1. ਪੱਥਰਾਂ ਨਾਲ ਮੋਹ ਪਾ ਕੇ
ਖੁਸ਼ਬੋਆਂ ਦੀ ਆਸ ਨਾ ਰੱਖਣਾ ,
ਕਿਸੇ ਦੀ ਝੁੱਗੀ ਅੱਗ ਲਾ ਕੇ
ਆਪਣੇ ਮਹਿਲਾਂ ਨੂੰ ਮਹਿਫੂਜ਼ ਨਾ ਤੱਕਣਾ...।
2. ਜ਼ਿੰਦਗੀ 'ਚ ਘੁੰਮਣਾ - ਫਿਰਨਾ ਜ਼ਰੂਰੀ ਹੈ
ਕਿਸੇ ਦਾ ਹੋ ਜਾਣਾ ,
ਜਾਂ ਕਿਸੇ ਨੂੰ ਅਪਣਾ ਲੈਣਾ ਵੀ ਜ਼ਰੂਰੀ ਹੈ...।
3. ਰਾਤ ਦਾ ਹਨੇਰਾ ਬਹੁਤ ਕੁਝ ਕਹਿ ਜਾਂਦਾ ,
ਦੁੱਖ - ਦਰਦ ਜੋ ਇਨਸਾਨ ਆਪਣੇ ਸਹਿ ਜਾਂਦਾ ,
ਕਰਦਾ ਤਰੱਕੀ ਜ਼ਿੰਦਗੀ ਵਿੱਚ ਉਹ ਬਹੁਤ ,
ਨਹੀਂ ਤਾਂ ਫਿਰ ਢਹਿ - ਢੇਰੀ ਹੋ ਜਾਂਦਾ...।
4. ਹਵਾਏਂ ਚਲ ਪੜੀ ਅਪਨੀ ਰਾਹੋਂ ਪੇ ,
ਕੋਈ ਉਨਕੋ ਰੋਕ ਸਕੇ ਤੋ ਰੋਕ ਲੇ ,
ਮੰਜ਼ਿਲ ਮਿਲੇਗੀ ਤੁਮਕੋ ਜ਼ਰੂਰ ,
ਲੇਕਿਨ ਪਹਿਲੇ ਖੁਦ ਕੋ ਸੰਘਰਸ਼ ਮੇੰ ਝੋੰਕ ਲੇ...।
5. ਦੂਰ ਜਾਂਦੇ - ਜਾਂਦੇ ਕਈ ਨਜ਼ਦੀਕ ਆ ਜਾਂਦੇ
ਕਈ ਨਜ਼ਦੀਕ ਹੋ ਕੇ ਵੀ ਦੂਰੀਆਂ ਬਣਾ ਜਾਂਦੇ ,
ਰੰਗਲੀ ਦੁਨੀਆ ਦੇਖੀ ਮੈਂ ' ਧਰਮਾਣੀ '
ਕਈ ਆਪਣਾ ਬਣ ਕੇ ਵੀ ਦਗਾ ਕਮਾ ਜਾਂਦੇ ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ) ਸ਼੍ਰੀ ਅਨੰਦਪੁਰ ਸਾਹਿਬ
( ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਕੰਮਾਂ ਲਈ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
9478561356