ਬਰਨਾਲਾ- 67ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਅੱਜ ਜਿਲ੍ਹਾ ਬਰਨਾਲਾ ਦੀਆਂ ਗਰਮ ਰੁੱਤ ਜਿਲ੍ਹਾ ਪੱਧਰੀ ਖੇਡਾਂ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਵਿੱਚ ਸ਼ੁਰੂ ਹੋ ਗਈਆਂ ਹਨਇਹਨਾਂ ਖੇਡਾਂ ਦੀ ਸ਼ੁਰੂਆਤ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਨੇ ਬਡਬਰ ਵਿਖੇ ਲੜਕੀਆਂ ਦੇ ਵਾਲੀਬਾਲ ਮੁਕਾਬਲੇ ਸ਼ੁਰੂ ਕਰਵਾ ਕੇ ਕੀਤੀ,ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਦੀ ਜਿੱਥੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਜਰੂਰੀ ਹਨ, ਉੱਥੇ ਵਿਅਕਤੀ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰਦੀਆਂ ਹਨ। ਉਹਨਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ।
ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਹੋਏ ਲੜਕੀਆਂ ਦੇ ਅੰਡਰ 14 ਸਾਲ ਸਸਸ ਸਕੂਲ ਬਡਬਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਅਸਪਾਲ ਨੇ ਦੂਜਾ ਅੰਡਰ 17 ਸਾਲ ਵਿੱਚ ਸਸਸ ਸਕੂਲ ਬਡਬਰ ਨੇ ਪਹਿਲਾ, ਸਸਸ ਸਕੂਲ ਪੱਖੋ ਕਲਾਂ ਨੇ ਦੂਜਾ, ਅੰਡਰ 19 ਸਾਲ ਵਿੱਚ ਸਸਸ ਸਕੂਲ ਬਡਬਰ ਨੇ ਪਹਿਲਾ, ਸਸਸ ਸਕੂਲ ਪੱਖੋ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ ਹੈ,ਲੜਕੀਆਂ ਦੇ ਸਕੇਟਿੰਗ 500 ਮੀਟਰ ਕੁਆਰਡ ਈਵੈਂਟ ਦੇ ਅੰਡਰ 14 ਸਾਲ ‘ਚ ਬੀ.ਬੀ.ਐਮ. ਬਰਨਾਲਾ, ਵਾਈ.ਐਸ. ਹੰਡਿਆਇਆ, ਅੰਡਰ 17 ਸਾਲ‘ਚ ਜੀ.ਐਸ. ਸਕੂਲ ਧੌਲਾ, ਸਸਸ ਸਕੂਲ ਰੂੜੇਕੇ ਕਲਾਂ, ਅੰਡਰ 19 ਸਾਲ ਵਿੱਚ ਸਸਸ ਸਕੂਲ ਰੂੜੇਕੇ ਕਲਾਂ ਤੇ ਜਿਪਸ ਭਦੌੜ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ।