ਫਤਹਿਗੜ੍ਹ ਸਾਹਿਬ : - ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਦੀ ਯੋਗ ਅਗਵਾਈ ਹੇਠ ਨਵੀਂ ਜਿਲ੍ਹਾ ਜੇਲ ਨਾਭਾ ਵਿਖੇ ਜੇਲ ਵਿੱਚ ਬੰਦੀਆਂ ਲਈ ਸਹਜ ਫੁਲਕਾਰੀ ਅਤੇ ਬੇਕਰੀ ਸਿਖਲਾਈ ਕੋਰਸ ਦਾ ਆਰੰਭ ਕਰਵਾਇਆ ਗਿਆ ਸੀ ਜਿਸ ਤਹਿਤ ਬੰਦੀਆਂ ਨੂੰ ਫੁਲਕਾਰੀ ਦੀ ਸਿਖਲਾਈ ਦਿੱਤੀ ਗਈ ਨਾਲ ਹੀ ਬੇਕਰੀ ਦੀ ਵੀ ਸਿਖਲਾਈ ਦਿੱਤੀ ਗਈ ਅਤੇ ਓ.ਟੀ.ਜੀ. (ਓਵਨ, ਟੋਸਟਰ ਅਤੇ ਗਰਿੱਲ) ਮੁਹੱਈਆ ਕਰਵਾਇਆ ਗਿਆ।
ਨਾਭਾ ਜੇਲ੍ਹ ਦੇ ਕੈਦੀਆਂ ਵੰਲੋਂ ਤਿਆਰ ਕੀਤੀਆਂ ਵੱਖ ਵੱਖ ਵਸਤੂਆਂ ਦੀ ਜ਼ਿਲ੍ਹਾ ਕੋਰਟ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਪ੍ਰਦਰਸ਼ਨੀ ਲਗਾਈ ਗਈ ਜ਼ਿਸ ਦਾ ਉਦਘਾਟਨ ਸ੍ਰੀ ਅਰੁਣ ਗੁਪਤਾ, ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਨੇ ਕੀਤਾ। ਜਿਸ ਵਿੱਚ ਜੇਲ੍ਹ ਬੰਦੀਆਂ ਅਤੇ ਮਾਨਸਿਕ ਅਤੇ ਸਰੀਰਕ ਤੌਰ ਤੇ ਅਪਾਹਿਜ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਨੁਮਾਇਸ਼ ਲਗਾਈ ਗਈ ਜੇਲ੍ਹ ਬੰਦੀਆਂ ਵੱਲੋਂ ਤਿਆਰ ਕੀਤਾ ਗਿਆ ਸਮਾਨ ਜਿਵੇਂ ਕਿ ਫੁਲਕਾਰੀਆਂ, ਬੈਗ, ਬੈੱਡ ਸ਼ੀਟਸ, ਟੇਬਲ ਕਵਰ, ਕੁੜਤੀਆਂ,ਕੇਕ, ਬਿਸਕੁੱਟ,ਕੁਕੀਸ ਆਦਿ ਅਤੇ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਅਪਾਹਿਜ ਬੱਚਿਆਂ ਵੱਲੋਂ ਤਿਆਰ ਕੀਤੇ ਦੀਵਿਆਂ ਅਤੇ ਪੇਂਟਿੰਗ ਆਦਿ ਦੀ ਨੁਮਾਇਸ਼ ਲਗਾਈ ਗਈ।
ਇਸ ਮੌਕੇ ਸ੍ਰੀ ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀਮਤੀ ਮਨਪ੍ਰੀਤ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ, ਸ੍ਰੀ ਰਾਹੁਲ ਚੌਧਰੀ, ਵੈਲਫੇਅਰ ਅਫ਼ਸਰ, ਨਵੀਂ ਜਿਲ੍ਹਾ ਜੇਲ੍ਹ ਨਾਭਾ, ਕੈਪਟਨ ਸੇਵਾ ਸਿੰਘ, ਸ੍ਰੀ ਤੇਜਵੀਰ ਸਿੰਘ ਤੇਜੀ, ਕੋਰਟ ਸਟਾਫ, ਬਾਰ ਐਸੋਸੀਏਸ਼ਨ ਦੇ ਮੈਂਬਰਾਂ ਆਦਿ ਨੇ ਸ਼ਿਕਰਤ ਕੀਤੀ।