ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਜਲਦੀ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੇ ਹਨ। ਅੱਜ ਅਸੀਂ ਜਾਣਾਂਗੇ ਕੁਝ ਅਜਿਹੀਆਂ ਹੀ ਬੁਰੀਆਂ ਆਦਤਾਂ ਬਾਰੇ ਜੋ ਜਵਾਨ ਉਮਰ ਵਿੱਚ ਹੀ ਬੁਢਾਪੇ ਵੱਲ ਲੈ ਜਾਂਦੀਆਂ ਹਨ। ਇਨ੍ਹਾਂ ਗਲਤ ਆਦਤਾਂ ਕਾਰਨ ਉਮਰ ਦੇ ਅਨੁਪਾਤ ਵਿੱਚ ਜਵਾਨੀ ਤੇਜ਼ੀ ਨਾਲ ਘਟਣ ਲੱਗਦੀ ਹੈ।
ਸ਼ਰਾਬ ਦਵਾਈ ਤੇ ਜ਼ਹਿਰ ਦੋਵਾਂ ਦਾ ਕੰਮ ਕਰਦੀ- ਡਾਕਟਰ
ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਵਾਈ ਤੇ ਜ਼ਹਿਰ ਦੋਵਾਂ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਇਸ ਨੂੰ ਬਹੁਤ ਹੀ ਸੀਮਤ ਮਾਤਰਾ ਵਿੱਚ ਲੈ ਰਹੇ ਹੋ ਤਾਂ ਇਹ ਇੱਕ ਦਵਾਈ ਦਾ ਕੰਮ ਕਰ ਸਕਦੀ ਹੈ। ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੋ ਜਾਂਦਾ ਹੈ। ਖੰਘ, ਜ਼ੁਕਾਮ, ਬੁਖਾਰ ਆਦਿ ਨਹੀਂ ਹੁੰਦਾ। ਦੂਜੇ ਪਾਸੇ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਗਰ ਤੇ ਗੁਰਦੇ ਦੀ ਕਮਜ਼ੋਰੀ ਕਾਰਨ ਥਕਾਵਟ ਹੋਣ ਲੱਗਦੀ ਹੈ। ਇਸ ਕਰਕੇ ਸਰੀਰਕ ਕਮਜ਼ੋਰੀ ਹੁੰਦੀ ਹੈ ਤੇ ਜਵਾਨੀ ਵਿੱਚ ਹੀ ਬੁਢਾਪਾ ਨਜ਼ਰ ਆਉਣ ਲੱਗਦਾ ਹੈ।
ਲੋੜੀਂਦੀ ਨੀਂਦ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦਾ ਅਸਰ ਸਰੀਰਕ ਤੌਰ 'ਤੇ ਦੇਖਿਆ ਜਾ ਸਕਦਾ ਹੈ। ਤੰਦਰੁਸਤ ਰਹਿਣ ਲਈ ਵਿਅਕਤੀ ਨੂੰ 7-8 ਘੰਟੇ ਸੌਣਾ ਚਾਹੀਦਾ ਹੈ। ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਇਸ ਨਾਲ ਡਾਰਕ ਸਰਕਲ ਹੋ ਜਾਂਦੇ ਹਨ। ਚਿਹਰੇ 'ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਚਮੜੀ ਬੁੱਢੀ ਲੱਗਣ ਲੱਗਦੀ ਹੈ।
ਪੌਸ਼ਟਿਕ ਤੱਤ ਦੀ ਭੂਮਿਕਾ
ਫਿੱਟ ਰਹਿਣ ਲਈ ਤੁਹਾਨੂੰ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ। ਪੋਸ਼ਕ ਤੱਤਾਂ ਦੀ ਮੌਜੂਦਗੀ ਕਾਰਨ ਖੂਨ ਦੀ ਸਪਲਾਈ ਠੀਕ ਰਹਿੰਦੀ ਹੈ। ਦਿਮਾਗ ਸਰਗਰਮ ਰਹਿੰਦਾ ਹੈ। ਰਿਪੋਰਟਾਂ ਮੁਤਾਬਕ ਜੋ ਲੋਕ ਸੰਤੁਲਿਤ ਖੁਰਾਕ ਦਾ ਪਾਲਣ ਨਹੀਂ ਕਰਦੇ ਤਾਂ ਇਸ ਦਾ ਅਸਰ ਉਮਰ 'ਤੇ ਦਿਖਾਈ ਦੇਣ ਲੱਗਦਾ ਹੈ। ਬੁਢਾਪਾ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ।
ਚਾਹ ਤੇ ਕੌਫੀ ਵੀ ਮਾੜੇ
ਬੁਹਤੇ ਲੋਕ ਚਾਹ ਤੇ ਕੌਫੀ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦਾ ਅਸਰ ਸਰੀਰ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਚਾਹ ਤੇ ਕੌਫੀ ਵਿੱਚ ਕੈਫੀਨ ਤੇ ਟੈਨਿਨ ਪਾਇਆ ਜਾਂਦਾ ਹੈ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚਿੰਤਾ ਤੋਂ ਬਚੋ
ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਬੇਲੋੜੇ ਤਣਾਅ ਦਾ ਅਨੁਭਵ ਕਰਦੇ ਹਨ। ਪਰਿਵਾਰ, ਪੜ੍ਹਾਈ, ਕੰਮ, ਵਿਆਹ ਤੇ ਹੋਰ ਗੱਲਾਂ ਕਰਕੇ ਤਣਾਅ ਹੌਲੀ-ਹੌਲੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਡਿਪਰੈਸ਼ਨ ਤੇ ਚਿੰਤਾ ਕਾਰਨ ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਹਨ। ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਬੇਲੋੜੀ ਚਿੰਤਾ, ਉਦਾਸੀ ਤੋਂ ਬਚਣਾ ਚਾਹੀਦਾ ਹੈ।