ਦੇਸ਼ ਵਿੱਚ ਖਸਖਸ ਖਾਣੇ ਦੇ ਅਹਿਮ ਹਿੱਸੇ ਵੱਜੋਂ ਜਾਣੀ ਜਾਂਦੀ ਹੈ। ਇਹ ਕਿਸੇ ਨਾ ਕਿਸੇ ਰੂਪ ਵਿੱਚ ਭੋਜਨ ਵਿੱਚ ਵਰਤੀ ਜਾਂਦੀ ਹੈ। ਇਸਨੂੰ ਬਰੈੱਡ,ਪੇਸਟਰੀ, ਕੜੀ ਜਾਂ ਸਲਾਦ ਵਿੱਚ ਪਾਉਣ ਨਾਲ ਸਵਾਦ ਹੀ ਬਦਲ ਜਾਂਦਾ ਹੈ। ਖਸਖਸ ਦੀ ਖੀਰ ਬੰਗਾਲ ਵਿੱਚ ਬੜੇ ਚਾਅ ਨਾਲ ਖਾਧੀ ਜਾਂਦੀ ਹੈ
ਖਸਖਸ ਲਗਭਗ ਹਰ ਕਿਸੇ ਦੀ ਰਸੋਈ ਵਿੱਚ ਮਿਲ ਜਾਂਦੀ ਹੈ ਪਰ ਅਸੀਂ ਇਸਦੇ ਗੁਣਾਂ ਬਾਰੇ ਬਹੁਤ ਘੱਟ ਜਾਣਦੇ ਹਾਂ। ਵਿਅੰਜਨ ਦੇ ਨਾਲ, ਇਹ ਇੱਕ ਦਵਾਈ ਦੇ ਤੌਰ ਤੇ ਵਿਆਪਕ ਤੌਰ ਤੇ ਵਰਤੀ ਜਾਂਦੀ ਹੈ। ਇਸ ‘ਚ ਇੰਨੇ ਪੌਸ਼ਟਿਕ ਤੱਤ ਹੁੰਦੇ ਹਨ ਕਿ ਜੇਕਰ ਖਸਖਸ ਨੂੰ ਨਿਯਮਿਤ ਤੌਰ ‘ਤੇ ਖਾਧਾ ਜਾਵੇ ਤਾਂ ਕਈ ਬੀਮਾਰੀਆਂ ਨੇੜੇ ਵੀ ਨਹੀਂ ਆਉਣਗੀਆਂ।
ਖਸਖਸ ਖਾਸ ਕਿਉਂ ਹੈ, ਆਓ ਅੱਜ ਇਸ ਬਾਰੇ ਗੱਲ ਕਰਦੇ ਹਾਂ
ਪੋਸਤ ਦੇ ਛੋਟੇ ਦਾਣਿਆਂ ਵਿੱਚ ਬਹੁਤ ਗੁਣ ਹੁੰਦੇ ਹਨ। ਇਸ ਨੂੰ ਕੱਚਾ ਜਾਂ ਭੁੰਨ ਕੇ ਖਾਣਾ, ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹ ਪ੍ਰੋਟੀਨ ਅਤੇ ਫਾਈਬਰ ਦੇ ਨਾਲ-ਨਾਲ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।