SehajTimesHealth : ਗਰਭਵਤੀ ਔਰਤਾਂ ਨੂੰ ਸਿਹਤ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਗਰਭ ਅਵਸਥਾ ਵਿੱਚ ਔਰਤਾਂ ਦੇ ਸਰੀਰ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਜਣੇਪੇ ਸਮੇਂ ਬੱਚੇ ਦੇ ਨਾਲ ਨਾਲ ਔਰਤ ਨੂੰ ਇਕ ਨਵਾਂ ਜੀਵਨ ਮਿਲਦਾ ਹੈ। ਇਸ ਲਈ ਗਰਭ ਸਮੇਂ ਔਰਤਾਂ ਨੂੰ ਆਪਣੇ ਖਾਣ ਪੀਣ ਦੇ ਤਰੀਕਿਆਂ ਬਾਰੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਔਰਤਾਂ ਨੂੰ ਇਸ ਸਮੇਂ ਸਹੀ ਖੁਰਾਕ ਲੈਣੀ ਚਾਹੀਦੀ ਹੈ ਅਤੇ ਜੰਕ ਫ਼ੂਡ ਤੋਂ ਪ੍ਰਹੇਜ ਰੱਖਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਔਰਤਾਂ ਨੂੰ ਗਰਭ ਸਮੇਂ ਆਪਣੇ ਖਾਣੇ ਵਿੱਚ ਜੰਕ ਫ਼ੂਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਸਮੇਂ ਔਰਤਾਂ ਨੂੰ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਹੀ ਕਰਨਾ ਚਾਹੀਦਾ ਹੈ ਜੋ ਕਿ ਔਰਤ ਅਤੇ ਗਰਭ ਵਿੱਚ ਪਲ ਰਹੇ ਬੱਚੇ ਲਈ ਬਹੁਤ ਲਾਭਦਾਇਕ ਹੁੰਦਾ ਹੈ। ਡਾਕਟਰਾਂ ਦੀ ਸਲਾਹ ਹੈ ਜੇਕਰ ਗਰਭਵਤੀ ਔਰਤਾਂ ਇਨ੍ਹਾਂ ਗੱਲਾਂ ਦਾ ਖ਼ਿਆਲ ਨਹੀਂ ਰੱਖਦੀਆਂ ਤਾਂ ਇਸ ਦਾ ਅਸਰ ਸਿੱਧਾ ਸਿੱਧਾ ਗਰਭ ਵਿੱਚ ਪਲ ਰਹੇ ਬੱਚੇ ’ਤੇ ਪੈਂਦਾ ਹੈ ਜਿਸ ਕਾਰਨ ਉਸ ਦਾ ਵਿਕਾਸ ਰੁਕ ਜਾਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਔਰਤਾਂ ਗਰਭ ਸਮੇਂ ਜੰਕ ਫ਼ੂਡ ਨਹੀਂ ਦੂਰ ਰਹਿਣ ਅਤੇ ਪੋਸ਼ਟਿਕ ਅਹਾਰਾ ਹੀ ਲੈਣ।
ਗਾਇਨੀ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਆਪਣੀ ਖ਼ੁਰਾਕ ਦਾ ਵਿਸ਼ੇਸ਼ ਧਿਆਨ ਰੱਖਣ। ਮਾਹਿਰਾਂ ਅਨੁਸਾਰ ਔਰਤਾਂ ਨੂੰ ਇਸ ਸਮੇਂ ਪੀਪਤਾ, ਅਨਾਨਾਸ ਅਤੇ ਐਵੋਕਾਡੋ ਵਰਗੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਸਰੀਰ ਨੂੰ ਪੌਸ਼ਟਿਕ ਤੱਤ ਮੁਹੱਈਆ ਕਰਵਾਉਂਦੇ ਹਨ। ਮਾਹਿਰਾਂ ਨੇ ਔਰਤਾਂ ਦੇ ਜਣੇਪੇ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਔਰਤਾਂ ਨੂੰ ਫ਼ਲਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਅਗਲੇ ਤਿੰਨ ਮਹੀਨਿਆਂ ਵਿੱਚ ਔਰਤਾਂ ਦੀ ਆਪਣੀ ਖ਼ੁਰਾਕ ਵਿੱਚ ਪ੍ਰੋਟੀਨ, ਕੈਨਸ਼ੀਅਮ, ਆਇਰਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਭੋਜਨ ਕਰਨ ਲਈ ਆਖਿਆ ਹੈ। ਗਾਇਨੀ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਦੁੱਧ, ਦਹੀਂ, ਪਨੀਰ, ਫਲ਼, ਹਰੀਆਂ ਸਬਜ਼ੀਆਂ, ਦਾਲਾਂ ਸੋਇਆ, ਟੋਫ਼ੂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਜਿਹੜੀਆਂ ਔਰਤਾਂ ਨਾਨ ਵੈਜ ਦਾ ਸੇਵਨ ਕਰ ਲੈਂਦੀਆਂ ਹਨ ਉਹ ਔਰਤਾਂ ਹਫ਼ਤੇ ਵਿੱਚ ਦੋ ਦਿਨ ਅੰਡੇ, ਮੱਛੀ ਅਤੇ ਚਿਕਨ ਦਾ ਸੇਵਨ ਕਰ ਸਕਦੀਆਂ ਹਨ। ਮਾਹਿਰਾਂ ਅਨੁਸਾਰ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਸਬੰਧੀ ਟੈਸਟ ਵੀ ਸਮੇਂ ਸਿਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਔਰਤਾਂ ਨੂੰ ਤਾਜ਼ਾ ਭੋਜਨ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਜਣੇਪੇ ਕਾਲ ਸਮੇਂ ਲੱਗਣ ਵਾਲੇ ਟੀਕਿਆਂ ਨੂੰ ਸਮੇਂ ਸਿਰ ਲਗਵਾਉਣਾ ਚਾਹੀਦਾ ਹੈ।