Saturday, November 23, 2024
BREAKING NEWS
ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ

Chandigarh

ਪੰਜਾਬ ਸ਼ਹੀਦਾਂ ਨੂੰ ਵਿਲੱਖਣ ਢੰਗ ਨਾਲ ਦੇਵੇਗਾ ਸ਼ਰਧਾਂਜਲੀ : ਲਾਲਜੀਤ ਸਿੰਘ ਭੁੱਲਰ

August 04, 2023 05:36 PM
SehajTimes
ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਹਰ ਪਿੰਡ ਵਿੱਚ ਯਾਦਗਾਰਾਂ ਬਣਾ ਕੇ ਉਨ੍ਹਾਂ ਨੂੰ ਵਿਲੱਖਣ ਤਰੀਕੇ ਨਾਲ ਸ਼ਰਧਾਂਜਲੀ ਦੇਵੇਗਾ। ਉਨ੍ਹਾਂ ਦੱਸਿਆ ਕਿ 9 ਤੋਂ 30 ਅਗਸਤ ਤੱਕ ਚੱਲਣ ਵਾਲੀ ''ਮੇਰੀ ਮਿੱਟੀ-ਮੇਰਾ ਦੇਸ਼'' ਮੁਹਿੰਮ ਤਹਿਤ ਪਿੰਡ ਪੱਧਰ ਤੋਂ ਲੈ ਕੇ ਦਿੱਲੀ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ 'ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ' ਦੀ ਸਮਾਪਤੀ ਵਜੋਂ ਦੇਸ਼-ਵਿਆਪੀ 'ਮੇਰੀ ਮਿੱਟੀ-ਮੇਰਾ ਦੇਸ਼' ਮੁਹਿੰਮ ਉਲੀਕੀ ਜਾ ਰਹੀ ਹੈ ਜਿਸ ਤਹਿਤ ਦੇਸ਼ ਲਈ ਆਪਾ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ, ਡਿਊਟੀ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਸੁਰੱਖਿਆ ਕਰਮੀਆਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਸੂਬੇ ਦੇ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ 9 ਅਗਸਤ ਤੋਂ 15 ਅਗਸਤ ਤੱਕ ਪੰਚਾਇਤ ਤੇ ਪਿੰਡ ਪੱਧਰ 'ਤੇ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਅਤੇ ਹਰੇਕ ਪਿੰਡ ਦੇ ਸ਼ਹੀਦਾਂ ਅਤੇ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਯਾਦਗਾਰਾਂ ਬਣਾਈਆਂ ਜਾਣਗੀਆਂ, ਜਿੱਥੇ ਪਿੰਡ ਦੇ ਸਾਰੇ ਮਹਾਨ ਯੋਧਿਆਂ ਦੇ ਨਾਮ ਉਕਰੇ ਜਾਣਗੇ। ਇਸ ਦੇ ਨਾਲ ਹੀ ਪੰਚਾਇਤਾਂ ਵੱਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਵਾਰਸਾਂ, ਰੱਖਿਆ ਸੇਵਾਵਾਂ, ਸੀ.ਏ.ਪੀ.ਐਫ. ਤੇ ਸੂਬਾ ਪੁਲਿਸ ਦੇ ਸੇਵਾ-ਮੁਕਤ ਜਵਾਨਾਂ ਤੇ ਬਹਾਦਰਾਂ ਯੋਧਿਆਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਏ ਜਾਣਗੇ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਸਮਾਗਮ ਦੌਰਾਨ ਪਿੰਡ ਵਾਸੀ ਆਪਣੇ ਪਿੰਡ ਦੀ ਮਿੱਟੀ ਹੱਥਾਂ ਵਿੱਚ ਲੈ ਕੇ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਹਰੇਕ ਪਿੰਡ ਵਿੱਚ 75 ਬੂਟੇ ਲਗਾਏ ਜਾਣਗੇ। ਲੋਕ ਆਪਣੇ ਹੱਥਾਂ ਵਿੱਚ ਮਿੱਟੀ ਲੈ ਕੇ ਸਹੁੰ ਚੁੱਕਦੇ ਹੋਏ ਸੈਲਫੀ ਲੈਣਗੇ ਅਤੇ ਇਸ ਨੂੰ ਸਮਰਪਿਤ ਵੈੱਬਸਾਈਟ 'ਤੇ ਅਪਲੋਡ ਕਰਨਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰੇਕ ਪੰਚਾਇਤ/ਪਿੰਡ ਤੋਂ ਇਕੱਤਰ ਕੀਤੀ ਗਈ ਮਿੱਟੀ ਨੂੰ ਨੌਜਵਾਨ ਵਲੰਟੀਅਰਾਂ ਅਤੇ ਹੋਰ ਵਿਅਕਤੀਆਂ ਵੱਲੋਂ ਬਲਾਕ ਪੱਧਰ ਤੱਕ ਲਿਜਾਇਆ ਜਾਵੇਗਾ। ਬਲਾਕ ਪੱਧਰ ਤੋਂ ਸਾਰੀਆਂ ਪੰਚਾਇਤਾਂ/ਪਿੰਡਾਂ ਦੀ ਮਿੱਟੀ ਵਾਲੇ ਕਲਸ਼ਾਂ ਨੂੰ ਕੌਮੀ ਰਾਜਧਾਨੀ ਵਿਖੇ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਦੇ ਆਖ਼ਰੀ ਹਫ਼ਤੇ ਦਿੱਲੀ ਦੇ ਕਰਤੱਵ ਪੱਥ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਦੇਸ਼ ਭਰ ਵਿੱਚੋਂ ਲਿਆਂਦੀ ਗਈ ਮਿੱਟੀ ਨਾਲ ਇੱਕ ਯਾਦਗਾਰ ਬਣਾਈ ਜਾਵੇਗੀ ਅਤੇ ਵਿਲੱਖਣ ਬਗੀਚਾ ਤਿਆਰ ਕੀਤਾ ਜਾਵੇਗਾ ਅਤੇ ਇਸ ਬਗੀਚੇ ਵਿੱਚ ਦੇਸੀ ਬੂਟੇ ਲਗਾਏ ਜਾਣਗੇ।

Have something to say? Post your comment

 

More in Chandigarh

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼

ਜੀਰਕਪੁਰ ਵਿਖੇ ਚੋਰਾਂ ਵੱਲੋਂ ਵੱਖ ਵੱਖ ਥਾਵਾਂ ਤੋਂ ਲੱਖਾਂ ਰੁਪਏ ਦਾ ਸਮਾਨ ਤੇ ਨਗਦੀ ਚੋਰੀ

ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਨਗਰ ਸੁਧਾਰ ਟਰੱਸਟਾਂ ਦੇ ਲੰਬਿਤ ਮਾਮਲੇ ਤੁਰੰਤ ਹੱਲ ਕੀਤੇ ਜਾਣ: ਡਾ ਰਵਜੋਤ ਸਿੰਘ

ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ

ਡਾ. ਬਲਜੀਤ ਕੌਰ ਵੱਲੋਂ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਤੇਜ਼ ਕਰਨ ਦੇ ਹੁਕਮ

ਸੰਧਵਾਂ ਨੇ ਪਾਰਟੀ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ‘ਤੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਦਿੱਤੀ ਵਧਾਈ

ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਰੋਕਣ ਲਈ ਇੱਕ ਹੋਰ ਪਹਿਲਕਦਮੀ

ਪਿੰਡ ਘੁੰਗਰਾਲੀ ਦੇ ਵਸਨੀਕਾਂ ਨੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਸੁਚੱਜੇ ਹੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਪੀ.ਐੱਮ.ਆਈ.ਡੀ.ਸੀ. ਵੱਲੋਂ ਹੁਡਕੋ ਨਾਲ ਆਪਣੀ ਸਹਿਮਤੀ ਦਾ ਸਮਝੌਤਾ ਸਹੀਬੱਧ