ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜਿਲ੍ਹਾ - ਰੂਪਨਗਰ ( ਪੰਜਾਬ ) ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਮਾਤਾ - ਪਿਤਾ ਦਾ ਇੱਕ ਬਹੁਤ ਵਿਸ਼ਾਲ ਇਕੱਠ ਹੋਇਆ। ਇਸ ਮੈਗਾ ਪੀ.ਟੀ.ਐਮ. ਦੇ ਦੌਰਾਨ ਵਿਦਿਆਰਥੀਆਂ ਦੇ ਪੇਪਰਾਂ , ਮੁਲਾਂਕਣ , ਬੱਚਿਆਂ ਦੇ ਸਮੁੱਚੇ ਵਿਕਾਸ ਤੇ ਗਤੀਵਿਧੀਆਂ ਬਾਰੇ ਮਾਤਾ - ਪਿਤਾ ਨਾਲ ਖੁੱਲ੍ਹੇ ਦਿਲ ਨਾਲ਼ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਵਿੱਚ ਨਵਾਂ ਦਾਖਲਾ ਵਧਾਉਣ , ਮਿਸ਼ਨ ਸਮਰੱਥ , ਮਿਸ਼ਨ ਸੌ ਪ੍ਰਤੀਸ਼ੱਤ ਅਤੇ ਹੋਰ ਵੱਖ - ਵੱਖ ਵਿਸ਼ਿਆਂ ਅਤੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਵਿਸ਼ਿਆਂ , ਨੈਤਿਕਤਾ ਆਦਿ ਬਾਰੇ ਮਾਪਿਆਂ ਨਾਲ ਵਿਸਥਾਰਪੂਰਵਕ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਮਾਤਾ - ਪਿਤਾ ਨੇ ਵੀ ਮੰਚ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਲਾਇਬਰੇਰੀ ਲੰਗਰ ਵੀ ਲਗਾਇਆ ਗਿਆ। ਸੈਲਫੀ - ਪੁਆਇੰਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਹਾਜ਼ਰ ਹੋਏ ਸਾਰੇ ਮਾਤਾ - ਪਿਤਾ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਚਾਹ - ਪਾਣੀ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਵਿਸ਼ੇਸ਼ ਗੱਲ ਇਹ ਸੀ ਕਿ ਮਾਪਿਆਂ ਵਿੱਚ ਇਸ ਮੈਗਾ ਪੀ.ਟੀ.ਐਮ. ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ਼ ਰਿਹਾ ਸੀ। ਸਕੂਲ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਵੀ ਮਾਪਿਆਂ ਨੇ ਸੰਤੁਸ਼ਟੀ ਪ੍ਰਗਟਾਈ। ਆਪਣੇ ਸੰਬੋਧਨ ਦੌਰਾਨ ਮਾਸਟਰ ਸੰਜੀਵ ਧਰਮਾਣੀ ਨੇ ਹੋਰ ਵਿਸ਼ਿਆਂ ਦੇ ਨਾਲ਼ - ਨਾਲ਼ ਨੈਤਿਕਤਾ ਦੇ ਵਿਸ਼ੇ 'ਤੇ ਵੀ ਵਿਸ਼ੇਸ਼ ਜੋਰ ਦਿੱਤਾ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਉੱਘੇ ਲੇਖਕ ਸਮਾਜ ਸੇਵੀ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸਮੂਹ ਵਿਦਿਆਰਥੀਆਂ ਦੇ ਮਾਤਾ - ਪਿਤਾ , ਦਾਦਾ - ਦਾਦੀ ਅਤੇ ਹੋਰ ਪਤਵੰਤੇ ਸੱਜਣ ਵੀ ਸਕੂਲ ਵਿੱਚ ਹਾਜ਼ਰ ਹੋਏ।