ਸਟਰੀਟ ਫੂਡ, ਜੰਕ ਫੂਡ ਅਤੇ ਫਾਸਟ ਫੂਡ ਬਣਾਉਣ ਲਈ ਜ਼ਿਆਦਾਤਰ ਮੈਦਾ ਵਰਤਿਆ ਜਾ ਰਿਹਾ ਹੈ। ਮੈਦੇ ਦੀਆਂ ਬਣੀਆਂ ਚੀਜ਼ਾਂ ਖਾਣ ਵਾਲੇ ਲੋਕ ਵੀ ਜਾਣਦੇ ਹਨ ਕਿ ਇਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਪਰ ਫਿਰ ਵੀ ਉਹ ਇਸ ਨੂੰ ਖਾਂਦੇ ਹਨ, ਕਿਉਂਕਿ ਇਸ ਤੋਂ ਬਣੀਆਂ ਖਾਣ ਵਾਲੀਆਂ ਚੀਜ਼ਾਂ ਮਸਾਲੇਦਾਰ ਅਤੇ ਖਾਣ ਵਿੱਚ ਵੀ ਵਧੀਆਂ ਲੱਗਦੀਆ ਹਨ।ਯਾਨੀ ਕਿ ਲੋਕ ਸਵਾਦ ਦੀ ਖ਼ਾਤਰ ਸਿਹਤ ਨੂੰ ਖ਼ਰਾਬ ਕਰਕੇ ਰੱਖ ਦਿੰਦੇ ਹਨ।
ਅੱਜ ਕੱਲ ਫੈਕਟਰੀਆਂ ਵਿੱਚ ਮੈਦਾ ਬਣ ਰਿਹਾ ਹੈ। ਮੈਦੇ ਨੂੰ ਇੱਕ ਡੂੰਘਾ ਚਿੱਟਾ ਰੰਗ ਦੇਣ ਲਈ ਬੈਂਜੋਇਲ ਪਰਆਕਸਾਈਡ ਵਰਗੇ ਹਾਨੀਕਾਰਕ ਰਸਾਇਣਾਂ ਨਾਲ ਬਲੀਚ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਮੈਦੇ ਨੂੰ ਹੋਰ ਨਰਮ ਬਣਾਉਣ ਲਈ 'ਐਲੋਕਸਨ' ਨਾਂ ਦਾ ਕੈਮੀਕਲ ਵੀ ਪਾਇਆ ਜਾ ਰਿਹਾ ਹੈ। ਜਦੋਂ ਤੁਸੀਂ ਅਜਿਹੇ ਮੈਦੇ ਦਾ ਸੇਵਨ ਕਰਦੇ ਹੋ, ਤਾਂ ਇਹ ਰਸਾਇਣ ਤੁਹਾਡੇ ਸਰੀਰ ਵਿੱਚ ਦਾਖਲ ਹੋ ਕੇ ਤੁਹਾਡੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ।
ਮੈਦਾ ਮਨੁੱਖੀ ਸਿਹਤ ਲਈ ਬਿਲਕੁਲ ਵੀ ਫਾਇਦੇਮੰਦ ਨਹੀਂ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨੂੰ ਖਾਣ ਨਾਲ ਸਰੀਰ ਨੂੰ ਪੋਸ਼ਣ ਨਹੀਂ ਮਿਲਦਾ। ਇਸ ਦਾ ਸਿੱਧਾ ਅਸਰ ਇਮਿਊਨਿਟੀ 'ਤੇ ਪੈਂਦਾ ਹੈ ਅਤੇ ਜੇਕਰ ਇਮਿਊਨਿਟੀ ਕਮਜ਼ੋਰ ਹੋ ਜਾਵੇ ਤਾਂ ਸਰੀਰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।