ਖਾਲੜਾ : ਬੀਐਸਐਫ 103 ਬਟਾਲੀਅਨ ਅਤੇ ਪੁਲਿਸ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਪਿਛਲੇ ਦਿਨੀਂ ਡਰੋਨ ਐਕਟੀਵਿਟੀ ਤੇ ਕਿ ਇੱਕ ਮੁਕੱਦਮਾ ਨੰਬਰ 155 ਮਿਤੀ 23/12/23 ਅਧੀਨ 10,11,12 ਏਅਰਕ੍ਰਾਫਟ ਐਕਟ 1934 ਥਾਣਾ ਖਾਲੜਾ ਪਿੰਡ ਪੱਲੋ ਪੱਤੀ ਰਾਜੋਕੇ ਨੇੜੇ ਡਰੋਨ ਗਤੀਵਿਧੀ ਦੀ ਸੂਚਨਾ ‘ਤੇ ਅਣਪਛਾਤੇ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਸੀ । ਜਾਣਕਾਰੀ ਅਨੁਸਾਰ ਅੱਜ ਪੰਜਾਬ ਪੁਲਿਸ ਅਤੇ ਬੀ.ਐਸ.ਐਫ 103 ਬਟਾਲੀਅਨ ਦੇ ਸਾਝੇ ਸਰਚ ਆਪ੍ਰੇਸ਼ਨ ਦੌਰਾਨ ਪੱਲੋ ਪੱਤੀ ਰਾਜੋਕੇ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਇੱਕ ਕਵਾਡਕਾਪਟਰ DJI ਹੈ। ਡਰੋਨ ਬਰਾਮਦ ਹੋਣ ਤੋਂ ਬਾਅਦ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਇਕੱਲੇ ਡਰੋਨ ਦੀ ਬਰਾਮਦਗੀ ਹੋਈ ਹੈ ਨਾਲ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਅਸਲ ਦੋਸ਼ੀਆਂ ਦੀ ਪਛਾਣ ਲਈ ਜਾਚ ਕੀਤੀ ਜਾ ਰਹੀ ਹੈ।