ਪਰਿਵਾਰ ਨਾਲ ਹਜਾਰਾਂ ਸਾਥੀਆਂ ਸਮੇਤ ਸਕੇ ਸਬੰਧੀਆਂ ਵੱਲੋਂ ਅਪਣੇ ਮਹਿਬੂਬ ਆਗੂ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਵਿਦਾਇਗੀ
ਮਾਲੇਰਕੋਟਲਾ : ਬੀਤੇ ਦਿਨ ਅਚਾਨਕ ਦਿਮਾਗ ਦੀ ਨਾੜੀ ਫਟਣ ਕਾਰਨ ਪਿੰਡ ਬਿੰਝੋਕੀ ਕਲਾਂ ਦੇ ਮੌਯੂਦਾ ਸਰਪੰਚ ਬਿਜਲੀ ਮੁਲਾਜ਼ਮਾਂ ਅਤੇ ਟਰੇਡ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਰਣਜੀਤ ਸਿੰਘ ਬਿੰਝੋਕੀ, ਮਾਲੇਰਕੋਟਲਾ ਦੇ ਹਲੀਮਾਂ ਹਸਪਤਾਲ ਵਿੱਚ ਸਦੀਵੀਂ ਵਿਛੋੜਾ ਦੇ ਗਏ ,ਸਾਥੀ ਬਿੰਝੋਕੀ 31 ਅਕਤੂਬਰ ਨੂੰ ਸਵੇਰੇ 8 ਕੁ ਵਜੇ ਅਪਣੇ ਘਰ ਹੀ ਸਨ ਜਦੋਂ ਅਚਾਨਕ ਬਰੇਨ ਦਾ ਅਟੈਕ ਹੋ ਗਿਆ,ਪਰਿਵਾਰ ਵੱਲੋਂ ਤੁਰੰਤ ਮਾਲੇਰਕੋਟਲਾ ਹਲੀਮਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਲੁਧਿਆਣਾ ਵੱਡੇ ਹਸਪਤਾਲ ਵਿੱਚ ਲਿਜਾਣ ਦੀ ਸਲਾਹ ਦਿੱਤੀ ਪਰਿਵਾਰ ਵੱਲੋਂ ਤੁਰੰਤ ਸੀ ਐਮ ਸੀ ਲੁਧਿਆਣਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਚੈਕ ਕਰਨ ਉਪਰੰਤ ਮਾੜੀ ਖਬਰ ਦਿੱਤੀ ਕਿ ਖੂਨ ਵਗਣ ਨਾਲ ਦਿਮਾਗ ਡੈਡ ਹੋ ਗਿਆ ਹੈ ਬਚਣ ਦੀ ਸੰਭਾਵਨਾ ਖਤਮ ਹੋ ਗਈ ਹੈ ਕਿਸੇ ਨੇੜਲੇ ਹਸਪਤਾਲ ਜਿੱਥੇ ਵੈਟੀਂਲੇਟਰ ਦਾ ਪ੍ਰਬੰਧ ਹੋਵੇ ਓਥੇ ਰੱਖ ਲਿਆ ਜਾਵੇ,ਮਾਲੇਰਕੋਟਲਾ ਦੇ ਹਲੀਮਾਂ ਹਸਪਤਾਲ ਵਿੱਚ ਸਾਥੀ ਰਣਜੀਤ ਸਿੰਘ ਬਿੰਝੋਕੀ ਨੇ ਆਖਰੀ ਸਾਹ ਲਿਆ !ਸਾਥੀ ਬਿੰਝੋਕੀ ਦਾ ਅੰਤਿਮ ਸੰਸਕਾਰ ਪਿੰਡ ਬਿੰਝੋਕੀ ਕਲਾਂ ਵਿਖੇ ਅੱਜ ਕੀਤਾ ਗਿਆ।ਕਾਮਰੇਡ ਰਣਜੀਤ ਸਿੰਘ ਬਿੰਝੋਕੀ ਪਿੰਡ ਬਿੰਝੋਕੀ ਕਲਾਂ ਦੇ ਮੌਯੂਦਾ ਸਰਪੰਚ ਸਨ ਉਹ ਅਪਣੇ ਪਿੱਛੇ ਪਤਨੀ ਸੁਖਵਿੰਦਰ ਕੌਰ ਇੱਕ ਪੁੱਤਰ ਮਨਦੀਪ ਸਿੰਘ,ਨੂੰਹ ਅਤੇ ਇੱਕ ਪੋਤਰੀ,ਪੋਤੇ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਹਨ,ਇਸ ਮੌਕੇ ਸੀ ਪੀ ਆਈ ਮਾਲੇਰਕੋਟਲਾ ਵੱਲੋਂ ਕਾਮਰੇਡ ਰਣਜੀਤ ਸਿੰਘ ਬਿੰਝੋਕੀ ਦੀ ਦੇਹ ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਸਮੇਤ ਪਾਰਟੀ ਆਗੂਆਂ ਨੇ ਪਾਰਟੀ ਦਾ ਲਾਲ ਝੰਡਾ ਪਾਕੇ ਅੰਤਿਮ ਵਿਦਾਇਗੀ ਦਿੱਤੀ ਹਾਜਰ ਸਾਥੀਆਂ ਵੱਲੋਂ ਕਾਮਰੇਡ ਰਣਜੀਤ- ਅਮਰ ਰਹੇ,ਕਾ.ਬਿੰਝੋਕੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ,ਦੇ ਨਾਹਰਿਆਂ ਨਾਲ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ, ਕਾਮਰੇਡ ਰਣਜੀਤ ਸਿੰਘ ਬਿੰਝੋਕੀ ਦੀ ਚਿਖਾ ਨੂੰ ਅਗਨੀ ਕਾਮਰੇਡ ਦੇ ਪੁੱਤਰ ਮਨਦੀਪ ਸਿੰਘ ਨੇ ਦਿੱਤੀ।ਇਸ ਮੌਕੇ ਜ਼ਿਲਾ ਸੀਪੀਆਈ ਮਾਲੇਰਕੋਟਲਾ ਦੇ ਕਨਵੀਨਰ ਕਾਮਰੇਡ ਭਰਪੂਰ ਸਿੰਘ ਬੂਲਾਪੁਰ,ਜਿਲਾ ਸੰਗਰੂਰ ਦੇ ਪਾਰਟੀ ਸਕੱਤਰ ਕਾਮਰੇਡ ਸੁਖਦੇਵ ਸਰਮਾਂ,ਪਸਸਫ (1680)ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸੂਬਾ ਸਕੱਤਰ ਗੁਰਧਿਆਨ ਸਿੰਘ,ਸੂਬਾਈ ਆਗੂ ਹਰਭਜਨ ਸਿੰਘ ਪਿੱਲਖਣੀ,ਮਾਲੇਰਕੋਟਲਾ ਡਵੀਜਨ ਦੇ ਪ੍ਰਧਾਨ ਨਰਿੰਦਰ ਕੁਮਾਰ,ਡਵੀਜਨ ਸਰਪ੍ਰਸਤ ਰਾਜਵੰਤ ਸਿੰਘ,ਕੈਸੀਅਰ ਗੁਰਜੰਟ ਸਿੰਘ ਪਹੇੜੀ,ਮੀਤ ਪ੍ਰਧਾਨ ਕਿਰਪਾਲ ਸਿੰਘ ਰੁੜਕਾ,ਸੂਬਾ ਪ੍ਰਧਾਨ ਨਰੇਗਾ ਵਰਕਰ ਯੂਨੀਅਨ ਕਾ.ਕਸਮੀਤ ਸਿੰਘ ਗਦਾਈਆ,ਖੇਤ ਮਜਦੂਰ ਆਗੂ ਕਾ.ਨਿਰਮਲ ਬਟਰਿਆਣਾ,ਕਾ.ਜਗਦੇਵ ਬਾਹੀਆਂ,ਬੰਤ ਸਿੰਘ ਬੁਰਜ,ਕਾਮਰੇਡ ਮਹਿੰਦਰ ਪਾਲ ਚੰਡੀਗੜ੍ਹ,ਸਰਕਲ ਆਗੂ ਗੁਰਜੀਤ ਸਿੰਘ ਲਸੋਈ,ਪੈਨਸਨਰ ਆਗੂ ਕਾ. ਬਲਜੀਤ ਸਿੰਘ ਦੌਦ,ਕਾ.ਪਿਆਰਾ ਲਾਲ,ਕਾ.ਮੁਹੰਮਦ ਖਲੀਲ,ਕਾ.ਦਿਨੇਸ ਭਾਰਦਵਾਜ,ਵਿਯੇ ਕੁਮਾਰ,ਨਾਹਰ ਸਿੰਘ ਅਮਰਗੜ੍ਹ,ਕਾ.ਸੁਰਿੰਦਰ ਭੈਣੀ,ਕਾ.ਨਵਜੀਤ ਸਿੰਘ,ਗੁਲਜਾਰ ਖਾਂ ਨਾਰੋਮਾਜਰਾ ਸਮੇਤ ਵੱਡੀ ਗਿਣਤੀ ਚ ਮਲਾਜਮ ਤੇ ਮਜਦੂਰ ਆਗੂ ਸਾਮਲ ਸਨ।ਸੀ ਪੀ ਆਈ ਦੇ ਸੂਬਾ ਸਕੱਤਰ ਕਾ.ਬੰਤ ਸਿੰਘ ਬਰਾੜ ਨੇ ਪਾਰਟੀ ਵੱਲੋਂ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਾਮਰੇਡ ਰਣਜੀਤ ਬਿੰਝੋਕੀ ਮਜਦੂਰਾਂ,ਮੁਲਾਜਮਾਂ ਦੇ ਸਿਰਕੱਢ ਆਗੂ ਸਨ ਉਹਨਾਂ ਦੇ ਅਚਾਨਕ ਵਿਛੋੜੇ ਨਾਲ ਕਿਰਤੀ ਜਮਾਤ ਨੂੰ ਜਲਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਕਾਮਰੇਡ ਭਰਪੂਰ ਬੂਲਾਪੁਰ ਨੇ ਦੱਸਿਆ ਕਿ ਕਾਮਰੇਡ ਰਣਜੀਤ ਸਿੰਘ ਬਿੰਝੋਕੀ ਦੀ ਅੰਤਿਮ ਅਰਦਾਸ 10 ਨਵੰਬਰ ਦਿਨ ਸੁਕਰਵਾਰ ਨੂੰ ਦੁਪਿਹਰ 1 ਵਜੇ ਪਿੰਡ ਬਿੰਝੋਕੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।