ਪੰਜਾਬ ਦੇ ਖੇਤਾਂ ਤੇ ਘਰਾਂ ਵਿੱਚ ਅਮਰੂਦ ਲੱਗੇ ਹੋਏ ਅਕਸਰ ਵੇਖੇ ਜਾਂਦੇ ਹਨ। ਪੰਜਾਬ ਦੀ ਮਿੱਟੀ ਵਿੱਚ ਅਮਰੂਦ ਭਰੂਪਰ ਹੁੰਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਇਸ ਫਲ ਦੇ ਗੁਣ ਸੇਬਾਂ ਨੂੰ ਵੀ ਮਾਤ ਪਾਉਂਦੇ ਹਨ। ਦਰਅਸਲ ਅਮਰੂਦ ਖਾਣ ਵਿੱਚ ਜਿੰਨਾ ਸਵਾਦਿਸ਼ਟ ਹੈ, ਓਨਾ ਹੀ ਇਸ ਦੇ ਸਿਹਤ ਲਈ ਫਾਇਦੇ ਵੀ ਹਨ। ਇਸ 'ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਸਿਹਤ ਮਾਹਿਰਾਂ ਮੁਤਾਬਕ ਅਮਰੂਦ ਵਿੱਚ ਫਾਈਬਰ, ਲਾਇਕੋਪੀਨ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਅਮਰੂਦ ਇਮਿਊਨਿਟੀ ਵਧਾਉਂਦਾ, ਇਸ ਫਲ ਨੂੰ ਖਾਣ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਹਾਡੇ ਅੰਦਰ ਵੀ ਬੈਡ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ। ਅਮਰੂਦ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਅਮਰੂਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।