਨ ਕਰਦਿਆਂ ਕੈਬਿਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਸਾਡੇ ਭਾਰਤ ਦੇਸ਼ ਦਾ ਸਭ ਤੋਂ ਵੱਡਾ ਹੀਰੋ ਹੈ ਅਤੇ ਇਹ ਹੀਰੋ ਪੰਜਾਬ ਦਾ ਪੁੱਤ ਸੀ ਜਿਸ ਉੱਤੇ ਸਾਨੂੰ ਸਾਰਿਆ ਨੂੰ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਘਰ ਦੇ ਨਾਲ ਨਾਲ ਇਸ ਦੇਸ਼ ਬਾਰੇ ਵੀ ਸੋਚਣਾ ਚਾਹੀਦਾ ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਹਾਲਾਤਾਂ ਵਿੱਚ ਸੁਧਾਰ ਆਵੇਗਾ।ਉਨਾਂ ਨਾਟਕ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਇਹ ਬਹੁਤ ਵਧੀਆ ਨਾਟਕ ਸੀ ਜੋ ਵੇਖਣ ਵਾਲੇ ਨੂੰ ਅੰਦਰੋਂ ਹੁਲਣਦਾ ਹੈ। ਉਨ੍ਹਾਂ ਕਿਹਾ ਜਿਸ ਸਿਸਟਮ ਨੂੰ ਸੁਧਾਰਨ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਕੁਰਬਾਨੀ ਦਿੱਤੀ ਸੀ ਉਸ ਸਦਕਾ ਅੱਜ ਸਾਡੇ ਕੋਲ ਇੱਕ ਮਜ਼ਬੂਤ ਸੰਵਿਧਾਨ ਹੈ ਜਿਸ ਨਾਲ ਸਾਨੂੰ ਆਪਣੀ ਵੋਟ ਪਾਉਣ ਅਧਿਕਾਰ ਹੈ ਅਤੇ ਸਾਡੇ ਕੋਲ ਅੱਜ ਆਪਣਾ ਆਜ਼ਾਦ ਦੇਸ਼ ਹੈ ਜਿਸਦਾ ਅਸੀ ਨਿੱਘ ਮਾਣ ਰਹੇ ਹਾਂ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਸਿਰਫ ਨਿਗ੍ਹਾ ਰੱਖਣ ਦੀ ਲੋੜ ਹੈ ਅਤੇ ਚਲ ਰਹੇ ਸਿਸਟਮ ਨੂੰ ਸਹੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਜਿਹੜੇ ਜ਼ਿੰਮੇਵਾਰ ਲੋਕ ਪ੍ਰਸ਼ਾਸ਼ਨ ਅਤੇ ਪੋਲੀਟਿਕਸ ਵਿੱਚ ਹਨ ਉਹ ਦੇਸ਼ ਨੂੰ ਬਦਲ ਸਕਦੇ ਹਨ ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਅਤੇ ਪੋਲੀਟਿਕਸ ਦੋਵੇਂ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਇਸ ਦੇਸ਼ ਨੂੰ ਬਦਲਣ ਤੋਂ ਕੋਈ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਰੇਦਾਰ ਬਣ ਨਿਗ੍ਹਾ ਰੱਖਣੀ ਚਾਹੀਦੀ ਹੈ ਅਤੇ ਸਵਾਲ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨਾਟਕ ਵੇਖਣ ਆਏ ਬੱਚਿਆ ਨੂੰ ਕਿਹਾ ਕਿ ਤੁਸੀਂ ਆਉਣ ਵਾਲੇ ਸਮੇਂ ਦਾ ਭਵਿੱਖ ਹੋ, ਤੁਹਾਡੇ ਵਿਚੋਂ ਹੀ ਕਿਸੇ ਨੇ ਸਿਆਸਤਦਾਨ ਕਿਸੇ ਨੇ ਅਫਸਰ ਬਣਨਾ , ਕੁੱਝ ਬਣਨ ਮਗਰੋਂ ਆਪਣੇ ਅੰਦਰੋਂ ਭਗਤ ਸਿੰਘ ਦੀ ਸੋਚ ਨੂੰ ਕਦੇ ਮਰਨ ਨਾ ਦਿਓ।
ਉਨ੍ਹਾਂ ਦੇਸ਼ ਦੇ ਸਾਰੇ ਅਫ਼ਸਰਾਂ ਅਤੇ ਸਿਆਸਤਦਾਨਾਂ ਨੂੰ ਬੇਨਤੀ ਕੀਤੀ ਕਿ ਪਰੀਵਾਰ ਦੇ ਨਾਲ ਨਾਲ ਦੇਸ਼ ਬਾਰੇ ਜ਼ਰੂਰ ਸੋਚਿਆ ਜਾਵੇ, ਇਹ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਘਰ ਵੀ ਤਾਂ ਹੀ ਚੰਗਾ ਲੱਗਦਾ ਜੇਕਰ ਆਲਾ ਦੁਆਲਾ ਚੰਗਾ ਹੋਵੇ। ਉਨਾਂ ਬੱਚਿਆ ਨੂੰ ਚੰਗੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਅਪੀਲ ਕੀਤੀ।
ਅਖੀਰ ਵਿੱਚ ਉਨਾਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾ ਕਿਹਾ ਭਗਤ ਸਿੰਘ ਇਕ ਇਨਸਾਨ ਨੀ ਇਕ ਸੋਚ ਸੀ, ਉਹ ਇਸ ਦੇਸ਼ ਦਾ ਹੀਰੋ ਹੈ। ਉਨ੍ਹਾਂ ਕਿਹਾ ਸਾਨੂੰ ਅੱਜ ਉਨਾਂ ਜਿੰਨਾ ਸੰਘਰਸ਼ ਕਰਨ ਦੀ ਲੋੜ ਨਹੀਂ, ਸਾਨੂੰ ਪੜ੍ਹ ਲਿਖ ਕੇ ਸਿੱਖਿਅਤ ਹੋ ਕੇ, ਇਕ ਸਿਆਣੇ, ਸੂਝਵਾਨ ਨਾਗਰਿਕ ਬਣਨ ਦੀ ਲੋੜ ਹੈ। ਉਨ੍ਹਾਂ ਬੱਚਿਆ ਨੂੰ ਕਿਹਾ ਕਿ ਮੈਂ ਉਮੀਦ ਕਰਦੀ ਆ ਤੁਸੀ ਜਦੋਂ ਆਉਣ ਵਾਲੇ ਭਵਿੱਖ ਵਿੱਚ ਅਫ਼ਸਰ ਅਤੇ ਸਿਆਸਤਦਾਨ ਬਣੋਂਗੇ ਤਾਂ ਇਮਾਨਦਾਰੀ ਦੇ ਨਾਲ ਦੇਸ਼ ਲਈ ਕੰਮ ਕਰੋਗੇ।