ਖਾਲੜਾ :- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੇਵਾਵਾਂ ਪਿਛਲੇ ਉੰਨੀ ਸਾਲਾਂ ਤੋਂ ਸੇਵਾਵਾਂ ਨਿਰੰਤਰ ਜਾਰੀ ਹਨ। ਸਮੇਂ ਸਮੇਂ ਤੇ ਲੋੜਵੰਦਾਂ ਮਰੀਜ਼ਾਂ ਦੇ ਇਲਾਜ ਵਿਚ ਮਦਦ, ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਮਦਦ, ਲੋੜਵੰਦ ਧੀਆਂ ਦੇ ਵਿਆਹ ਕਾਰਜ ਵਿਚ ਸਹਾਇਤਾ, ਲੋੜਵੰਦ ਪਰਿਵਾਰ ਦੇ ਮਕਾਨ ਬਣਾਉਣ ਵਿਚ ਯੋਗ ਮਦਦ, ਕਿਸੇ ਲੋੜਵੰਦ ਦੇ ਅਕਾਲ ਚਲਾਣਾ ਤੇ ਸੰਸਾਰਿਕ ਰਸਮਾਂ ਵਿਚ ਸਹਾਇਤਾ, ਪੱਟੀ ਅਤੇ ਨੇੜਲੇ ਇਲਾਕੇ ਵਿੱਚ ਐਂਬੂਲੈਂਸ ਰਾਹੀਂ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਹਨ। ਟਰੱਸਟ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆ ਹੋਇਆ ਕਿਡਨੀਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ ਜੋ ਡਾਕਟਰ ਮੁਤਾਬਕ ਸਮੇਂ ਸਮੇਂ ਤੇ ਆਪਣੀਆਂ ਡਾਇਲਸਿਸ ਕਰਵਾਉਂਦੇ ਹਨ। ਤਿਨਾਂ ਦੀ ਸਹੂਲਤ ਲਈ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਡਾਇਲਸਿਸ ਯੂਨਿਟ ਦੀ ਅਰੰਭਤਾ ਸਰਹੱਦੀ ਇਲਾਕਾ ਰਾਣਾ ਹਸਪਤਾਲ, ਪਿੰਡ ਖਾਲੜਾ ਵਿਖੇ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਗਈ ਹੈ। ਜਿਸ ਵਿਚ ਦੋ ਮਸ਼ੀਨਾਂ ਲਗਾ ਕੇ ਸੇਵਾ ਆਰੰਭ ਕੀਤੀ ਗਈ ਹੈ।
ਗੁਰਮੀਤ ਸਿੰਘ ਨੇ ਦੱਸਿਆ ਕਿ ਅਗਾਂਹ ਭਵਿੱਖ ਵਿਚ ਵੀ ਜ਼ਰੂਰਤ ਅਨੁਸਾਰ ਮਸ਼ੀਨਾਂ ਵਿਚ ਵਾਧਾ ਕੀਤਾ ਜਾਵੇਗਾ। ਜਿੱਥੇ ਆਮ ਅਤੇ ਖਾਸ ਹਰ ਵਰਗ ਲਈ ਕੇਵਲ ਲਾਗਤ ਖਰਚਾ 1000 ਰੁਪਏ ਡਾਇਲਸਿਸ ਕੀਤੀ ਜਾਵੇਗੀ। ਡਾਕਟਰ ਵੱਲੋਂ ਲਿਖੇ ਗਏ ਟੈਸਟ ਜਾਂ ਦਵਾਈਆਂ ਦਾ ਖਰਚ ਮਰੀਜ਼ ਦਾ ਆਪਣਾ ਹੋਵੇਗਾ ਉਹ ਆਪਣੀ ਮਰਜ਼ੀ ਨਾਲ ਕਿਤੋਂ ਵੀ ਕਰਵਾ ਸਕਦਾ ਹੈ। ਇਹਨਾਂ ਕਾਰਜਾਂ ਵਿਚ ਧੰਨ ਬਹਾਦੁਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਜਾਨਸ਼ੀਨ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਤੋਂ ਇਲਾਵਾ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਸੁਖਬੀਰ ਸਿੰਘ ਅਤੇ ਹੋਰ ਮੈਂਬਰ, ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਜੋਗਾ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਰਾਣਾ ਹਸਪਤਾਲ ਦੇ ਮੁੱਖੀ ਡਾਕਟਰ ਰਜਿੰਦਰ ਸਿੰਘ ਅਤੇ ਡਾਕਟਰ ਵਿਕਾਸਬੀਰ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਟਰੱਸਟ ਨੂੰ ਸਹਿਯੋਗ ਕਰਦੇ ਹੋਏ ਬਿਨਾਂ ਕਿਸੇ ਲਾਲਚ ਦੇ ਇਹ ਸੇਵਾ ਸੰਭਾਲੀ। ਇਸ ਮੌਕੇ ਸਾਰੇ ਹੀ ਟਰੱਸਟੀ ਮੈਂਬਰਾਂ ਨੇ ਸਹਿਯੋਗ ਕਰ ਰਹੀ ਪੱਟੀ ਨਿਵਾਸੀ ਸੰਗਤ ਅਤੇ ਵਿਸ਼ੇਸ਼ ਕਰਕੇ ਐਨ.ਆਰ.ਆਈ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਹਰ ਵਾਰ ਜਦ ਵੀ ਕੋਈ ਵੱਡਾ ਕਾਰਜ ਆਰੰਭਿਆ ਜਾਂਦਾ ਹੈ ਤਾਂ ਸੰਗਤ ਹਰ ਪੱਖ ਤੋਂ ਸਹਿਯੋਗ ਕਰਦੀ ਹੈ ਅਸੀਂ ਹਮੇਸ਼ਾ ਹੀ ਸੰਗਤ ਦੇ ਰਿਣੀ ਰਹਾਂਗੇ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਡਾਕਟਰ ਰਜਿੰਦਰ ਸਿੰਘ, ਮੀਤ ਪ੍ਰਧਾਨ ਬਲਬੀਰ ਸਿੰਘ, ਸੈਕਟਰੀ ਹਰਚਰਨ ਸਿੰਘ, ਖਜਾਨਚੀ ਅਮਨਦੀਪ ਸਿੰਘ, ਜਗਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਫ਼ਤਰ ਇੰਚਾਰਜ ਸੁਖਪਾਲ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਪੱਤਰਕਾਰ, ਲਖਵਿੰਦਰ ਸਿੰਘ L.I.C, ਡਾਕਟਰ ਕੁਲਦੀਪ ਸਿੰਘ ਬੱਬੂ, ਡਾਕਟਰ ਤਵਲੀਨ ਕੌਰ, ਡਾਕਟਰ ਰਣਜੀਤ ਸਿੰਘ, ਡਾਕਟਰ ਸੁਖਦੇਵ ਸਿੰਘ, ਮੈਨੇਜਰ ਧਰਮਬੀਰ ਸਿੰਘ, ਟੈਕਨੀਸ਼ੀਅਨ ਹਰਚੰਦ ਸਿੰਘ, ਸਾਬਕਾ ਸਰਪੰਚ ਸਾਬ ਸਿੰਘ, ਜਸਵੰਤ ਸਿੰਘ ਜੋਧਪੁਰੀ ਹਾਜ਼ਿਰ ਸਨ।