ਫਲਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਕਈ ਵਾਰ ਲੋਕ ਫਲਾਂ ਨੂੰ ਛਿੱਲ ਕੇ ਖਾਂਦੇ ਹਨ ਪਰ ਕੁਝ ਫਲਾਂ ਨੂੰ ਛਿੱਲ ਕੇ ਖਾਣ ਨਾਲ ਉਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਛਿਲਕਿਆਂ 'ਚ ਖਣਿਜ, ਵਿਟਾਮਿਨ, ਫਾਈਬਰ ਆਦਿ ਵੀ ਹੁੰਦੇ ਹਨ, ਜੋ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਾਣੋ, ਕਿਹੜੇ ਫਲਾਂ ਦਾ ਛਿਲਕਾ ਹਟਾਏ ਬਿਨਾਂ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਸੇਬ, ਆੜੂ, ਕੀਵੀ, ਖੀਰਾ, ਨਾਸ਼ਪਾਤੀ ਨੂੰ ਛਿਲਕੇ ਨਾਲ ਖਾਣ ਦੇ ਕਾਫੀ ਜ਼ਿਆਦਾ ਫਾਇਦੇ ਹੁੰਦੇ ਹਨ। ਜੇਕਰ ਗੱਲ ਕਰੀਏ ਸੇਬ ਦੀ ਤਾਂ ਇਸ ਦੇ ਛਿਲਕੇ ਵਿੱਚ ਫਲਾਂ ਨਾਲੋਂ ਜ਼ਿਆਦਾ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ। ਫਾਈਬਰ ਖੂਨ ਦੀਆਂ ਨਾੜੀਆਂ ਵਿਚ ਕੋਲੈਸਟ੍ਰੋਲ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ। ਨਾਲ ਹੀ, ਸੇਬ ਦੇ ਛਿਲਕੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਅਤੇ ਫੇਫੜਿਆਂ ਦੇ ਕੰਮਕਾਜ ਵਿੱਚ ਸੁਧਾਰ ਕਰਦੇ ਹਨ। ਸੇਬ ਦੇ ਛਿਲਕੇ ਵਿੱਚ ਆਇਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਕੁਝ ਲੋਕ ਛਿਲਕਾ ਉਤਾਰ ਕੇ ਸੇਬ ਖਾਂਦੇ ਹਨ। ਅਜਿਹਾ ਕਰਨਾ ਬਿਲਕੁਲ ਵੀ ਸਿਹਤਮੰਦ ਨਹੀਂ ਹੈ। ਸੇਬ ਦੇ ਛਿਲਕੇ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਸੇਬ ਨੂੰ ਆਮ ਤੌਰ 'ਤੇ ਛਿਲਕੇ ਦੇ ਨਾਲ ਹੀ ਖਾਣਾ ਚਾਹੀਦਾ ਹੈ। ਫਲ ਖਾਣਾ ਸਿਹਤਮੰਦ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ।