ਖਾਲੜਾ : ਹਿੰਦ ਪਾਕਿ ਸਰਹੱਦ ਤੇ ਵਸੇ ਸਰਹੱਦੀ ਕਸਬਾ ਖਾਲੜਾ ਦੇ ਨਾਮਵਾਰ ਰਾਣਾ ਹਸਪਤਾਲ ਚੰਗੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਇਸ ਸਬੰਧੀ ਰਾਣਾ ਹਸਪਤਾਲ ਦੇ (ਐਮ ਡੀ) ਡਾਕਟਰ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ ਅੰਦਰ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ ਉਹਨਾਂ ਕਿਹਾ ਕਿ ਗੋਡਿਆਂ ਦੇ ਮਰੀਜ਼ਾਂ ਦੇ ਹੁਣ ਰਾਣਾ ਹਸਪਤਾਲ ਵਿਚ ਹੀ ਮਰੀਜ਼ਾਂ ਦੇ ਆਪ੍ਰੇਸ਼ਨ ਹੁੰਦੇ ਹਨ ਅਤੇ ਉਨਾਂ ਦੱਸਿਆ ਕਿ ਇੱਕ ਮਰੀਜਾਂ ਦੇ ਦੋ ਗੋਡਿਆਂ ਦਾ ਸਫਲ ਆਪਰੇਸ਼ਨ ਕਰ ਕੇ ਉਸ ਨੂੰ ਤੀਜੇ ਦਿਨ ਤੋਰ ਦਿੱਤਾ ਗਿਆ ਉਹਨਾਂ ਦੱਸੀਆਂ ਮਰੀਜਾਂ ਲਈ ਡਾਇਲਸਿਸ ਮਸ਼ੀਨਾ ਵੀ ਲਗਾਈਆਂ ਗਈਆਂ ਹਨ ਕੋਈ ਵੀ ਲੋੜਵੰਦ ਮਰੀਜ਼ 1000 ਰੁਪਏ ਤੇ ਡਾਇਲਸਿਸ ਕਰਵਾ ਸਕਦਾ ਹੈ ਅਤੇ ਸਾਬਕਾ ਫੌਜੀਆਂ ਲਈ ਈ ਸੀ ਐਚ ਦੀ ਸੁਵਿਧਾ ਦਾ ਵੀ ਪ੍ਰਬੰਧ ਰਾਣਾ ਹਸਪਤਾਲ ਵਿਚ ਮੌਜੂਦ ਹੈ ਸਕੈਨ, ਐਮਰਜੈਂਸੀ ਵਾਰਡ ਆਦਿ ਸਹੂਲਤਾਂ ਨਾਲ ਲੈਸ ਹੈ ਅਤੇ ਸਰਹੱਦੀ ਖੇਤਰ ਵਿੱਚ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸਿਹਤ ਸਹੂਲਤਾਂ ਦਾ ਲਾਭ ਖ਼ਾਸ ਤੌਰ ਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੋਵੇਗਾ ਕਿਉਂਕਿ ਉਹਨਾਂ ਨੂੰ ਹੁਣ ਦੂਰਡਰਾਡੇ ਜਾਣ ਵਾਲੀ ਸਮੱਸਿਆ ਤੋਂ ਨਿਜਾਤ ਮਿਲੇਗੀ ਉਹ ਆਪਣਾ ਇਲਾਜ ਆਪਣੇ ਨੇੜੇ ਦੇ ਰਾਣਾ ਹਸਪਤਾਲ ਵਿਚ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਰਾਣਾ ਹਸਪਤਾਲ ਸਰਹੱਦੀ ਖੇਤਰ ਦੇ ਲੋਕਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਗਾ ਇਸ ਮੌਕੇ ਹੱਡੀਆ ਦੇ ਮਾਹਿਰ ਡਾ. ਸੁਰੀਨ ਸੁਲੀਨ ,ਡਾ. ਵਿਕਾਸਬੀਰ ਸਿੰਘ, ਡਾ.ਤਵਲੀਨ ਕੌਰ ਜਨਾਂਨਾਂ ਰੋਗਾਂ ਦੇ ਮਾਹਿਰ, ਡਾ. ਰਣਜੀਤ ਸਿੰਘ, ਡਾ.ਸੁਖਦੇਵ ਸਿੰਘ, ਡਾ. ਬਲਵੀਰ ਸਿੰਘ, ਡਾ. ਗੁਲਜਾਰ ਸਿੰਘ, ਆਦਿ ਸਟਾਫ ਹਾਜ਼ਰ ਸਨ