ਆਜ਼ਾਦੀ ਬਾਅਦ ਅਸਾਂ ਦੇਖਿਆ ਕਿ ਕਾਂਗਰਸ ਪਾਰਟੀ ਦਾ ਰਾਜ ਆ ਗਿਆ ਅਤੇ ਅਸਾਂ ਇਹ ਵੀ ਦੇਖਿਆ ਕਿ ਇਹ ਜਵਾਹਰ ਲਾਲ ਨਹਿਰੂ ਜੀ ਦਾ ਖ਼ਾਨਦਾਨ ਹੀ ਜਿਤਦਾ ਰਿਹਾ ਹੈ ਅਤੇ ਰਾਜ ਕਰਦਾ ਰਿਹਾ ਹੈ। ਅਸਾਂ ਇਹ ਵੀ ਦੇਖਿਆ ਕਿ ਸਾਡੇ ਮੁਲਕ ਵਿਚ ਆਜ਼ਾਦੀ ਵੀ ਆਈ ਸੀ ਤੇ ਇਹ ਵਾਲਾ ਪਰਜਾਤੰਤਰ ਵੀ ਆਇਆ ਸੀ, ਪਰ ਕੁਲ ਮਿਲਾਕੇ ਇਹ ਇਕਪੁਰਖਾ ਜਿਹਾ ਰਾਜ ਬਣ ਗਿਆ ਤੇ ਪਿਛਲੇ ਸਾਢੇ ਸਤ ਦਹਾਕਿਆਂ ਵਿਚ ਸਾਡੇ ਮੁਲਕ ਵਿਚ ਕਿਸੇ ਪਾਰਟੀ ਦੀ ਹੋਂਦ ਨਾ ਬਣ ਸਕੀ ਤੇ ਬਸ ਇਹ ਵਿਅਕਤੀਵਿਸ਼ੇਸ਼ਾਂ ਦਾ ਰਾਜ ਹੀ ਰਿਹਾ ਹੈ। ਇਹ ਰਾਜਸੀ ਪਾਰਟੀਆਂ ਤਾਂ ਬਸ ਨਾਮ ਦੀਆਂ ਹੀ ਸਨ। ਅਸਾਂ ਇਹ ਵੀ ਦੇਖਿਆ ਹੈ ਕਿ ਕਾਂਗਰਸ ਨੇ ਵੀ ਬਹੁਤ ਹੀ ਦਹਾਕਿਆਂ ਬਾਅਦ ਇਹ ਸੋਚਿਆ ਹੈ ਕਿ ਇਸ ਵਿਅਕਤੀਵਿਸ਼ੇਸ਼ ਦੇ ਰਾਜ ’ਚੋਂ ਬਾਹਰ ਨਿਕਲਿਆ ਜਾਣਾ ਚਾਹੀਦਾ ਹੈ। ਇਹ ਜੀ-23 ਦੀ ਘਟਨਾ ਸਾਰੇ ਲੋਕਾਂ ਨੇ ਦੇਖੀ ਹੈ ਜਿਥੇ ਕਾਂਗਰਸ ਦੇ ਕੁਝ ਸੀਨੀਅਰ ਮੈਂਬਰ ਇਹ ਆਖ ਰਹੇ ਹਨ ਕਿ ਖ਼ਾਨਦਾਨੀ ਰਾਜ ’ਚੋਂ ਬਾਹਰ ਨਿਕਲਿਆ ਜਾਵੇ ਅਤੇ ਪ੍ਰਧਾਨ ਦੀ ਚੋਣ ਵੋਟਾਂ ਪਾ ਕੇ ਕੀਤੀ ਜਾਣੀ ਚਾਹੀਦੀ ਹੈ। ਇਹ ਵਿਰੋਧਤਾ ਹਾਲਾਂ ਵੀ ਲਮਕਾਅ ਅਵਸਥਾ ਵਿਚ ਹੈ ਅਤੇ ਇਹ ਕਾਂਗਰਸ ਵਿਅਕਤੀਵਿਸ਼ੇਸ਼ ਦਾ ਧੜਾ ਹੀ ਬਣੀ ਰਹੇਗੀ ਜਾਂ ਇਹ ਵੀ ਰਾਜਸੀ ਪਾਰਟੀ ਦਾ ਦਰਜਾ ਹਾਸਲ ਕਰ ਸਕੇਗੀ, ਇਹ ਹਾਲਾਂ ਕਲ ਦੀ ਗੱਲ ਹੈ।
ਸਾਡੇ ਮੁਲਕ ਵਿਚ ਉਹ ਸਾਰੇ ਵਿਅਕਤੀਵਿਸੇਸ਼ ਸਾਡੇ ਸਾਹਮਣੇ ਹਨ ਜਿਹੜੇ ਅਪਣਾ ਅਪਣਾ ਧੜਾ ਬਣਾਈ ਬੈਠੇ ਹਨ ਅਤੇ ਕਈ ਤਾਂ ਕਈ ਵਾਰ ਇਹ ਖਾਹਿਸ਼ ਵੀ ਪ੍ਰਗਟ ਕਰ ਬੈਠੇ ਹਨ ਕਿ ਉਹ ਮੁਲਕ ਦਾ ਪ੍ਰਧਾਨ ਬਣਨ ਦੀ ਇਛਾ ਰਖਦੇ ਪਏ ਹਨ। ਉਹ ਹਨ ਵੀ ਠੀਕ ਕਿਉਂਕਿ ਇਸ ਮੁਲਕ ਵਿਚ ਅਜ ਤਕ ਕੋਈ ਰਾਜਸੀ ਪਾਰਟੀ ਤਾਂ ਬਣੀ ਹੀ ਨਹੀਂ ਹੈ ਅਤੇ ਇਹ ਅਖੌਤੀ ਪਾਰਟੀਆਂ ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਲਾਂ ਵੀ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ਾਂ ਦੇ ਧੜੇ ਹੀ ਹਨ ਅਤੇ ਇਹ ਵਿਅਕਤੀਵਿਸ਼ੇਸ਼ ਅਜ ਤਕ ਅਪਣੀ ਮਰਜ਼ੀ ਨਾਲ ਹੀ ਕਿਸੇ ਨੂੰ ਅਪਣੇ ਵਿਚ ਦਾਖਲਾ ਦਿੰਦੇ ਹਨ ਤੇ ਅਗਰ ਚੋਣਾਂ ਲਈ ਨਾਮਜ਼ਦਗੀਆਂ ਕਰਨੀਆਂ ਹੁੰਦੀਆਂ ਹਨ ਤਾਂ ਵੀ ਇਹ ਵਿਅਕਤੀਵਿਸ਼ੇਸ਼ ਆਪ ਹੀ ਉਮੀਦਵਾਰ ਦੀ ਚੋਣ ਕਰਦੇ ਹਨ ਅਤੇ ਸਿਰਫ ਉਹੀ ਆਦਮੀ ਉਮੀਦਵਾਰ ਬਣ ਸਕਦਾ ਹੈ ਜਿਹੜਾ ਵਿਅਕਤੀਵਿਸ਼ੇਸ਼ ਦੀ ਗੁਲਾਮੀ ਕਰ ਸਕਦਾ ਹੋਵੇ। ਇਹੀ ਕਾਰਨ ਹੈ ਕਿ ਪਿਛਲੇ ਸਾਢੇ ਸਤ ਦਹਾਕਿਆਂ ਦੀਆਂ ਚੋਣਾਂ ਵਿਚ ਲੋਕ ਅਪਣਾ ਕੋਈ ਵੀ ਪ੍ਰਤੀਨਿਧ ਨਹੀਂ ਚੁਣ ਸਕੇ ਬਲਕਿ ਅਜ ਤਕ ਸਾਡੀਆਂ ਸਦਨਾ ਵਿਚ ਵਿਅਕਤੀਵਿਸ਼ੇਸ਼ਾਂ ਦੀ ਸਪੋਰਟਰ ਹੀ ਜਾਂਦੇ ਰਹੇ ਹਨ ਤੇ ਅਗਰ ਅਜ ਤਕ ਜਨਤਾ ਲਈ ਇਹ ਵਿਧਾਇਕ ਕੁਝ ਨਹੀਂ ਕਰ ਸਕੇ ਤਾਂ ਇਹ ਵਿਚਾਰੇ ਗਲਤੀ ਉਤੇ ਨਹੀਂ ਹਨ। ਹਾਲਾਂ ਤਾਂ ਇਹ ਆਪ ਹੀ ਆਜ਼ਾਦ ਨਹੀਂ ਹਨ ਅਤੇ ਨਾ ਹੀ ਅਪਣੇ ਇਲਾਕੇ ਦੀ ਕੋਈ ਸਮਸਿਆ ਸਦਨ ਵਿਚ ਰਖਣ ਦੀ ਜੁਅਰਤ ਹੀ ਰਖਦੇ ਹਨ। ਹਾਲਾਂ ਤਕ ਸਾਡੇ ਮੁਲਕ ਵਿਚ ਵਿਅਕਤੀਵਿਸ਼ੇਸ਼ਾਂ ਦਾ ਰਾਜ ਹੀ ਚਲਦਾ ਆ ਰਿਹਾ ਹੈ ਅਤੇ ਇਹ ਇਤਨੀ ਵੱਡੀ ਗਿਣਤੀ ਵਿਚ ਸਦਨਾਂ ਵਿਚ ਵਿਧਾਇਕ ਬਸ ਬੈਠਣ ਲਈ ਹੀ ਜਾਂਦੇ ਹਨ ਅਤੇ ਵਿਅਕਤੀਵਿਸ਼ੇਸ਼ ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ ਹੈ ਉਸਦੀ ਆਖੀ ਹਰ ਗਲ ਦੀ ਸਪੋਰਟ ਕਰਦੇ ਰਹਿੰਦੇ ਹਨ ਤੇ ਅਗਰ ਸਦਨ ਵਿਚ ਕਦੀ ਵੋਟਾਂ ਵੀ ਪੈਂਦੀਆ ਹਨ ਤਾਂ ਵੀ ਇਹ ਵਿਧਾਇਕ ਹੁਕਮਾਂ ਦੀ ਉਡੀਕ ਕਰਦੇ ਹਨ ਅਤੇ ਜੈਸਾ ਵੀ ਹੁਕਮ ਆਉਂਦਾ ਹੈ, ਵੈਸਾ ਹੀ ਕਰਦੇ ਹਨ। ਅਰਥਾਤ ਇਹ ਵਿਧਾਇਕ ਅਜ ਤਕ ਨਾ ਤਾਂ ਲੋਕਾਂ ਦੇ ਪ੍ਰਤੀਨਿਧ ਬਣ ਸਕੇ ਹਨ ਅਤੇ ਨਾ ਹੀ ਵਿਚਾਰੇ ਅਪਣੀ ਜ਼ਮੀਰ ਦੀ ਆਵਾਜ਼ ਹੀ ਸੁਣ ਸਕਦੇ ਹਨ। ਇਸ ਲਈ ਅਜ ਤਕ ਜਿਤਨੇ ਵੀ ਕਾਰਜ ਕੀਤੇ ਗਏ ਹਨ ਉਹ ਵਿਅਕਤੀਵਿਸ਼ੇਸ਼ਾਂ ਨੇ ਹੀ ਕੀਤੇ ਹਨ ਤੇ ਉਨ੍ਹਾਂ ਦਾ ਨਾਮ ਹੀ ਲਿਖਿਆ ਜਾਂਦਾ ਰਿਹਾ ਹੈ। ਇਹ ਜਿਹੜਾ ਸਿਲਸਿਲਾ ਜਿਹਾ ਬਣ ਆਇਆ ਹੈ ਇਹ ਠੀਕ ਠਾਕ ਹੈ ਜਾਂ ਕਦੀ ਖ਼ਤਮ ਵੀ ਹੋ ਸਕੇਗਾ, ਇਸਦਾ ਸਿਧਾ ਸਾਦਾ ਜਿਹਾ ਜਵਾਬ ਇਹ ਆ ਰਿਹਾ ਹੈ ਕਿ ਇਹ ਸਿਲਸਿਲਾ ਹੁਣ ਪਕੇ ਪੈਰ ਬਣ ਗਿਆ ਹੈ ਅਤੇ ਇਸ ਵਿਚ ਕੋਈ ਤਬਦੀਲੀ ਆ ਜਾਵੇ, ਐਸੀਆਂ ਉਮੀਦਾ ਹਾਲਾਂ ਤਕ ਬਣੀਆਂ ਨਹੀਂ ਹਨ।
ਸਾਡੇ ਸਾਹਮਣੇ ਹਾਲਾਂ ਕਾਂਗਰਸ ਦੀਆਂ ਗਲਾਂ ਹੀ ਚਲ ਰਹੀਆਂ ਹਨ। ਕੁਝ ਸੀਨੀਅਰ ਮੈਂਬਰਾਂ ਨੇ ਇਹ ਵਿਅਕਤੀਵਿਸ਼ੇਸ਼ ਦਾ ਧੜਾ ਖ਼ਤਮ ਕਰ ਕੇ ਕਾਂਗਰਸ ਨੂੰ ਰਾਜਸੀ ਪਾਰਟੀ ਬਨਾਉਣ ਦੀ ਠਾਣੀ ਹੈ ਅਤੇ ਇਸ ਲਹਿਰ ਦਾ ਨਾਮ ਜੀ-23 ਰਖਿਆ ਗਿਆ ਹੈ ਕਿਉਂਕਿ ਇਸ ਵਿੱਚ ਹਾਲਾਂ ਮਸਾ 23 ਸੀਨੀਅਰ ਮੈਂਬਰ ਹੀ ਸਾਹਮਣੇ ਆਏ ਹਨ। ਪਰ ਹਾਲਾਂ ਤਕ ਉਨ੍ਹਾਂ ਦੀ ਮਨੀ ਨਹੀਂ ਗਈ ਹੈ। ਇਸ ਧੜੇ ਦਾ ਵਿਅਕਤੀਵਿਸ਼ੇਸ਼ ਉਹ ਦਰਜਾ ਹਾਸਲ ਨਹੀਂ ਕਰ ਸਕਿਆ ਜਿਹੜਾ ਦਰਜਾ ਉਸਦੇ ਪੁਰਖਿਆਂ ਨੇ ਹਾਸਲ ਕਰ ਲਿਆ ਸੀ ਅਤੇ ਇਸ ਲਈ ਇਹ ਬਗ਼ਾਵਤ ਜਿਹੀ ਆ ਬਣੀ ਹੈ। ਕੁਲ ਮਿਲਾਕੇ ਇਹ ਕਾਂਗਰਸ ਪਾਰਟੀ ਵੀ ਅਜ ਉਹ ਦਰਜਾ ਗਵਾ ਬੈਠੀ ਹੈ ਜਿਹੜਾ ਇਸ ਪਾਸ ਸੀ ਅਤੇ ਕਈ ਦਹਾਕੇ ਰਾਜ ਵੀ ਕਰ ਗਈ ਸੀ। ਅਗਰ ਕਾਂਗਰਸ ਇਸੇ ਤਰ੍ਹਾਂ ਕਿਸੇ ਵੀ ਵਿਅਕਤੀਵਿਸ਼ੇਸ਼ ਦਾ ਧੜਾ ਹੀ ਬਣੀ ਰਹਿੰਦੀ ਹੈ ਤਾਂ ਇਹ ਜਿਉਂਦੀ ਵੀ ਰਹੇਗੀ ਜਾਂ ਖ਼ਤਮ ਹੋ ਜਾਵੇਗੀ, ਇਹ ਗਲਾਂ ਕਲ ਦੀਆਂ ਹਨ।
ਸਾਡੇ ਸਾਹਮਣੇ ਅਜ ਕਲ ਭਾਜਪਾ ਹੈ ਤੇ ਇਹ ਪਾਰਟੀ ਹੈ ਜਾਂ ਕਿਸੇ ਵਿਅਕਤੀਵਿਸ਼ੇਸ਼ ਦਾ ਧੜਾ ਹੀ ਹੈ, ਇਸ ਸਵਾਲ ਦਾ ਜਵਾਬ ਇਹ ਆ ਰਿਹਾ ਹੈ ਕਿ ਇਹ ਵੀ ਇਸ ਵਕਤ ਇਕ ਧੜਾ ਜਿਹਾ ਹੀ ਬਣ ਗਈ ਹੈ ਕਿਉਂਕਿ ਇਹ ਜਿਹੜੇ ਖੇਤੀ ਬਿਲ ਪਾਸ ਕੀਤੇ ਗਏ ਹਨ ਇਨ੍ਹਾਂ ਦੀ ਜ਼ਿਮੇਵਾਰੀ ਭਾਜਪਾ ਪਾਰਟੀ ਨਹੀਂ ਲੈ ਰਹੀ ਅਤੇ ਹਾਲਾਂ ਤਕ ਕਿਸੇ ਵੀ ਸੀਨੀਅਰ ਮੈਂਬਰ ਨੇ ਬਾਹਰ ਆ ਕੇ ਲੋਕਾਂ ਨਾਲ ਗਲ ਨਹੀਂ ਕੀਤੀ ਕਿ ਜਲਦੀ ਹੀ ਇਹ ਵਾਲੇ ਕਾਨੂੰਨ ਵਾਪਸ ਕਰਵਾ ਦਿਤੇ ਜਾਣਗੇ। ਅਜ ਇਹ ਕਾਨੂੰਨ ਪੂਰੀ ਭਾਜਪਾ ਲਈ ਸਿਰਦਰਦੀ ਦਾ ਕਾਰਨ ਬਣੇ ਪਏ ਹਨ। ਖੇਤੀ ਕਾਨੂੰਨ ਸਹੀ ਹਨ ਜਾਂ ਗਲਤ ਹਨ, ਇਹ ਗਲਾਂ ਕਲ ਦੀਆਂ ਹਨ ਅਤੇ ਅਜ ਤਾਂ ਸਾਫ ਪਿਆ ਦਿਖਾਈ ਦੇ ਰਿਹਾ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਚਲ ਰਿਹਾ ਹੈ ਇਸਨੇ ਮੁਲਕ ਦੀ ਵੱਡੀ ਆਬਾਦੀ ਭਾਜਪਾ ਦੇ ਖਿਲਾਫ ਕਰ ਦਿਤੀ ਹੈ। ਭਾਜਪਾ ਵਿਚ ਬੈਠੇ ਲੋਕ ਇਹ ਸਮਝਦੇ ਵੀ ਹਨ ਕਿ ਲੋਕਾਂ ਦੀ ਖਿਲਾਫਤ ਅਗਲੀਆਂ ਚੋਣਾਂ ਵਿਚ ਮਾੜਾ ਅਸਰ ਕਰ ਸਕਦੀ ਹੈ, ਪਰ ਕਿਉਂਕਿ ਇਸ ਵਕਤ ਭਾਜਪਾ ਵੀ ਇਕ ਰਾਜਸੀ ਪਾਰਟੀ ਦੇ ਤੌਰ ’ਤੇ ਕੰਮ ਨਹੀਂ ਕਰ ਰਹੀ ਹੈ, ਇਸ ਲਈ ਕਿਸੇ ਪਾਸ ਮਿਜਾਲ ਨਹੀਂ ਬਣ ਰਹੀ ਕਿ ਉਹ ਬੋਲ ਸਕੇ। ਭਾਜਪਾ ਦੀ ਇਹ ਚੁਪ ਇਹ ਦਰਸਾ ਰਹੀ ਹੈ ਕਿ ਭਾਜਪਾ ਵਿਚ ਵੀ ਸਾਰੀ ਭਰਤੀ ਇਸ ਵਿਅਕਤੀਵਿਸ਼ੇਸ਼ ਨੇ ਅਪਣੀ ਮਰਜ਼ੀ ਨਾਲ ਕੀਤੀ ਹੋਈ ਹੈ ਅਤੇ ਇਹ ਪਾਰਟੀ ਨਹੀਂ ਹੈ ਬਲਕਿ ਇਕ ਹੀ ਵਿਅਕਤੀਵਿਸ਼ੇਸ਼ ਦਾ ਧੜਾ ਹੈ।
ਸਾਡੇ ਮੁਲਕ ਵਿਚ ਪਾਰਟੀਆਂ ਦੇ ਨਾਮ ਹਨ, ਪਰ ਜਦ ਅਸ ਧਿਆਨ ਨਾਲ ਦੇਖਦੇ ਹਾਂ ਤਾਂ ਇਥੇ ਹਰ ਪਾਰਟੀ ਦਾ ਕੋਈ ਨਾ ਕੋਈ ਵਿਅਕਤੀਵਿਸ਼ੇਸ਼ ਖਲੌਤਾ ਸਾਫ ਦਿਖਾਈ ਦੇ ਰਿਹਾ ਹੈ ਤੇ ਵੋਟਾਂ ਵਕਤ ਜਿਹੜਾ ਵੀ ਮੈਦਾਨ ਵਿਚ ਆਉਣਾ ਚਾਹੁੰਦਾ ਹੈ ਉਹ ਇਸ ਵਿਅਕਤੀਵਿਸ਼ੇਸ਼ ਪਾਸ ਹੀ ਬੇਨਤੀ ਕਰਦਾ ਹੈ ਅਤੇ ਟਿਕਟ ਲੈਂਦਾ ਹੈ ਅਤੇ ਅਗਰ ਫਿਰ ਇਹ ਸਾਡੇ ਚੁਣੇ ਹੋਏ ਆਦਮੀ ਇਸ ਵਿਅਕਤੀਵਿਸ਼ੇਸ਼ ਨਾਲ ਹੀ ਜੁੜੇ ਰਹਿੰਦੇ ਹਨ ਤਾਂ ਇਸ ਵਿਚ ਵਿਧਾਇਕਾਂ ਦੀ ਕੋਈ ਗਲਤੀ ਨਹੀਂ ਹੈ। ਇਹ ਜਿਹੜਾ ਵੀ ਸਿਲਸਿਲਾ ਆ ਬਣਿਆ ਹੈ ਇਸਦੀ ਖਾਸ ਮਿਸਾਲ ਅਸ ਕਾਂਗਰਸ ਵਿਚ ਦੇਖ ਰਹੇ ਹਾਂ ਅਤੇ ਅਜ ਕਈ ਦਹਾਕਿਆਂ ਬਾਅਦ ਕਾਂਗਸ ਵਿਚ ਇਹ ਜੀ-23 ਵਾਲੀ ਵਿਰੋਧਤਾ ਆਈ ਹੈ ਅਤੇ ਇਹ ਵੀ ਚਲ ਸਕੇਗੀ ਜਾਂ ਉਹੀ ਪੁਰਾਣਾ ਸਿਲਸਿਲਾ ਬਣਿਆ ਰਵੇਗਾ, ਇਸ ਬਾਰੇਹਾਲਾਂ ਕੁਝ ਵੀ ਨਹੀਂ ਆਖਿਆ ਜਾ ਸਕਦਾ।
ਸੋ ਇਹ ਜਿਹੜਾ ਵੀ ਸਿਲਸਿਲਾ ਆ ਬਣਿਆ ਹੈ ਇਹ ਠੀਕ ਠਾਕ ਤਾਂ ਨਾ ਹੈ, ਪਰ ਕੋਈ ਇਹ ਆਖੇ ਕਿ ਸਾਡੇ ਮੁਲਕ ਵਿੱਚ ਬਾਕਾਇਦਾ ਰਾਜਸੀ ਪਾਰਟੀਆਂ ਬਣ ਸੋਕਣਗੀਆਂ, ਬਾਕਾਇਦਾ ਉਥੇ ਵੀ ਚੋਣਾਂ ਹੋਇਆ ਕਰਨਗੀਆਂ ਅਤੇ ਬਾਕਾਇਦਾ ਇਹ ਪ੍ਰਧਾਨ ਵੀ ਚੁਣੇ ਜਾਇਆ ਕਰਨਗੇ ਅਤੇ ਕਦੀ ਵੀ ਖਾਨਦਾਨੀ ਜਾਂ ਵਿਅਕਤੀਵਿਸ਼ੇਸ਼ ਦਾ ਇਕਪੁਰਖਾ ਜਿਹੀ ਸਰਦਾਰੀ ਨਹ ਰਵੇਗੀ ਤਾਂ ਐਸਾ ਸੋਚਣਾ ਬਹੁਤ ਹੀ ਵਕਤ ਤੋਂ ਪਹਿਲਾਂ ਦੀ ਗਲ ਹੈ। ਇਸ ਮੁਲਕ ਵਿੱਚ ਇਹ ਇਕਪੁਰਖਾ ਰਾਜ ਆ ਚੁਕਾ ਹੈ ਅਤੇ ਹੁਣ ਇਹ ਇਕਪੁਰਖਾ ਰਾਜ ਵੀ ਕਈ ਸਦੀਆਂ ਤਕ ਰਵੇਗਾ ਅਤੇ ਅਸ ਇਸ ਰਾਜ ਨੂੰ ਵੀ ਪਰਜਾਤਘਤਰ ਆਖੀ ਜਾਵਾਂਗੇ ਅਤੇ ਸਦਨਾ ਵਿੱਚ ਕਿਤਨੇ ਹੀ ਵਿਅਕਤੀਵਿਸ਼ੇਸ਼ਾਂ ਦੇ ਸਪੋਰਟਰ ਚੁਣਦੇ ਰਵਾਂਗੇ ਅਤੇ ਇਹ ਵੀ ਆਖੀ ਜਾਂਵਾਂਗੇ ਇਹ ਸਾਡੀ ਪ੍ਰਤੀਨਿਧ ਹਨ ਅਤੇ ਕਦੀ ਵੀ ਕੋਈ ਵਿਧਾਇਕ ਇਹ ਨਹ ਦਸ ਪਾਏਗਾ ਕਿ ਉਹ ਸਦਨ ਵਿੱਚ ਗਿਆ ਕਾਸ ਲਈ ਸੀ ਅਤੇ ਕਰਕੇ ਕੀ ਆਇਆ ਹੈ।
-- 101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001 ਫੋਨ 0175 5191856