ਪੰਜਾਬ ‘ਚ ਹੜਾਂ ਦੇ ਪਾਣੀ ਨੇ ਕਈ ਲੋਕਾਂ ਦੇ ਘਰ ਢਹਿ ਢੇਰੀ ਕਰ ਦਿੱਤੇ ਹਨ। ਕਈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਜਿਸ ਨਾਲ ਹੜ੍ਹ ਪੀੜਤਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।ਹਲਕਾ ਪੱਟੀ ਦੇ ਪਿੰਡ ਭਉਵਾਲਾ ‘ਚ ਜਿਵੇਂ ਹੀ ਬਜ਼ੁਰਗ ਕਿਸਾਨ ਆਪਣੀ ਫਸਲ ਦੇਖਣ ਲਈ ਗਿਆ ਤਾਂ ਸਤਲੁਜ ਦੇ ਪਾਣੀ ਨਾਲ ਡੁੱਬੀ ਸਾਰੀ ਫਸਲ ਦੇਖ ਕੇ ਬਜ਼ੁਰਗ ਕਿਸਾਨ ਦੀ ਆਪਣੇ ਖੇਤਾਂ ਵਿੱਚ ਹੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਮੁਤਾਬਿਕ ਉਹਨਾਂ ਦੇ ਪਰਿਵਾਰ ਉੱਤੇ ਪਹਿਲਾਂ ਤੋਂ ਹੀ ਕਰੀਬ 7 ਲੱਖ ਦਾ ਕਰਜ਼ਾ ਸੀ ਅਤੇ ਬੈਂਕ ਵਾਲੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਹੁਣ ਜਦੋਂ ਉਹਨਾਂ ਦੀ ਫ਼ਸਲ ਵੀ ਹੜ੍ਹ ਦੇ ਪਾਣੀ ਨਾਲ ਮਾਰੀ ਗਈ ਤਾਂ ਬਜ਼ੁਰਗ ਕਿਸਾਨ ਡਿਪਰੈਸ਼ਨ ‘ਚ ਆ ਗਿਆ ਅਤੇ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਸਿਰ ਚੜਿਆ ਕਰਜ਼ਾ ਉਤਾਰਿਆ ਜਾ ਸਕੇ।